Ather Energy ਨੇ ਜਾਰੀ ਕੀਤਾ 450 Apex ਇਲੈਕਟ੍ਰਿਕ ਸਕੂਟਰ ਦਾ ਨਵਾਂ ਟੀਜ਼ਰ, ਸ਼ੁਰੂ ਹੋਈ ਬੁਕਿੰਗ

Tuesday, Dec 19, 2023 - 09:04 PM (IST)

Ather Energy ਨੇ ਜਾਰੀ ਕੀਤਾ 450 Apex ਇਲੈਕਟ੍ਰਿਕ ਸਕੂਟਰ ਦਾ ਨਵਾਂ ਟੀਜ਼ਰ, ਸ਼ੁਰੂ ਹੋਈ ਬੁਕਿੰਗ

ਆਟੋ ਡੈਸਕ- ਅਥਰ ਐਨਰਜੀ ਆਪਣਾ ਨਵਾਂ 450 Apex ਇਲੈਕਟ੍ਰਿਕ ਸਕੂਟਰ ਲਿਆ ਰਹੀ ਹੈ। ਹਾਲ ਹੀ 'ਚ ਕੰਪਨੀ ਨੇ ਇਸਦਾ ਨਵਾਂ ਟੀਜ਼ਰ ਜਾਰੀ ਕੀਤਾ ਹੈ। ਅਥਰ ਐਨਰਜੀ ਨੇ ਇਸਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਗਾਹਕ 2,500 ਰੁਪਏ ਦੀ ਟੋਕਨ ਰਾਸ਼ੀ 'ਤੇ ਇਸਨੂੰ ਬੁੱਕ ਕਰ ਸਕਦੇ ਹਨ। ਇਸਦੀ ਡਿਲਿਵਰੀ ਅਗਲੇ ਸਾਲ ਮਾਰਚ 'ਚ ਸ਼ੁਰੂ ਹੋ ਸਕਦੀ ਹੈ। ਇਸਦੀ ਕੀਮਤ ਕਰੀਬ 1.6 ਲੱਖ ਰੁਪਏ ਹੋਵੇਗੀ। 

 

ਟੀਜ਼ਰ 'ਚ Ather 450 Apex ਇਲੈਕਟ੍ਰਿਕ ਸਕੂਟਰ ਦੀ ਤੇਜ਼ ਰਫਤਾਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਦਰਅਸਲ, ਇਹ ਵਾਰਪ ਪਲੱਸ ਮੋਡ ਦੇ ਨਾਲ ਆਏਗਾ, ਜੋ ਇਸਨੂੰ ਬਾਕੀ ਅਥਰ ਸਕੂਟਰਾਂ ਨਾਲੋਂ ਤੇਜ਼ ਬਣਾਉਂਦਾ ਹੈ। ਇਸ ਵਿਚ ਪਾਰਦਰਸ਼ੀ ਪੈਨਲ ਦੇ ਨਾਲ ਨਵੀਂ ਇੰਡੀਅਮ ਬਲਿਊ ਪੇਂਟ ਸਕੀਮ 'ਚ ਆਏਗਾ, ਜਿਸ ਵਿਚ ਮਲਟੀ-ਲੈਵਲ ਰੀਜਨ ਬ੍ਰੇਕਿੰਗ, ਕਰੂਜ਼ ਕੰਟਰੋਲ ਅਤੇ ਸਿੰਗਲ-ਚੈਨਲ ਏ.ਬੀ.ਐੱਸ. ਦੀ ਸੁਵਿਧਾ ਵੀ ਹੋਵੇਗੀ। ਪਾਵਰਟ੍ਰੇਨ ਦੀ ਗੱਲ ਕਰੀਏ ਤਾਂ ਇਸ ਵਿਚ 3.7kWh ਦੀ ਬੈਟਰੀ ਮਿਲੇਗੀ, ਜੋ 150 ਕਿਲੋਮੀਟਰ ਦੀ ਰੇਂਜ ਦੇਵੇਗੀ। 


author

Rakesh

Content Editor

Related News