ਡਿਊਲ ਰਿਅਰ ਕੈਮਰੇ ਨਾਲ ਲਾਂਚ ਹੋਇਆ Asus ZenFone 4 ਤੇ ZenFone 4 Pro

08/17/2017 6:58:26 PM

ਜਲੰਧਰ- ਅਸੁਸ ਨੇ ਵੀਰਵਾਰ ਨੂੰ ਤਾਈਵਾਨ 'ਚ ਆਯੋਜਿਤ ਇਕ ਈਵੈਂਟ 'ਚ ਨਵੀਂ ਜ਼ੈੱਨਫੋਨ 4 ਸੀਰੀਜ਼ 'ਚ ਚਾਰ ਨਵੇਂ ਵੇਰੀਐਂਟ ਲਾਂਚ ਕਰ ਦਿੱਤੇ ਹਨ। ਜ਼ੈੱਨਫੋਨ 4 ਸੈਲਫੀ ਅਤੇ ਸੈਲਫੀ ਪ੍ਰੋ- ਦੋ ਵੇਰੀਐਂਟ ਨੂੰ ਪਹਿਲਾਂ ਹੀ ਕੰਪਨੀ ਦੀ ਸਾਈਟ 'ਤੇ ਦੇਖਿਆ ਗਿਆ ਸੀ ਅਤੇ ਹੁਣ ਡਿਊਲ ਰਿਅਰ ਕੈਮਰੇ ਵਾਲੇ ਦੋ ਨਵੇਂ ਵੇਰੀਐਂਟ ਜ਼ੈੱਨਫੋਨ 4 ਅਤੇ ਜ਼ੈੱਨਫੋਨ ਪ੍ਰੋ ਤੋਂ ਵੀ ਪਰਦਾ ਚੁੱਕ ਦਿੱਤਾ ਗਿਆ ਹੈ। 
ਜ਼ੈੱਨਫੋਨ 4 ਸੈਲਫੀ ਫੈਮਲੀ 'ਚ ਜਿਥੇ ਦੋ ਫਰੰਟ ਕੈਮਰੇ ਹਨ ਉਥੇ ਹੀ ਜ਼ੈੱਨਫੋਨ 4 ਫੈਮਲੀ 'ਚ ਦੋ ਰਿਅਰ ਕੈਮਰੇ ਦਿੱਤੇ ਗਏ ਹਨ। ਚਾਰ ਸਮਾਰਟਫੋਨਸ 'ਚੋਂ ਤਿੰਨ 'ਚ ਮਿਡਰੇਂਡ ਪ੍ਰੋਸੈਸਰ ਹੈ ਜਦ ਕਿ ਜ਼ੈੱਨਫੋਨ 4 ਪ੍ਰੋ 'ਚ ਫਲੈਗਸ਼ਿਪ ਸਨੈਪਡ੍ਰੈਗਨ 835 ਪ੍ਰੋਸੈਸਰ ਦਿੱਤਾ ਗਿਆ ਹੈ। ਚਾਰੇ ਡਿਵਾਈਸ ਐਂਡਰਾਇਡ 7.1.1 ਨੂਗਾ 'ਤੇ ਚੱਲਦੇ ਹਨ ਜਿਨ੍ਹਾਂ ਉਪਰ ਜ਼ੈੱਨ ਯੂ.ਆਈ. 4.0 ਦਿੱਤੀ ਗਈ ਹੈ। 
ਜ਼ੈੱਨਫੋਨ 4 ਸੀਰੀਜ਼ 'ਚ ਦੋ ਵੇਰੀਐਂਟ - Asus ZenFone 4 (ZE554KL) ਅਤੇ Asus ZenFone Pro (ZS551KL) ਪੇਸ਼ ਕੀਤੇ ਗਏ ਹਨ। ਦੋਵੇਂ ਡਿਊਲ ਸਿਮ ਸਮਾਰਟਫੋਨ ਹਨ ਜੋ ਐਲੂਮੀਨੀਅਮ ਯੂਨੀਬਾਡੀ ਡਿਜ਼ਾਇਨ ਨਾਲ ਲੈਸ ਹਨ ਅਤੇ ਡਾਇਮੰਡ-ਕੱਟ ਮੈਟਲ ਕਿਨਾਰਿਆਂ ਨਾਲ ਆਉਂਦੇ ਹਨ। ਫੋਨ ਦਾ ਹੋਮ ਬਟਨ ਫਿੰਗਰਪ੍ਰਿੰਟ ਸੈਂਸ ਦੀ ਤਰ੍ਹਾਂ ਵੀ ਕੰਮ ਕਰੇਗਾ ਅਤੇ ਇਸ ਵਿਚ ਇਕ ਡਿਊਲ ਸਪੀਕਰ ਡਿਜ਼ਾਇਨ ਹੈ। ਦੋਵਾਂ ਫੋਨ 'ਚ ਇੱਕੋ ਜਿਹਾ ਡਿਊਲ ਕੈਮਰਾ ਸੈੱਟਅਪ ਹੈ- ਰਿਅਰ 'ਤੇ ਇਕ 12 ਮੈਗਾਪਿਕਸਲ ਸੋਨੀ ਆਈ.ਐੱਮ.ਐਕਸ. 362 'ਡਿਊਲ ਪਿਕਸਲ' ਈਮੇਜ ਸੈਂਸਰ ਜਿਸ ਦਾ ਸਾਈਜ਼ 1/2.55 ਇੰਚ ਹੈ ਅਤੇ ਇਸ ਵਿਚ 1.4 ਮਾਈਕ੍ਰੋਨ ਪਿਕਸਲ ਹੈ। ਇਸ ਕੈਮਰੇ ਦੇ ਨਾਲ ਪੀ.ਡੀ.ਐੱਫ., ਓ.ਆਈ.ਐੱਸ., ਈ.ਆਈ.ਐੱਸ. ਅਤੇ ਇਕ ਆਰ.ਜੀ.ਬੀ. ਸੈਂਸਰ ਦਿੱਤਾ ਗਿਆ ਹੈ। ਪ੍ਰੋ ਵੇਰੀਐਂਟ 'ਚ ਇਕ ਲੇਜ਼ਰ ਆਟੋਫੋਕਸ ਅਤੇ ਕੰਟੀਨਿਊਜ਼ ਆਟੋਫੋਕਸ ਫੀਚਰ ਹੈ। 
ਸਕੈਂਡਰੀ ਕੈਮਰਾ ਦੋਵਾਂ ਵੇਰੀਐਂਟ 'ਚ ਵੱਖ-ਵੱਖ ਹੈ- ਜ਼ੈੱਨਫੋਨ 4 'ਚ 120 ਡਿਗਰੀ ਵਾਈਡ ਐਂਗਲ ਲੈਂਜ਼ ਦੇ ਨਾਲ 8 ਮੈਗਾਪਿਕਸਲ ਸੈਂਸਰ ਨਾਲ ਲੈਸ ਹੈ, ਜਦ ਕਿ ਜ਼ੈੱਨਫੋਨ 4 'ਚ 2ਐਕਸ ਆਪਟਿਕਲ ਜ਼ੂਮ ਲੈਂਜ਼ ਹੈ ਜੋ ਇਕ 16 ਮੈਗਾਪਿਕਸਲ ਸੋਨੀ ਆਈ.ਐੱਮ.ਐਕਸ.351 ਸੈਂਸਰ ਦੇ ਨਾਲ ਆਉਂਦਾ ਹੈ। ਫਰੰਟ ਕੈਮਰੇ ਦੀ ਗੱਲ ਕਰੀਏ ਤਾਂ ਜ਼ੈੱਨਫੋਨ 4 'ਚ ਅਪਰਚਰ ਐੱਫ/2.0 ਅਤੇ 84 ਡਿਗਰੀ ਵਾਈਡ-ਐਂਗਲ ਲੈਂਜ਼ ਦੇ ਨਾਲ ਇਕ 8 ਮੈਗਾਪਿਕਸਲ ਸੈਂਸਰ ਹੈ ਜਦ ਕਿ ਜ਼ੈੱਨਫੋਨ 4 ਪ੍ਰੋ 'ਚ 8 ਮੈਗਾਪਿਕਸਲ ਦਾ ਸੋਨੀ ਆਈ.ਐੱਮ.ਐਕਸ.319 ਸੈਂਸਰ ਹੈ ਜੋ ਅਪਰਚਰ ਐੱਫ/1.9 ਅਤੇ 87.4 ਡਿਗਰੀ ਵਾਈਡ-ਐਂਗਲ ਲੈਂਜ਼ ਨਾਲ ਆਉਂਦਾ ਹੈ। 

ਜ਼ੈੱਨਫੋਨ 4 ਦੋ ਪ੍ਰੋਸੈਸਰ ਅਤੇ ਰੈਮ ਵੇਰੀਐਂਟ 'ਚ ਉਪਲੱਬਧ ਹੈ- ਸਨੈਪਡ੍ਰੈਗਨ 660 ਪ੍ਰੋਸੈਸਰ ਅਤੇ 4ਜੀ.ਬੀ. ਰੈਮ ਤੇ ਸਨੈਪਡ੍ਰੈਗਨ 630 ਪ੍ਰੋਸੈਸਰ ਅਤੇ 6ਜੀ.ਬੀ. ਰੈਮ ਹੈ। ਦੋਵਾਂ ਫੋਨਸ 'ਚ 64ਜੀ.ਬੀ. ਦੀ ਇਨਬਿਲਟ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 2ਟੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਨ ਹਾਈਬ੍ਰਿਡ ਡਿਊਲ ਸਿਮ ਸਪੋਰਟ ਕਰਦਾ ਹੈ। ਉਥੇ ਹੀ ਜ਼ੈੱਨਫੋਨ 4 ਪ੍ਰੋ ਦੋ ਸਟੋਰੇਜ ਵੇਰੀਐਂਟ - 64ਜੀ.ਬੀ. ਅਤੇ 128ਜੀ.ਬੀ. 'ਚ ਆਉਂਦਾ ਹੈ। ਇਸ ਦੀ ਸਟੋਰੇਜ ਨੂੰ ਵੀ ਵਧਾਇਆ ਜਾ ਸਕਦਾ ਹੈ। ਦੋਵਾਂ ਵੇਰੀਐਂਟ 'ਚ 6ਜੀ.ਬੀ. ਰੈਮ ਤੇ ਸਨੈਪਡ੍ਰੈਗਨ 820 ਪ੍ਰੋਸੈਸਰ ਹੈ। ਜ਼ੈੱਨਫੋਨ 4 'ਚ 3300 ਐੱਮ.ਏ.ਐੱਚ. ਦੀ ਬੈਟਰੀ ਹੈ ਤੇ ਜ਼ੈੱਨਫੋਨ 4 ਪ੍ਰੋ 'ਚ 3600 ਐੱਮ.ਏ.ਐੱਚ. ਦੀ ਬੈਟਰੀ ਹੈ। 
ਫੋਨ ਦੀ ਕੀਮਤ ਦਾ ਖੁਲਾਸਾ ਕੰਪਨੀ ਨੇ ਕਰ ਦਿੱਤਾ ਹੈ ਅਤੇ ਇਸ ਦੀ ਉਪਲੱਬਧਤਾ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਜ਼ੈੱਨਫੋਨ 4 ਦੀ ਕੀਮਤ 399 ਡਾਲਰ (ਕਰੀਬ 26,000 ਰੁਪਏ) ਜਦ ਕਿ ਜ਼ੈੱਨਫੋਨ 4 ਪ੍ਰੋ ਦੀ ਕੀਮਤ 599 ਡਾਲਰ (ਕਰੀਬ 38,000 ਰੁਪਏ) ਹੈ।


Related News