ਰੋਬੋਟਸ ਲਈ ਤਿਆਰੀ ਹੋਈਆਂ ਬਣਾਉਟੀ ਮਾਸਪੇਸ਼ੀਆਂ

07/23/2016 3:54:43 PM

ਬੋਸਟਨ/ਜਲੰਧਰ- ਵਿਗਿਆਨੀਆਂ ਨੇ ਬਣਾਉਟੀ ਮਾਸਪੇਸ਼ੀਆਂ ਤਿਆਰ ਕਰਨ ''ਚ ਸਫਲਤਾ ਹਾਸਿਲ ਕੀਤੀ ਹੈ ਜਿਸ ਨਾਲ ਸਾਫਟ ਰੋਬੋਟ ਬਣਾਉਣ ''ਚ ਮਦਦ ਮਿਲੇਗੀ। ਬਣਾਉਟੀ ਮਾਸਪੇਸ਼ੀਆਂ ਨੂੰ ਐਕਿਊਏਟਰ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਨਾਲ ਪਹਿਨਣ ਯੋਗ ਡਿਵਾਈਸ, ਸਾਫਟ ਗ੍ਰਿੱਪ ਅਤੇ ਸਰਜੀਕਲ ਉਪਕਰਣ ਬਣਾਏ ਜਾ ਸਕਣਗੇ। 
ਨਰਮ ਸਾਮੱਗਰੀ ਡਾਈਲੈਕਟ੍ਰਿਕ ਇਲੇਸਟਮਰ ਨੂੰ ਐਕਿਊਏਟਰ ਦਾ ਵਿਕਲਪ ਸਮਝਿਆ ਗਿਆ ਹੈ ਪਰ ਸਾਫਟ ਰੋਬੋਟ ਦੇ ਲਿਹਾਜ ਨਾਲ ਇਸ ਵਿਚ ਕੁਝ ਮੁਸ਼ਕਲਾਂ ਨੂੰ ਦੂਰ ਕਰਨਾ ਜ਼ਰੂਰੀ ਸੀ। ਹਾਰਵਰਡ ਜਾਨ ਏ ਪਾਲਸਨ ਸਕੂਲ ਆਫ ਇੰਜੀਨੀਅਰਿੰਗ ਐਂਡ ਅਪਲਾਇਡ ਸਾਇੰਸੇਜ ਦੇ ਖੋਜਕਾਰਾਂ ਨੇ ਇਨ੍ਹਾਂ ਚੁਣੌਤੀਆਂ ਦਾ ਹੱਲ ਕਰਦੇ ਹੋਏ ਡਾਈਲੈਕਟ੍ਰਿਕ ਇਲੈਸਟਮਰ ਨੂੰ ਤਿਆਰ ਕਰਨ ''ਚ ਸਫਲਤਾ ਹਾਸਿਲ ਕੀਤੀ ਹੈ। 
ਕੋਜਕਾਰ ਮਿਸ਼ੂ ਡੁਡੂਟਾ ਨੇ ਕਿਹਾ ਕਿ ਇਸ ਖੋਜ ਨਾਲ ਸਾਫਟ ਐਕਿਊਏਟਰ ਨੂੰ ਬਣਾਉਣ ਦੀ ਦਿਸ਼ਾ ''ਚ ਕਈ ਚੁਣੌਤੀਆਂ ਦਾ ਹੱਲ ਹੋਇਆ ਹੈ। ਇਸ ਖੋਜ ਨੂੰ ਜਨਰਲ ਐਡਵਾਂਸ ਮੈਟੇਰੀਅਲ ''ਚ ਪਬਲਿਸ਼ ਕੀਤਾ ਗਿਆ ਹੈ।

Related News