Apple ਅਗਲੇ ਹਫਤੇ ਇਕ ਈਵੈਂਟ ''ਚ ਲਾਂਚ ਕਰੇਗੀ ਨਵੇਂ ਪ੍ਰੋਡੈਕਟ: ਰਿਪੋਰਟ

03/15/2017 11:44:06 AM

ਜਲੰਧਰ- ਪਿਛਲੇ ਮਹੀਨੇ ਦੇ ਅਖੀਰ ''ਚ ਇਕ ਰਿਪੋਰਟ ਆਈ ਸੀ ਕਿ ਐਪਲ ਮਾਰਚ ''ਚ ਇਕ ਈਵੈਂਟ ਆਯੋਜਿਤ ਕਰੇਗੀ। ਇਸ ਈਵੈਂਟ ''ਚ ਆਈਫੋਨ7 ਦੇ ਲਾਲ ਕਲਰ ਵੇਰਿਅੰਟ ਨਾਲ ਆਈਫੋਨ ਐੱਸ. ਈ. ਦੇ 128 ਜੀਬੀ ਮਾਡਲ ਅਤੇ ਨਵੇਂ ਆਈਪੈਡ ਪ੍ਰੋ ਮਾਡਲ ਨੂੰ ਲੰਚ ਕੀਤਾ ਜਾਵੇਗਾ। ਹੁਣ ਕਿ ਤਾਜ਼ਾ ਰਿਪੋਰਟ ''ਚ ਦਾਅਵਾ ਕੀਤਾ ਗਿਆ ਹੈ ਕਿ ਈਵੈਂਟ ਨੂੰ 20 ਤੋਂ 24 ਮਾਰਚ ਦੇ ਵਿਚਕਾਰ ਆਯੋਜਿਤ ਕੀਤੇ ਗਏ ਜਾਣ ਦੀ ਉਮੀਦ ਹੈ।

 
ਮੈਕਯੂਰਮਰਸ ਦੀ ਇਕ ਰਿਪੋਰਟ ''ਚ ਸਪਲਾਈ ਚੇਨ ਨਾਲ ਜੁੜੇ ਇਕ ਵਿਅਕਤੀ ਦੇ ਹਵਾਲੇ ਤੋਂ ਅਜਿਹਾ ਦਾਅਵਾ ਕੀਤਾ ਗਿਆ ਹੈ ਕਿ ਹੁਣ ਤੱਕ ਕੰਪਨੀ ਵੱਲੋਂ ਕੋਈ ਇਨਵਾਈਟ ਨਹੀਂ ਭੇਜਿਆ ਗਿਆ ਹੈ। ਆਮ-ਤੌਰ ''ਤੇ ਐਪਲ ਕਿਸੇ ਵੀ ਈਵੈਂਟ ਤੋਂ ਠੀਕ 10 ਦਿਨ ਪਹਿਲਾਂ ਮੀਡੀਆ ਨੂੰ ਇਨਬਿਲਟ ਭੇਜ ਦਿੰਦੀ ਹੈ। ਸੰਭਵ ਹੈ ਕਿ ਐਪਲ ਜਲਦ ਹੀ ਇਨਵਾਈਟ ਭੇਜੇ, ਹੋ ਸਕਦਾ ਹੈ ਕਿ ਈਵੈਂਟ ਬਾਅਦ ''ਚ ਆਯੋਜਿਤ ਕੀਤਾ ਜਾਵੇ। ਰਿਪੋਰਟ ''ਚ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਕੰਪਨੀ ਕੋਈ ਵੀ ਈਵੈਂਟ ਨਾ ਅਯੋਜਿਤ ਕਰ ਕੇ ਸਿਰਫ ਪ੍ਰੈੱਸ ਰੀਲੀਜ਼ ਵੀ ਜਾਰੀ ਕਰ ਸਕਦਾ ਹੈ। ਦੱਸ ਦਈਏ ਕਿ ਹਾਲ ਹੀ ''ਚ ਇਕ ਰਿਪੋਰਟ ''ਚ ਐਪਲ ਵੱਲੋਂ ਮਾਰਚ ਈਵੈਂਟ ਨੂੰ ਟਾਲਣ ਦਾ ਦਾਅਵਾ ਕੀਤਾ ਗਿਆ ਸੀ। ਆਈਪੈਡ ਮਾਡਲ ''ਚ ਦੇਰੀ ਦੀ ਵਜ੍ਹਾ ਤੋਂ ਈਵੈਂਟ ਨੂੰ ਮਈ ਜਾਂ ਜੂਨ ਦੇ ਅੰਤ ਤੱਕ ਆਯੋਜਿਤ ਕੀਤੇ ਜਾਣ ਦੀ ਉਮੀਦ ਹੈ। ਇਕ ਹੋਰ ਰਿਪੋਰਟ ''ਚ ਦਾਅਵਾ ਕੀਤਾ ਗਿਆ ਸੀ ਕਿ ਆਈਪੈਡ ਲਾਂਚ ਈਵੈਂਟ ਨੂੰ 4 ਅਪ੍ਰੈਲ ਨੂੰ ਆਚੋਜਿਤ ਕੀਤਾ ਜਾਵੇਗਾ। 
 
ਮਾਰਚ ''ਚ ਹੋਣ ਵਾਲੇ ਈਵੈਂਟ ''ਚ ਕੰਪਨੀ ਵੱਲੋਂ ਨਵੇਂ ਆਈਪੈਡ ਪ੍ਰੋ ਵੇਰਿਅੰਟ, ਆਈਫੋਨ7 ਦੇ ਇਕ ਨਵੇਂ ਕਲਰ ਵੇਰਿਅੰਟ ਅਤੇ ਆਈਫੋਨ ਐੱਸ. ਈ. ਤੋਂ ਜ਼ਿਆਦਾ ਸਟੋਰੇਜ ਵਾਲੇ ਵੇਰਿਅੰਟ ਨੂੰ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਜਾਪਾਨੀ ਵੈੱਬਸਾਈਟ ਮੈਕੋਟਕਾਰਾ ਵੱਲੋਂ ਅਜਿਹਾ ਦਾਅਵਾ ਕੀਤਾ ਗਿਆ ਸੀ। ਇਸ ਰਿਪੋਰਟ ''ਚ ਬਾਰਕਲੇਜ਼ ਵਿਸ਼ਲੇਸ਼ਕ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਐਪਲ ਅਗਲੇ ਮਹੀਨੇ ਆਈਪੈਡ ਪ੍ਰੋ ਦੇ ਚਾਰ ਨਵੇਂ ਵੇਰਿਅੰਟ ਲਾਂਚ ਕਰ ਸਕਦੀ ਹੈ। ਆਈਪੈਡ ਪ੍ਰੋ ਟੈਬਲੇਟ ਨੂੰ 9.7 ਇੰਚ ਅਤੇ 12.9 ਇੰਚ ਡਿਸਪਲੇ ਸਾਈਜ਼ ''ਚ ਉਪਲੱਬਧ ਕਰਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਪਿਛਲੀ ਲੀਕ ''ਚ ਵੀ ਇਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆਈ ਸੀ। ਇਸ ਰਿਪੋਰਟ ''ਚ ਅੱਗੇ ਕਿਹਾ ਗਿਆ ਹੈ ਕਿ ਐਪਲ ਇਕ ਨਵਾਂ 7.9 ਇੰਚ ਵੇਰਿਅੰਟ ਦਾ ਐਲਾਨ ਕਰ ਸਕਦੀ ਹੈ। ਦਾਅਵਾ ਕੀਤਾ ਗਿਆ ਹੈ ਕਿ 10.9 ਇੰਚ ਵੇਰਿਅੰਟ ਦੀ ਜਗ੍ਹਾ 10.5 ਇੰਚ ਵੇਰਿਅੰਟ ਪੇਸ਼ ਕੀਤਾ ਜਾਵੇਗਾ। ਪਹਿਲਾਂ ਆਈ ਇਕ ਰਿਪੋਰਟ ਦੀ ਤਰ੍ਹਾਂ ਹੀ ਨਵੀਂ ਰਿਪੋਰਟ ''ਚ ਵੀ ਵਿਸ਼ਲੇਸ਼ਕ ਨੇ ਦੱਸਿਆ ਹੈ ਕਿ ਨਵੇਂ ਆਈਪੈਡ ਪ੍ਰੋ ਵੇਰਿਅੰਟ ਐਪਲ ਪੈਨਸਿਲ 2 ਸਪੋਰਟ ਨਾਲ ਆਵੇਗਾ। ਐਪਲ ਪੇਨਸਿਲ 2 ਦੇ ਵੀ ਇਸ ਈਵੈਂਟ ''ਚ ਲਾਂਚ ਹੋਣ ਦੀ ਖਬਰ ਹੈ।

Related News