ਐਪਲ ਨੇ ਲਾਂਚ ਕੀਤਾ 360 ਡਿਗਰੀ ਸਰਾਊਂਡ ਸਾਊਂਡ ਦੇਣ ਵਾਲਾ ਹੋਮਪੌਡ ਮਿੰਨੀ ਸਮਾਰਟ ਸਪੀਕਰ

Wednesday, Oct 14, 2020 - 10:48 AM (IST)

ਗੈਜੇਟ ਡੈਸਕ– ਐਪਲ ਨੇ Hi, Speed ਈਵੈਂਟ ਦੌਰਾਨ ਆਪਣੇ ਹੋਮਪੌਡ ਸਮਾਰਟ ਸਪੀਕਰ ਦੇ ਛੋਟੇ ਵਰਜ਼ਨ ਨੂੰ ਲਾਂਚ ਕਰ ਦਿੱਤਾ ਹੈ। ਇਸ ਨੂੰ ਹੋਮਪੌਡ ਮਿੰਨੀ ਨਾਂ ਨਾਲ ਲਿਆਇਆ ਗਿਆ ਹੈ। ਇਹ ਇਕ ਗੋਲਾਕਾਰ ਡਿਜ਼ਾਇਨ ਨਾਲ ਬਣਾਇਆ ਗਿਆ ਹੈ ਸਮਾਰਟ ਸਪੀਕਰ ਹੈ ਜੋ ਕਿ ਐਪਲ ਦੇ ਐੱਸ5 ਪ੍ਰੋਸੈਸਰ ’ਤੇ ਕੰਮ ਕਰਦਾ ਹੈ। ਦੱਸ ਦੇਈਏ ਕਿ ਇਹ ਉਹੀ ਚਿੱਪ ਹੈ ਜਿਸ ਦਾ ਇਸਤੇਮਾਲ ਐਪਲ ਆਪਣੀ ਐਪਲ ਵਾਚ ਐੱਸ.ਈ. ਅਤੇ ਐਪਲ ਵਾਚ ਸੀਰੀਜ਼ 5 ’ਚ ਕਰਦੀ ਹੈ। 

3 ਮਾਈਕ੍ਰੋਫੋਨਜ਼ ਦੀ ਸੁਪੋਰਟ
ਖ਼ਾਸ ਗੱਲ ਇਹ ਹੈ ਕਿ ਇਸ ਡਿਵਾਈਸ ਦੀ ਸਾਊਂਡ ਸਪੀਕਰ ਦੇ ਹੇਠੋਂ ਨਿਕਲਦੀ ਹੈ ਜਿਸ ਨਾਲ ਇਕ 360 ਡਿਗਰੀ ਸਰਾਊਂਡ ਸਾਊਂਡ ਐਕਸਪੀਰੀਅੰਸ ਮਿਲਦਾ ਹੈ। ਇਸ ਵਿਚ ਕੰਨਪੀ ਨੇ 3 ਮਾਈਕ੍ਰੋਫੋਨਜ਼ ਦਿੱਤੇ ਹਨ, ਤਾਂ ਜੋ ਇਹ ਤੁਹਾਡੀ ਆਵਾਜ਼ ਨੂੰ ਆਸਾਨੀ ਨਾਲ ਸੁਣ ਸਕੇ। ਤੁਸੀਂ ਆਪਣੀ ਆਵਾਜ਼ ਨਾਲ ਹੀ ਸੀਰੀ ਨੂੰ ਕਮਾਂਡਸ ਦੇ ਸਕਦੇ ਹਨ। 

PunjabKesari

ਇੰਪਰੂਵਡ ਵੌਇਸ ਡਿਟੈਕਸ਼ਨ
ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਇੰਪਰੂਵਡ ਵੌਇਸ ਡਿਟੈਕਸ਼ਨ ਨਾਲ ਲਿਆਇਆ ਗਿਆ ਹੈ। ਤੁਸੀਂ ਇਸ ਰਾਹੀਂ ਡੇਲੀ ਪਰਸਨਲ ਅਪਡੇਟਸ ਲੈ ਸਕਦੇ ਹੋ ਤੁਹਾਨੂੰ ਬਸ ਬੋਲਣਾ ਹੋਵੇਗਾ “What’s my update?” ਇਸ ਤੋਂ ਬਾਅਦ ਇਹ ਸਮਾਰਟ ਸਪੀਕਰ ਤੁਹਾਨੂੰ ਨਿਊਜ਼, ਵੈਦਰ ਅਤੇ ਰਿਮਾਇੰਡਰ ਆਦਿ ਸਭ ਕੁਝ ਦੱਸ ਦੇਵੇਗਾ। 

PunjabKesari

ਡੀਪ ਇੰਟੀਗ੍ਰੇਸ਼ਨ ਤਕਨੀਕ
ਇਸ ਨੂੰ ਡੀਪ ਇੰਟੀਗ੍ਰੇਸ਼ਨ ਤਕਨੀਕ ਨਾਲ ਐਪਸ ਨੇ ਦੱਸਿਆ ਹੈ ਯਾਨੀ ਤੁਸੀਂ ਇਸ ਨੂੰ ਐਪਲ ਦੇ ਹੋਰ ਪ੍ਰੋਡਕਟਸ ਨਾਲ ਆਸਾਨੀ ਨਾਲ ਕੁਨੈਕਟ ਕਰ ਸਕਦੇ ਹੋ। ਆਈਫੋਨ ਨਾਲ ਇਸ ਨੂੰ ਕੁਨੈਕਟ ਕਰਕੇ ਤੁਸੀਂ ਇਸ ਰਾਹੀਂ ਗੱਲਬਾਤ ਵੀ ਕਰ ਸਕਦੇ ਹੋ ਅਤੇ ਆਈਫੋਨ ਦਾ ਮਿਊਜ਼ਿਕ ਵੀ ਇਸ ’ਤੇ ਚਲਾ ਸਕਦੇ ਹੋ। 

PunjabKesari

ਦੋ ਹੋਮਪੌਡ ਮਿੰਨੀ ਪੇਅਰ ਕਰਨ ਦੀ ਮਿਲੀ ਆਪਸ਼ਨ
ਤੁਸੀਂ ਦੋ ਹੋਮਪੌਡ ਮਿੰਨੀ ਨੂੰ ਆਪਸ ’ਚ ਪੇਅਰ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਸਟੀਰੀਓ ਸਾਊਂਡ ਮਿਲੇਗਾ। ਇਸ ਫੀਚਰ ਰਾਹੀਂ ਤੁਸੀਂ ਵੱਖ-ਵੱਖ ਕਮਰੇ ’ਚ ਵੀ ਗਾਣੇ ਚਲਾ ਸਕਦੇ ਹੋ, ਉਥੇ ਹੀ ਤੁਸੀਂ ਆਪਣੀ ਆਵਾਜ਼ ਨੂੰ ਬ੍ਰਾਡਕਾਸਟ ਵੀ ਕਰ ਸਕੋਗੇ। 

PunjabKesari

ਸਕਿਓਰਿਟੀ ਅਤੇ ਪ੍ਰਾਈਵੇਸੀ ਦਾ ਰੱਖਿਆ ਗਿਆ ਧਿਆਨ
ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਬਣਾਉਣ ’ਚ ਸਕਿਓਰਿਟੀ ਅਤੇ ਪ੍ਰਾਈਵੇਸੀ ਦਾ ਕਾਫੀ ਧਿਆਨ ਰੱਖਿਆ ਗਿਆ ਹੈ। ਇਹ ਡਿਵਾਈਸ ਤੁਹਾਡੀ ਵੌਇਸ ਅਤੇ ਡਾਟਾ ਨੂੰ ਕਿਸੇ ਵੀ ਸਰਵਰ ’ਤੇ ਸੈਂਡ ਨਹੀਂ ਕਰੇਗੀ। ਇਸ ਦੀ ਕੀਮਤ 99 ਡਾਲਰ ਰੱਖੀ ਗਈ ਹੈ ਪਰ ਭਾਰਤ ’ਚ ਇਸ ਨੂੰ 9,900 ਰੁਪਏ ’ਚ ਉਪਲੱਬਧ ਕੀਤਾ ਜਾਵੇਗਾ। ਤੁਸੀਂ ਇਸ ਨੂੰ ਚਿੱਟੇ ਅਤੇ ਸਪੇਸ ਗ੍ਰੇਅ ਰੰਗ ’ਚ 6 ਨਵੰਬਰ ਤੋਂ ਪ੍ਰੀ-ਆਰਡਰ ਕਰ ਸਕਦੇ ਹੋ। ਇਸ ਦੀ ਸ਼ਿਪਿੰਗ 15 ਨਵੰਬਰ ਤੋਂ ਹੋਵੇਗੀ। 


Rakesh

Content Editor

Related News