ਐਪਲ ਨੇ ਰਿਲੀਜ਼ ਕੀਤਾ iOS 14.5 , ਹੁਣ ਬਿਨਾਂ ਫੇਸ ਮਾਸਕ ਲਾਏ ਅਨਲਾਕ ਹੋਵੇਗਾ ਆਈਫੋਨ

Tuesday, Apr 27, 2021 - 11:37 PM (IST)

ਐਪਲ ਨੇ ਰਿਲੀਜ਼ ਕੀਤਾ iOS 14.5 , ਹੁਣ ਬਿਨਾਂ ਫੇਸ ਮਾਸਕ ਲਾਏ ਅਨਲਾਕ ਹੋਵੇਗਾ ਆਈਫੋਨ

ਗੈਜੇਟ ਡੈਸਕ-ਐਪਲ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਆਈਫੋਨ ਯੂਜ਼ਰਸ ਲਈ ਨਵਾਂ ਆਈ.ਓ.ਐੱਸ. 14.5 ਅਪਡੇਟ ਰਿਲੀਜ਼ ਕਰ ਦਿੱਤਾ ਹੈ। ਇਸ ਨਵੇਂ ਅਪਡੇਟ 'ਚ ਯੂਜ਼ਰਸ ਨੂੰ ਬਿਨ੍ਹਾਂ ਫੇਸ ਮਾਸਕ ਉਤਾਰੇ ਆਈਫੋਨ ਅਨਲਾਕ ਕਰਨ ਦੀ ਸਹੂਲਤ ਦਿਤੀ ਗਈ ਹੈ। ਇਸ ਤੋਂ ਇਲਾਵਾ ਆਈ.ਓ.ਐੱਸ. 14.5 ਅਪਡੇਟ 'ਚ ਨਵੇਂ ਇਮੋਜੀ ਵੀ ਦੇਖਣ ਨੂੰ ਮਿਲਣਗੇ।

ਇਹ ਵੀ ਪੜ੍ਹੋ-'ਅਮਰੀਕਾ ਦੇ ਵੈਕਸੀਨ ਸਾਂਝਾ ਕਰਨ ਦਾ ਫੈਸਲਾ ਸਵਾਗਤ ਯੋਗ'

ਸੀਰੀ ਰਾਹੀਂ ਹੁਣ ਹੈੱਡਫੋਨ 'ਤੇ ਵੀ ਮਿਲੇਗਾ ਇਨਕਮਿੰਗ ਕਾਲ-ਮੈਸੇਜ ਦੀ ਜਾਣਕਾਰੀ
ਨਵੇਂ ਅਪਡੇਟ 'ਚ ਯੂਜ਼ਰਸ ਸੀਰੀ ਰਾਹੀਂ ਮਲਟੀਪਲ ਕਾਲ ਵੀ ਕਰ ਸਕਣਗੇ। ਐਪਲ ਨੇ ਕਿਹਾ ਕਿ ਸੀਰੀ ਰਾਹੀਂ ਹੁਣ ਯੂਜ਼ਰਸ ਨੂੰ ਏਅਰਪਾਡਸ ਅਤੇ ਹੈੱਡਫੋਨ ਰਾਹੀਂ ਇਨਕਮਿੰਗ ਕਾਲ ਅਤੇ ਮੈਸੇਜ ਦੀ ਜਾਣਕਾਰੀ ਮਿਲੇਗੀ।
ਪ੍ਰਾਈਵੇਸੀ ਕੰਟਰੋਲ ਦੀ ਗੱਲ ਕਰੀਏ ਤਾਂ ਐਪ ਟ੍ਰੈਕਿੰਗ ਸਿਸਟਮ ਡਾਟਾ ਟ੍ਰੈਕ ਕਰਨ ਤੋਂ ਪਹਿਲਾਂ ਯੂਜ਼ਰਸ ਦੀ ਇਜਾਜ਼ਤ ਲਵੇਗੀ। ਇਨਾਂ ਹੀ ਨਹੀਂ, ਯੂਜ਼ਰਸ ਹੁਣ ਸੈਟਿੰਗ 'ਚ ਜਾ ਕੇ ਇਹ ਵੀ ਦੇਖ ਸਕਣਗੇ ਕਿ ਕਿਹੜੇ ਮੋਬਾਇਲ ਐਪ ਨੇ ਡਾਟਾ ਟ੍ਰੈਕ ਕਰਨ ਦੀ ਇਜਾਜ਼ਤ ਮੰਗੀ ਹੈ।
ਯੂਜ਼ਰਸ ਨੂੰ ਸੀਰੀ ਵੌਇਸ ਦੇ ਹੁਣ ਬਦਲ ਮਿਲਣਗੇ ਜਿਸ ਨੂੰ ਆਪਣੇ ਹਿਸਾਬ ਨਾਲ ਚੁਣਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ-ਸ਼ਾਓਮੀ ਨੇ ਬਣਾਇਆ ਸਮਾਰਟਫੋਨ ਸੇਲ ਦਾ ਰਿਕਾਰਡ, ਸੈਮਸੰਗ ਵਰਗੀਆਂ ਕੰਪਨੀਆਂ ਨੂੰ ਛੱਡਿਆ ਪਿੱਛੇ

ਨਵੇਂ ਇਮੋਜੀ
ਆਈ.ਓ.ਐੱਸ. 14.5 ਅਪਡੇਟ 'ਚ ਐਪਲ ਨੇ ਨਵੇਂ ਸ਼ਾਨਦਾਰ ਇਮੋਜੀ ਨੂੰ ਸ਼ਾਮਲ ਕੀਤਾ ਹੈ। ਖਾਸ ਗੱਲ ਇਹ ਹੈ ਕਿ ਯੂਜ਼ਰਸ ਹੁਣ ਸਕਿਨ ਟੋਨ ਚੁਣ ਕੇ ਇਨ੍ਹਾਂ ਇਮੋਜੀ ਨੂੰ ਤਿਆਰ ਕਰ ਕੇ ਆਪਣੇ ਦੋਸਤਾਂ ਨਾਲ ਸਾਂਝਾ ਕਰ ਸਕਦੇ ਹਨ।
ਅਮਰੀਕਾ ਅਤੇ ਚੀਨ ਦੇ ਯੂਜ਼ਰਸ ਆਸਾਨੀ ਨਾਲ ਸੀਰੀ ਜਾਂ ਕਾਰ ਪਲੇਅ 'ਤੇ ਬੋਲ ਕੇ ਦੁਰਘਟਨਾ ਅਤੇ ਖਤਰੇ ਦੀ ਜਾਣਕਾਰੀ ਦੇ ਸਕਦੇ ਹਨ।

ਹੋਰ ਫੀਚਰਸ
ਇਸ ਨਵੀਂ ਅਪਡੇਟ 'ਚ ਐਪਲ ਪਾਡਕਾਸਟ ਨੂੰ ਰਿਡੀਜ਼ਾਈਨ ਕੀਤਾ ਗਿਆ ਹੈ।
ਕੰਪਨੀ ਦਾ ਕਹਿਣਾ ਹੈ ਕਿ ਹੁਣ ਯੂਜ਼ਰਸ ਨੂੰ ਫਾਇੰਡ ਮਾਏ ਐਪ 'ਚ ਏਅਰਟੈਗ ਦੀ ਸਪੋਰਟ ਮਿਲੇਗੀ। ਏਅਰਟੈਗ ਰਾਹੀਂ ਯੂਜ਼ਰਸ ਵਾਲਟ ਅਤੇ ਬੈਕਪੈਕ ਵਰਗੀਆਂ ਲੋੜੀਂਦੀਆਂ ਸਹੂਲਤਾਂ ਨੂੰ ਲੱਭ ਸਕਣਗੇ।
ਇਸ ਤੋਂ ਇਲਾਵਾ ਆਈਫੋਨ 12 ਦੇ ਸਾਰੇ ਮਾਡਲਾਂ 'ਚ 5ਜੀ ਕੁਨੈਕਟੀਵਿਟੀ 'ਚ ਵੀ ਸੁਧਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਮਾਰਟ ਡਾਟਾ ਮੋਡ ਨੂੰ ਵੀ ਅਪਗ੍ਰੇਡ ਕੀਤਾ ਗਿਆ ਹੈ।

ਇਹ ਵੀ ਪੜ੍ਹੋ-ਗੂਗਲ, ਮਾਈਕ੍ਰੋਸਾਫਟ ਤੋਂ ਬਾਅਦ ਐਪਲ ਨੇ ਵੀ ਭਾਰਤ ਨੂੰ ਕੋਰੋਨਾ ਸੰਕਟ 'ਚ ਰਿਲੀਫ ਫੰਡ ਦੇਣ ਦਾ ਕੀਤਾ ਐਲਾਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News