16 ਇੰਚ ਦੀ ਡਿਸਪਲੇਅ ਨਾਲ Apple MacBook Pro ਲਾਂਚ , ਜਾਣੋ ਕੀਮਤ ਤੇ ਫੀਚਰਜ਼

11/14/2019 11:29:37 AM

ਗੈਜੇਟ ਡੈਸਕ– ਐਪਲ ਨੇ ਆਪਣੇ 15 ਇੰਚ ਸਕਰੀਨ ਵਾਲੇ ਮੈਕਬੁੱਕ ਲਾਈਨਅਪ ਨੂੰ ਖਤਮ ਕਰਦੇ ਹੋਏ ਇਸ ਦੀ ਥਾਂ ਨਵਾਂ 16 ਇੰਚ MacBook Pro ਲਾਂਚ ਕਰ ਦਿੱਤਾ ਹੈ। 2016 ਮਾਡਲਸ ’ਚ ਟੱਚਬਾਰ ਦਿੱਤੇ ਜਾਣ ਤੋਂ ਬਾਅਦ ਇਹ ਐਪਲ ਵੱਲੋਂ ਕੀਤਾ ਗਿਆ ਪਹਿਲਾ ਵੱਡਾ ਅਪਗ੍ਰੇਡ ਹੈ। ਸਕਰੀਨ ਸਾਈਜ਼ ਤੋਂ ਇਲਾਵਾ ਇਸ ਡਿਵਾਈਸ ’ਚ ਸਿਜਰ ਸਵਿੱਚ ਕੀਬੋਰਡ ਵੀ ਪਰਤ ਆਇਆ ਹੈ, ਜਿਸ ਨੂੰ ਕੰਪਨੀ ਮੈਜਿਕ ਕੀਬੋਰਡ ਦਾ ਨਾਂ ਦੇ ਰਹੀ ਹੈ। ਇਹ ਪ੍ਰੋਬਲਮੈਟਿਕ ਬਟਰਫਲਾਈ ਸਵਿੱਚ ਕੀਬੋਰਡ ਦੀ ਥਾਂ ਦਿੱਤਾ ਗਿਆ ਹੈ, ਜਿਸ ਲਈ ਐਪਲ ਨੂੰ ਗਾਹਕਾਂ ਵੱਲੋਂ ਢੇਰਾਂ ਸ਼ਿਕਾਇਤਾਂ ਦਾ ਸਾਹਮਣਾ ਕਰਨਾ ਪਿਆ ਸੀ। 

MacBook Pro 16 ਇੰਚ ਦੀ ਕੀਮਤ
ਨਵੇਂ 16 ਇੰਚ MacBook Pro ਦੀ ਕੀਮਤ 2,399 ਡਾਲਰ ਤੋਂ ਸ਼ੁਰੂ ਹੁੰਦੀ ਹੈ, ਜੋ ਬੇਸ ਵੇਰੀਐਂਟ ਲਈ ਭਾਰਤ ’ਚ 1,99,900 ਰੁਪਏ ਰੱਖੀ ਗਈ ਹੈ। ਇਸ ਕੀਮਤ ’ਤੇ ਮਿਲਣ ਵਾਲੇ MacBook ’ਚ core i7 ਪ੍ਰੋਸੈਸਰ, 16 ਜੀ.ਬੀ. ਰੈਮ ਅਤੇ 512 ਜੀ.ਬੀ. SSD ਯੂਜ਼ਰਜ਼ ਨੂੰ ਮਿਲੇਗਾ। ਉਥੇ ਹੀ core i9 ਪ੍ਰੋਸੈਸਰ, 16 ਜੀ.ਬੀ. ਰੈਮ ਅਤੇ 1 ਜੀ.ਬੀ. ਸਟੋਰੇਜ ਸਪੇਸ ਦੇ ਨਾਲ ਆਉਣ ਵਾਲੇ ਵੇਰੀਐਂਟ ਦੀ ਕੀਮਤ ਭਾਰਤੀ ਬਾਜ਼ਾਰ ’ਚ 2,39,900 ਰੁਪਏ ਰੱਖੀ ਗਈ ਹੈ। ਨਵਾਂ ਮੈਕਬੁੱਕ ਪ੍ਰੋ ਦੇਸ਼ ਭਰ ’ਚ ਐਪਸ ਓਥਰਾਈਜ਼ਡ ਰੀਸੇਲਰਾਂ ਤੋਂ ਖਰੀਦਿਆ ਜਾ ਸਕੇਗਾ। 

PunjabKesari

MacBook Pro 16-ਇੰਚ ਦੇ ਫੀਚਰਜ਼
ਨਵੇਂ MacBook Pro ’ਚ 8-core ਪ੍ਰੋਸੈਸਰ ਤੋਂ ਇਲਾਵਾ 8 ਟੀ.ਬੀ. ਤੱਕ ਦੀ ਸਟੋਰੇਜ ਮਿਲਦੀ ਹੈ, ਉਥੇ ਹੀ 64 ਜੀ.ਬੀ. ਤੱਕ ਰੈਮ ਦਾ ਆਪਸ਼ਨ ਯੂਜ਼ਰਜ਼ ਨੂੰ ਮਿਲਦਾ ਹੈ। ਹਾਲਾਂਕਿ, ਕਸਟਮਾਈਜੇਬਲ ਸਟੋਰੇਜ ਅਤੇ ਰੈਮ ਆਪਸ਼ੰਸ ਭਾਰਤੀ ਵਰਜ਼ਨ ਲਈ ਲਿਸਟ ਨਹੀਂ ਕੀਤੇ ਗਏ। ਯੂ.ਐੱਸ. ’ਚ 512 ਜੀ.ਬੀ. ਅਤੇ 1 ਟੀ.ਬੀ. ਦੋਵੇਂ ਹੀ ਵੇਰੀਐਂਟਸ ਕਸਟਮਾਈਜੇਬਲ ਹਨ। 512 ਜੀ.ਬੀ. ਵੇਰੀਐਂਟ ’ਚ 1 ਟੀ.ਬੀ., 2 ਟੀ.ਬੀ. 4 ਟੀ.ਬੀ. ਅਤੇ 8 ਟੀ.ਬੀ. ਸਟੋਰੇਜ ਆਪਸ਼ਨ ਤਾਂ ਉਥੇ ਹੀ 1 ਟੀ.ਬੀ. ਵੇਰੀਐਂਟ ’ਚ 2 ਟੀ.ਬੀ., 4 ਟੀ.ਬੀ. ਅਤੇ 8 ਟੀ.ਬੀ. ਆਪਸ਼ੰਸ ਯੂਜ਼ਰਜ਼ ਨੂੰ ਦਿੱਤੇ ਗਏ ਹਨ। 

PunjabKesari

ਡਿਵਾਈਸ ਦੇ ਦੋਵਾਂ ਹੀ ਵੇਰੀਐਂਟਸ ਦੀ ਰੇਮ ਨੂੰ 32 ਜੀ.ਬੀ. ਅਤੇ 64 ਜੀ.ਬੀ. ਤੱਕ ਕਸਟਮਾਈਜ਼ ਕੀਤਾ ਜਾ ਸਕਦਾ ਹੈ। ਐਪਲ ਦਾ ਕਹਿਣਾ ਹੈ ਕਿ MacBook Pro ਨੂੰ ਪ੍ਰੋਫੈਸ਼ਨਲਸ ਲਈ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਵਿਚ ਹਾਈ-ਐਂਡ ਸਪੈਸੀਫਿਕੇਸ਼ੰਸ ਦਿੱਤੇ ਗਏ ਹਨ। ਇਸ ਡਿਵਾਈਸ ’ਚ 3072x1920 ਰੈਜ਼ੋਲਿਊਸ਼ ਵਾਲੀ ਡਿਸਪਲੇਅ 226 ppi ਦੇ ਨਾਲ ਮਿਲਦੀ ਹੈ। ਗ੍ਰਾਫਿਕਸ ਲਈ ਨਵੇਂ ਮੈਕਬੁੱਕ ’ਚ AMD Radeon Pro 5000M ਸੀਰੀਜ਼ ਗ੍ਰਾਫਿਕਸ ਪ੍ਰੋਸੈਸਰ ਮਿਲਦਾ ਹੈ। ਬਾਕੀ ਫੀਚਰਜ਼ ’ਚ ਸਿਕਸ-ਸਪੀਕਰ ਸਾਊਂਡ ਸਿਸਟਮ, ਲੰਬੀ ਬੈਟਰੀ ਲਾਈਫ, ਟੱਚ ਬਾਰ, ਟੱਚ ਆਈ.ਡੀ., ਫੋਰਸ ਟੱਚ ਟ੍ਰੈਕਪੈਡ ਅਤੇ ਐਪਲ ਟੀ2 ਸਕਿਓਰਿਟੀ ਚਿੱਪ ਦਿੱਤਾ ਗਿਆ ਹੈ।


Related News