ਪਾਵਰਫੁਲ M1 ਚਿੱਪ ਅਤੇ 5G ਦੀ ਸਪੋਰਟ ਨਾਲ ਐਪਲ ਨੇ ਲਾਂਚ ਕੀਤਾ ਨਵਾਂ iPad Pro
Wednesday, Apr 21, 2021 - 12:36 AM (IST)
ਗੈਜੇਟ ਡੈਸਕ-ਐਪਲ ਨੇ ਆਪਣੇ 'ਸਪ੍ਰਿੰਗ ਲੋਡੇਡ' 2021 ਈਵੈਂਟ 'ਚ ਨਵੇਂ ਆਈਪੈਡ ਪ੍ਰੋ ਨੂੰ ਲਾਂਚ ਕਰ ਦਿੱਤਾ ਹੈ। ਇਸ ਨੂੰ ਦੋ ਸਕਰੀਨ ਸਾਈਜ਼ (11-ਇੰਚ ਅਤੇ 12.9ਇੰਚ) 'ਚ ਲਿਆਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ 'ਚ ਹੁਣ ਪਾਵਰਫੁਲ ਐੱਮ1 ਚਿੱਪ ਲਾਈ ਗਈ ਹੈ ਅਤੇ ਇਹ 5ਜੀ ਨੂੰ ਵੀ ਸੋਪਰਟ ਕਰਦਾ ਹੈ। ਕੀਮਤ ਦੀ ਗੱਲ ਕਰੀਏ ਤਾਂ ਇਨ੍ਹਾਂ 'ਚੋਂ ਆਈਪੈਡ ਪ੍ਰੋ ਦੇ 11 ਇੰਚ ਮਾਡਲ ਦੀ ਕੀਮਤ 799 ਡਾਲਰ (ਕਰੀਬ 60 ਹਜ਼ਾਰ ਰੁਪਏ) ਰੱਖੀ ਗਈ ਹੈ। ਉਥੇ 12.9 ਇੰਚ ਮਾਡਲ ਦੀ ਕੀਮਤ 1099 ਡਾਲਰ (ਲਗਭਗ 83 ਹਜ਼ਾਰ ਰੁਪਏ) ਰੱਖੀ ਗਈ ਹੈ। ਇਨ੍ਹਾਂ ਦੇ ਆਰਡਰ 30 ਅਪ੍ਰੈਲ ਤੋਂ ਸ਼ੁਰੂ ਹੋਣਗੇ।
ਲਿਕਵਿਡ ਰੇਟੀਨਾ XDR ਡਿਸਪਲੇਅ
ਆਈਪੈਡ ਪ੍ਰੋ 'ਚ ਸਭ ਤੋਂ ਵੱਡਾ ਬਦਲਾਅ ਇਸ ਦੀ ਡਿਸਪਲੇਅ 'ਚ ਦੇਖਣ ਨੂੰ ਮਿਲਿਆ ਹੈ। ਕੰਪਨੀ ਨੇ ਦੱਸਿਆ ਕਿ ਇਸ 'ਚ ਲਿਕਵਿਡ ਰੇਟੀਨਾ ਐਕਸ.ਡੀ.ਆਰ. ਪੈਨਲ ਲੱਗਿਆ ਹੈ ਜੋ ਕਿ ਮਿੰਨੀ ਐੱਲ.ਈ.ਡੀ. ਬੈਕਲਿਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਡਿਸਪਲੇਅ 'ਚ ਕੁੱਲ ਮਿਲਾ ਕੇ 10,000 LEDs ਲਾਈਆਂ ਗਈਆਂ ਹਨ ਜੋ ਕਿ ਸਕਰੀਨ ਦੇ ਵੱਖ-ਵੱਖ ਹਿੱਸਿਆਂ 'ਤੇ ਵੱਖ-ਵੱਖ ਬ੍ਰਾਈਟੈਸ ਸ਼ੋਅ ਕਰਦਾ ਹੈ ਜਿਸ ਨਾਲ ਤੁਹਾਨੂੰ ਬਹੁਤ ਹੀ ਬਿਹਤਰੀਨ ਕਲੈਰਿਟੀ ਮਿਲਦੀ ਹੈ।
ਇਹ ਵੀ ਪੜ੍ਹੋ-ਹੁਣ ਇਨ੍ਹਾਂ ਐਪਸ ਰਾਹੀਂ ਘਰ ਬੈਠੇ ਹੀ ਮਿਲੇਗੀ ਸ਼ਰਾਬ
ਪਾਵਰਫੁਲ ਐੱਮ1 ਚਿੱਪ
ਦੂਜੇ ਵੱਡੇ ਬਲਦਾਅ ਦੀ ਗੱਲ ਕਰੀਏ ਤਾਂ ਇਸ 'ਚ ਹੁਣ ਐਪਲ ਦੀ ਸਿਲਿਕੋਨ ਐੱਮ1 ਚਿੱਪ ਲੱਗੀ ਹੈ ਜਿਸ ਨੂੰ ਕੰਪਨੀ ਆਪਣੇ ਰੀਸੈਂਟ ਮੈਕਬੁੱਕ ਏਅਰ ਅਤੇ ਪ੍ਰੋ ਮਾਡਲਸ 'ਚ ਦੇ ਰਹੀ ਹੈ। ਕੰਪਨੀ ਨੇ ਇਸ ਨੂੰ ਏ14 ਚਿੱਪ ਦਾ ਇੰਪਰੂਵਡ ਵਰਜ਼ਨ ਦੱਸਿਆ ਹੈ ਜਿਸ ਦੀ ਮਦਦ ਨਾਲ ਇਹ ਟੈਬਲੇਟ ਹੁਣ ਤੱਕ ਦੀ ਸਭ ਤੋਂ ਪਾਵਰਫੁਲ ਟੈਬਲੇਟ ਬਣ ਗਈ ਹੈ।
ਇਹ ਵੀ ਪੜ੍ਹੋ-ਨਵੀਂ Apple TV 4K ਲਾਂਚ, ਜਾਣੋਂ ਕੀਮਤ ਤੇ ਸਪੈਸੀਫਿਕੇਸ਼ਨਸ
ਬਿਹਤਰੀਨ ਡਿਜ਼ਾਈਨ
ਨਵੇਂ ਆਈਪੈਡ ਪ੍ਰੋ ਨੂੰ ਪ੍ਰੋਫੈਸ਼ਨਲਸ ਲਈ ਖਾਸ ਤੌਰ 'ਤੇ ਤਿਆਰ ਕੀਤਾ ਗਿਆ ਹੈ ਤਾਂ ਕਿ ਇਹ ਉਨ੍ਹਾਂ ਦੀਆਂ ਰੋਜ਼ਾਨਾ ਜ਼ਰੂਰਤਾਂ 'ਤੇ ਖਰਾ ਉਤਰੇ। ਇਸ 'ਚ ਹੁਣ ਹਾਈ ਸਪੀਡ ਲਈ ਥੰਡਰਬੋਲਡ ਪੋਰਟ ਲਾਇਆ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ 40ਜੀ.ਬੀ.ਪੀ.ਐੱਸ. ਦੀ ਸਪੀਡ ਦੇਣ 'ਚ ਸਮਰਥ ਹੈ ਅਤੇ ਇਸ 'ਚ ਸੁਪਰ ਫਾਸਟ ਸਟੋਰੇਜ਼ ਦਿੱਤੀ ਗਈ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।