5G ਸਪੋਰਟ ਨਾਲ ਐਪਲ ਨੇ ਲਾਂਚ ਕੀਤਾ iPhone 12, ਜਾਣੋ ਕੀਮਤ ਤੇ ਫੀਚਰਜ਼

10/14/2020 1:42:28 AM

ਗੈਜੇਟ ਡੈਸਕ—ਐਪਲ ਨੇ ਆਪਣੇ ਹਾਈ ਸਪੀਡ ਈਵੈਂਟ ਦੌਰਾਨ ਨਵੀਂ ਆਈਫੋਨ 12 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਦੇ ਬੇਸ ਵੇਰੀਐਂਟ ਆਈਫੋਨ 12 ਨੂੰ ਕੰਪਨੀ 6.1 ਇੰਚ ਦੀ ਓਲੇਡ ਡਿਸਪਲੇਅ ਨਾਲ ਲੈ ਕੇ ਆਈ ਹੈ। ਇਸ ਦੇ ਸਾਈਜ਼ ਨੂੰ ਆਈਫੋਨ 11 ਤੋਂ ਵੀ ਪਤਲਾ ਰੱਖਿਆ ਗਿਆ ਹੈ ਅਤੇ ਇਸ ਦੇ ਸਕਰੀਨ ਬੇਜ਼ਲਸ ਵੀ ਕਾਫੀ ਬਾਰੀਕ ਹੈ।

PunjabKesari

ਨਵਾਂ ਇੰਪਰੂਵਡ ਗਲਾਸ
ਨਵੇਂ ਆਈਫੋਨ 12 ਨੂੰ ਕੰਪਨੀ ਬਹੁਤ ਦੀ ਇੰਪਰੂਵਡ ਗਲਾਸ ਨਾਲ ਲੈ ਕੇ ਆਈ ਹੈ ਜਿਵੇਂ ਕਿ “ceramic shield” ਦੱਸਿਆ ਗਿਆ ਹੈ। ਇਸ ਨੂੰ ਤਿਆਰ ਕਰਨ ਲਈ ਐਪਲ ਨੇ ਕਾਰਨਿੰਗ ਕੰਪਨੀ ਨਾਲ ਪਾਰਟਨਰਸ਼ਿਪ ਕੀਤੀ ਸੀ।

5ਜੀ ਕੁਨੈਕਟੀਵਿਟੀ ਦੀ ਸਪੋਰਟ
ਖਾਸ ਗੱਲ ਇਹ ਹੈ ਕਿ ਨਵਾਂ ਆਈਫੋਨ 12 5ਜੀ ਕੁਨੈਕਟੀਵਿਟੀ ਨੂੰ ਸਪੋਰਟ ਕਰਦਾ ਹੈ। ਅਮਰੀਕਾ ’ਚ 5ਜੀ ਨੈੱਟਵਰਕ ਦੇਣ ਵਾਲੇ ਐਪਲ ਨੇ ਵੇਰੀਜ਼ੋਨ ਨਾਲ ਸਾਂਝੇਦਾਰੀ ਕੀਤੀ ਹੈ।

PunjabKesari

ਏ14 ਬਾਇਓਨਿਕ ਚਿੱਪ
ਆਈਫੋਨ 12 ਨੂੰ ਐਪਲ ਏ14 ਬਾਇਓਨਿਕ ਚਿੱਪ ਨਾਲ ਲੈ ਕੇ ਆਈ ਹੈ ਜਿਸ ਨੂੰ 6 ਸੀ.ਪੀ.ਯੂ. ਕੋਰਸ ਨਾ ਬਣਾਇਆ ਗਿਆ ਹੈ ਜਿਨ੍ਹਾਂ ’ਚੋਂ ਦੋ ਹਾਈ ਪਰਫਾਰਮੈਂਸ ਅਤੇ ਚਾਰ ਲੋਅ ਪਾਵਰ ਬੈਟਰੀ ਏਫੀਸ਼ਿਏਂਸੀ ਲਈ ਹੈ। ਇਸ ’ਚ ਚਾਰ ਜੀ.ਪੀ.ਯੂ. ਕੋਰਸ ਵੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਏ14 ਪ੍ਰੋਸੈਸਰ ਪੁਰਾਣੇ ਏ13 ਪ੍ਰੋਸੈਸਰ ਤੋਂ 30 ਫੀਸਦੀ ਫਾਸਟੈਸਟ ਹੈ।

PunjabKesari

ਆਈਫੋਨ 12 ’ਚ ਇਸ ਵਾਰ ਨਵਾਂ ਸਟੈਂਡਰਡ ਵਾਇਡ ਕੈਮਰਾ ਦਿੱਤਾ ਗਿਆ ਹੈ ਜੋ 27 ਫੀਸਦੀ ਲੋਅ ਲਾਈਟ ’ਚ ਬਿਹਤਰ ਪਰਫੋਰਮ ਕਰੇਗਾ। ਇਸ ’ਚ ਡਿਊਲ ਕੈਮਰਾ ਮਿਲਦਾ ਹੈ। ਇਸ ਵਾਰ ਕੰਪਨੀ ਨੇ ਨਵਾਂ ਨਾਈਟ ਮੋਡ ਟਾਈਮ ਲੈਪਸ ਫੀਚਰ ਵੀ ਇਸ ’ਚ ਦਿੱਤਾ ਹੈ। ਆਈਫੋਨ 12 ਵਾਇਰਲੈੱਸ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈ। ਇਸ ’ਚ ਮੈਗ੍ਰੇਟਿਕ ਸੈਂਸਰਸ ਵੀ ਲੱਗੇ ਹਨ।

ਕੀਮਤ

PunjabKesari
ਆਈਫੋਨ 12 ਦੇ 64ਜੀ.ਬੀ. ਸਟੋਰੇਜ਼ ਵੇਰੀਐਂਟ ਦੀ ਕੀਮਤ 799 ਡਾਲਰ ਹੈ ਪਰ ਭਾਰਤ ’ਚ ਇਸ ਨੂੰ ਲਗਭਗ 79,900 ਰੁਪਏ ਦੀ ਕੀਮਤ ’ਚ ਉਪਲੱਬਧ ਕੀਤਾ ਜਾਵੇਗਾ। ਇਸ ਨੂੰ 128ਜੀ.ਬੀ. ਅਤੇ 256ਜੀ.ਬੀ. ਸਟੋਰੇਜ਼ ਵੈਰੀਐਂਟ ’ਚ ਵੀ ਜਲਦ ਲਿਆਇਆ ਜਾਵੇਗਾ। ਗਾਹਕ ਇਸ ਨੂੰ ਬਲੈਕ, ਵ੍ਹਾਈਟ, ਰੈੱਡ ਅਤੇ ਗ੍ਰੀਨ ਤੇ ਬਲੂ ਕਲਰ ਆਪਸ਼ਨ ਨਾਲ ਸ਼ੁੱਕਰਵਾਰ 23 ਅਕਤੂਬਰ ਤੋਂ ਖਰੀਦ ਸਕਣਗੇ।


Karan Kumar

Content Editor

Related News