ਐਪਲ ਨੇ iPad Air ਲਈ ਲਾਂਚ ਕੀਤਾ ਫ੍ਰੀ ਰਿਪੇਅਰਿੰਗ ਪ੍ਰੋਗਰਾਮ

Tuesday, Mar 10, 2020 - 11:13 AM (IST)

ਐਪਲ ਨੇ iPad Air ਲਈ ਲਾਂਚ ਕੀਤਾ ਫ੍ਰੀ ਰਿਪੇਅਰਿੰਗ ਪ੍ਰੋਗਰਾਮ

ਗੈਜੇਟ ਡੈਸਕ– ਐਪਲ ਨੇ ਆਪਣੇ ਆਈਪੈਡ ਏਅਰ 2019 ਲਈ ਫ੍ਰੀ ਰਿਪੇਅਰਿੰਗ ਪ੍ਰੋਗਰਾਮ ਲਾਂਚ ਕੀਤਾ ਹੈ। ਦਰਅਸਲ ਆਈਪੈਡ ਏਅਰ 2019 ’ਚ ਸਕਰੀਨ ਦੇ ਬਲੈਂਕ ਹੋਣ ਦੀ ਸਮੱਸਿਆ ਆਈ ਹੈ ਜਿਸ ਨੂੰ ਲੈ ਕੇ ਕਈ ਯੂਜ਼ਰਜ਼ ਨੇ ਸ਼ਿਕਾਇਤ ਕੀਤੀ ਹੈ। ਹਾਲਾਂਕਿ, ਇਸ ਸਮੱਸਿਆ ਨਾਲ ਕੁਝ ਹੀ ਯੂਜ਼ਰਜ਼ ਪ੍ਰਭਾਵਿਤ ਹਨ। ਜਿਨ੍ਹਾਂ ਆਈਪੈਡ ਏਅਰ 2019 ’ਚ ਇਹ ਸਮੱਸਿਆ ਆਈ ਹੈ ਉਨ੍ਹਾਂ ਨੂੰ ਮਾਰਚ 2019 ਤੋਂ ਅਕਤੂਬਰ 2019 ਵਿਚਕਾਰ ਤਿਆਰ ਕੀਤਾ ਗਿਆ ਸੀ। ਫ੍ਰੀ ਰਿਪੇਅਰਿੰਗ ਪ੍ਰੋਗਰਾਮ ਤਹਿਤ ਬਲੈਂਕ ਸਕਰੀਨ ਵਾਲੇ ਸਾਰੇ ਆਈਪੈਡ ਏਅਰ ਨੂੰ ਐਪਲ ਦੇ ਓਥਰਾਇਜ਼ਡ ਸਰਵਿਸ ਸੈਂਟਰਾਂ ’ਤੇ ਫ੍ਰੀ ’ਚ ਰਿਪੇਅਰ ਕੀਤਾ ਜਾਵੇਗਾ। ਦੱਸ ਦੇਈਏ ਕਿ ਪਿਛਲੇ ਸਾਲ ਮਾਰਚ ’ਚ ਐਪਲ ਨੇ ਆਈਪੈਡ ਏਅਰ 2019 ਅਤੇ ਆਈਪੈਡ ਮਿਨੀ 2019 ਪੇਸ਼ ਕੀਤੇ ਸਨ। ਆਈਪੈਡ ਏਅਰ 2019 ’ਚ 10.5 ਇੰਚ ਦੀ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 2224x1668 ਪਿਕਸਲ ਹੈ। ਇਹ ਆਈਪੈਡ 64 ਜੀ.ਬੀ. ਅਤੇ 256 ਜੀ.ਬੀ. ਦੇ ਦੋ ਸਟੋਰੇਜ ਮਾਡਲਾਂ ’ਚ ਮਿਲੇਗਾ। ਨਵਾਂ ਆਈਪੈਡ ਏਅਰ ਗੋਲਡ, ਸਿਲਵਰ ਅਤੇ ਸਪੇਸ ਗ੍ਰੇਅ ਕਲਰ ’ਚ ਉਪਲੱਬਧ ਹੈ। ਇਸ ਤੋਂ ਇਲਾਵਾ ਇਸ ਆਈਪੈਡ ’ਚ ਟੱਚ ਆਈ.ਡੀ. ਹੋਮ ਬਟਨ, ਹੈੱਡਫੋਨ ਜੈੱਕ ਅਤੇ ਲਾਈਟਨਿੰਗ ਚਾਰਜਿੰਗ ਪੋਰਟ ਹੈ। 

ਇਸ ਵਿਚ ਐਪਲ ਪੈਨਸਿਲ ਦੀ ਵੀ ਸੁਪੋਰਟ ਹੈ। ਇਸ ਦਾ ਭਾਰ 456 ਗ੍ਰਾਮ ਹੈ ਅਤੇ ਇਹ 6.1mm ਪਤਲਾ ਹੈ। ਨਵੇਂ ਆਈਪੈਡ ਏਅਰ ਦੇ ਵਾਈ-ਫਾਈ ਮਾਡਲ ਦੀ ਸ਼ੁਰੂਆਤੀ ਕੀਮਤ 44,900 ਰੁਪਏ ਹੈ ਅਤੇ ਵਾਈ-ਫਾਈ+ ਸੈਲੂਲਰ ਮਾਡਲ ਦੀ ਕੀਮਤ 55,900 ਰੁਪਏ ਹੈ। ਇਸ ਲਈ ਕੰਪਨੀ ਨੇ ਸਮਾਰਟ ਕੀ-ਬੋਰਡ ਵੀ ਪੇਸ਼ ਕੀਤਾ ਹੈ ਜਿਸ ਦੀ ਕੀਮਤ 13,900 ਰੁਪਏ ਹੈ ਅਤੇ ਇਸ ਵਿਚ 30 ਭਾਸ਼ਾਵਾਂ ਦੀ ਸੁਪੋਰਟ ਹੈ। 


Related News