ਜਲਦੀ ਹੀ ਤੁਹਾਡੀ ਹੈਂਡਰਾਈਟਿੰਗ ਪਛਾਣ ਸਕੇਗਾ ਆਈਫੋਨ!

06/24/2018 3:19:51 PM

ਜਲੰਧਰ— ਟੈਕਨਾਲੋਜੀ ਕੰਪਨੀਆਂ ਪਰਦੇ ਦੇ ਪਿੱਛੇ ਕਈ ਤਰ੍ਹਾਂ ਦੀਆਂ ਨਵੀਆਂ ਤਕਨੀਕਾਂ 'ਤੇ ਕੰਮ ਕਰਦੀਆਂ ਰਹਿੰਦੀਆਂ ਹਨ। ਇਨ੍ਹਾਂ 'ਚੋਂ ਕੁਝ ਤਕਨੀਕਾਂ ਦਾ ਤਾਂ ਇਸਤੇਮਾਲ ਕੀਤਾ ਜਾਂਦਾ ਹੈ ਪਰ ਕੁਝ ਤਕਨੀਕਾਂ ਕਦੇ ਇਸਤੇਮਾਲ 'ਚ ਨਹੀਂ ਆਉਂਦੀਆਂ ਹਨ। ਇਕ ਹਾਲੀਆ ਪੇਟੈਂਟ ਰਾਹੀਂ ਖੁਲਾਸਾ ਹੋਇਆ ਹੈ ਕਿ ਐਪਲ ਇਸ ਸਮੇਂ ਇਕ ਅਜਿਹੀ ਤਕਨੀਕ 'ਤੇ ਕੰਮ ਕਰ ਰਹੀ ਹੈ ਜਿਸ ਤੋਂ ਬਾਅਦ ਆਈਫੋਨਸ ਹੈਂਡਰਾਈਟਿੰਗ ਪਛਾਣ ਲੈਣਗੇ। ਇਕ ਰਿਪੋਰਟ ਮੁਤਾਬਕ, ਐਪਲ ਨੇ ਫਰਵਰੀ 2014 'ਚ ਇਕ ਪੇਟੈਂਟ ਫਾਈਲ ਕੀਤਾ ਸੀ ਜੋ ਹਾਲ 'ਚ ਯੂ.ਏ. ਪੇਟੈਂਟ ਐਂਡ ਟ੍ਰੇਡਮਾਰਕ ਆਫੀਸ 'ਚ ਪਬਲਿਸ਼ ਹੋਇਆ ਹੈ। ਇਸ ਪੇਟੈਂਟ ਦਾ ਨਾਂ 'ਮੈਨੇਜਿੰਗ ਰਿਅਲ ਟਾਈਮ ਹੈਂਡਰਾਈਟਿੰਗ ਰਿਕੋਗਨੀਸ਼ਨ' ਹੈ। ਇਸ ਵਿਚ ਅੱਗੇ ਦੱਸਿਆ ਗਿਆ ਹੈ ਕਿ ਤਕਨੀਕ ਨਾਲ ਕਿਸੇ ਡਿਵਾਈਸ 'ਚ ਯੂਜ਼ਰ ਦੀ ਹੈਂਡਰਾਈਟਿੰਗ 'ਚ ਲਿਖਿਆ ਜਾ ਸਕਦਾ ਹੈ। 
ਪੇਟੈਂਟ ਦੇ ਡਿਸਕ੍ਰਿਪਸ਼ਨ 'ਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਤਕਨੀਕ ਚਾਈਨੀਜ਼ ਸਮੇਤ ਕਈ ਭਾਸ਼ਾਵਾਂ ਨੂੰ ਸਪੋਰਟ ਕਰੇਗੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਤਕਨੀਕ ਐਪਲ ਸਿਰਫ ਆਪਣੇ ਆਈਫੋਨਸ 'ਚ ਹੀ ਦੇਵੇਗੀ ਜਾਂ ਹੋਰ ਡਿਵਾਈਸਿਜ਼ 'ਚ ਵੀ ਦੇਵੇਗੀ। 
ਜ਼ਿਕਰਯੋਗ ਹੈ ਕਿ ਹਾਲਹੀ 'ਚ ਖਬਰ ਆਈ ਸੀ ਕਿ ਐਪਲ ਜਲਦੀ ਹੀ ਤਿੰਨ ਨਵੇਂ ਆਈਫੋਨਸ ਦੇ ਨਾਲ-ਨਾਲ ਏਅਰਪਾਵਰ ਮੈਟ ਲਾਂਚ ਕਰ ਸਕਦੀ ਹੈ। ਇਸ ਏਅਰ ਪਾਵਰ ਮੈਟ ਰਾਹੀਂ ਕਈ ਡਿਵਾਈਸ ਨੂੰ ਇਕੱਠੇ ਚਾਰਜ ਕੀਤਾ ਜਾ ਸਕੇਗਾ। ਇਸ ਏਅਰ ਪਾਵਰ ਮੈਟ ਰਾਹੀਂ ਐਪਲ ਯੂਜ਼ਰਸ ਆਪਣੇ ਆਈਫੋਨ, ਐਪਲ ਵਾਚ ਅਤੇ ਏਅਰਪੌਡਸ ਨੂੰ ਇਕੱਠੇ ਚਾਰਜ ਕਰ ਸਕਣਗੇ।


Related News