2 ਘੰਟੇ ਲਾਈਨ ''ਚ ਲੱਗਣ ਤੋਂ ਬਾਅਦ ਆਈ ਵਾਰੀ, ਪਰ ਅੰਦਰ ਗਏ ਤਾਂ ਪਤਾ ਲੱਗਾ- ''ਤੁਹਾਡੀ ਵੋਟ ਤਾਂ ਪਹਿਲਾਂ ਹੀ ਪੈ ਗਈ...''

Sunday, Apr 28, 2024 - 11:02 PM (IST)

2 ਘੰਟੇ ਲਾਈਨ ''ਚ ਲੱਗਣ ਤੋਂ ਬਾਅਦ ਆਈ ਵਾਰੀ, ਪਰ ਅੰਦਰ ਗਏ ਤਾਂ ਪਤਾ ਲੱਗਾ- ''ਤੁਹਾਡੀ ਵੋਟ ਤਾਂ ਪਹਿਲਾਂ ਹੀ ਪੈ ਗਈ...''

ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ਦੌਰਾਨ ਰਾਜਸਥਾਨ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੋਂ ਦੇ ਕੋਟਾ ਉੱਤਰੀ ਵਿਧਾਨ ਸਭਾ ਦੇ ਲਾਡਪੁਰਾ ਬੀਨਬਾਜਾ ਸਥਿਤ ਪੋਲਿੰਗ ਬੂਥ ’ਤੇ ਦੋ ਘੰਟੇ ਲਾਈਨ ’ਚ ਖੜ੍ਹੇ ਰਹਿਣ ਤੋਂ ਬਾਅਦ ਜਦੋਂ ਪੋਲਿੰਗ ਬੂਥ ਵੋਟ ਪਾਉਣ ਦੀ ਵਾਰੀ ਆਈ ਤਾਂ ਪਤਾ ਲੱਗਿਆ ਕਿ ਵੋਟ ਤਾਂ ਪੈ ਚੁੱਕੀ ਹੈ। ਅਜਿਹੇ ’ਚ ਬਿਨਾਂ ਵੋਟ ਪਾਏ ਹੀ ਦੋ ਵੋਟਰਾਂ ਨੂੰ ਘਰ ਪਰਤਣਾ ਪਿਆ।

ਲਾਡਪੁਰਾ ਦੀ ਰਹਿਣ ਵਾਲੀ ਰੁਕਮਣੀ ਮਹਾਵਰ (40) ਨੇ ਦੱਸਿਆ ਕਿ ਉਹ ਬੀਨਬਾਜਾ ਸਥਿਤ ਪੋਲਿੰਗ ਸਟੇਸ਼ਨ ਪਾਰਟ ਨੰਬਰ 108 ’ਤੇ ਵੋਟ ਪਾਉਣ ਲਈ 2 ਵਜੇ ਲਾਈਨ ’ਚ ਲੱਗੀ। ਜਦੋਂ ਉਹ ਸ਼ਾਮ 4 ਵਜੇ ਬੂਥ ਦੇ ਅੰਦਰ ਗਈ ਤਾਂ ਸਟਾਫ ਨੇ ਉਸ ਨੂੰ ਦੱਸਿਆ ਕਿ ਉਸ ਦੀ ਵੋਟ ਪਹਿਲਾਂ ਹੀ ਪਈ ਹੋਈ ਹੈ। ਇਸੇ ਤਰ੍ਹਾਂ ਲਾਡਪੁਰਾ ਦੇ ਰਹਿਣ ਵਾਲੇ ਜੀਤੂ ਕਸ਼ਯਪ (38) ਨੇ ਦੱਸਿਆ ਕਿ ਕਰੀਬ ਦੋ ਘੰਟੇ ਲਾਈਨ ’ਚ ਖੜ੍ਹੇ ਰਹਿਣ ਤੋਂ ਬਾਅਦ ਜਦੋਂ ਉਹ ਵੋਟ ਪਾਉਣ ਲਈ ਬੂਥ ਅੰਦਰ ਗਿਆ ਤਾਂ ਪਰਚੀ ਦੇਖ ਕੇ ਮੁਲਾਜ਼ਮਾਂ ਨੇ ਕਿਹਾ ਕਿ ਉਸ ਦੀ ਵੋਟ ਪਹਿਲਾਂ ਹੀ ਪੈ ਚੁੱਕੀ ਹੈ ਅਤੇ ਉਸ ਨੂੰ ਪੋਲਿੰਗ ਬੂਥ ਤੋਂ ਬਾਹਰ ਕੱਢ ਦਿੱਤਾ ਗਿਆ।

ਇਹ ਵੀ ਪੜ੍ਹੋ- ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲ ਸਕਣਗੇ ਸੁਨੀਤਾ ਕੇਜਰੀਵਾਲ, ਜੇਲ੍ਹ ਪ੍ਰਸ਼ਾਸਨ ਨੇ ਰੱਦ ਕੀਤੀ ਮੁਲਾਕਾਤ ਦੀ ਇਜਾਜ਼ਤ

ਜਿਵੇਂ ਹੀ ਦੋਵਾਂ ਦੀਆਂ ਜਾਅਲੀ ਵੋਟਾਂ ਪਾਉਣ ਦੀ ਸੂਚਨਾ ਮਿਲੀ ਤਾਂ ਪ੍ਰਮੋਦ ਲੋਧਾ ਅਤੇ ਹੋਰ ਲੋਕ ਉਨ੍ਹਾਂ ਨੂੰ ਬੀ.ਐੱਲ.ਓ. ਕੋਲ ਲੈ ਕੇ ਗਏ। ਬੀ.ਐੱਲ.ਓ. ਉਨ੍ਹਾਂ ਨੂੰ ਅੰਦਰ ਪ੍ਰੀਜ਼ਾਈਡਿੰਗ ਅਫ਼ਸਰ ਕੋਲ ਲੈ ਗਿਆ ਤਾਂ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਨੇ ਪਹਿਲਾਂ ਹੀ ਵੋਟ ਪਾ ਦਿੱਤੀ ਹੈ ਅਤੇ ਆਪਣੀ ਉਂਗਲੀ ਤੋਂ ਸਿਆਹੀ ਮਿਟਾ ਦਿੱਤੀ ਹੈ। ਬੀ.ਐੱਲ.ਓ. ਨੇ ਪ੍ਰੀਜ਼ਾਈਡਿੰਗ ਅਫ਼ਸਰ ਨੂੰ ਵੀ ਸਮਝਾਇਆ ਕਿ ਇਨ੍ਹਾਂ ਨੂੰ ਮੈਂ ਜਾਣਦਾ ਹਾਂ। ਇਹ ਵੋਟ ਪਾਉਣ ਨਹੀਂ ਆਏ ਪਰ ਪ੍ਰੀਜ਼ਾਈਡਿੰਗ ਅਫ਼ਸਰ ਨੇ ਕਿਸੇ ਦੀ ਗੱਲ ਨਹੀਂ ਸੁਣੀ।

ਕੋਟਾ ਉੱਤਰੀ ’ਚ ਚੰਦਰੇਸਲ ਰੋਡ ਰਾਮਸਰੋਵਰ ਕਾਲੋਨੀ ਦੀ ਰਹਿਣ ਵਾਲੀ ਅਰਚਨਾ ਰਾਜਾਵਤ ਨੇ ਦੱਸਿਆ ਕਿ ਉਹ ਸ਼ਾਮ 4.30 ਵਜੇ ਐਵਰੈਸਟ ਪਬਲਿਕ ਸਕੂਲ ’ਚ ਵੋਟ ਪਾਉਣ ਗਈ ਸੀ। ਉਥੇ ਬੀ.ਐੱਲ.ਓ. ਅਤੇ ਹੋਰ ਅਧਿਕਾਰੀਆਂ ਨੇ ਲਿਸਟ ਵਿਚ ਨਾਂ ਨਾ ਹੋਣ ਦੀ ਗੱਲ ਕਹਿ ਕੇ ਵੋਟ ਨਹੀਂ ਪਾਉਣ ਦਿੱਤੀ।

ਇਹ ਵੀ ਪੜ੍ਹੋ- CM ਮਾਨ ਨੇ ਸੰਗਰੂਰ ਤੋਂ 'ਆਪ' ਉਮੀਦਵਾਰ ਮੀਤ ਹੇਅਰ ਲਈ ਕੀਤਾ ਚੋਣ ਪ੍ਰਚਾਰ, ਕੇਜਰੀਵਾਲ ਬਾਰੇ ਵੀ ਕੀਤੀ ਗੱਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News