ਐਪਲ ਨੇ ਭਾਰਤ 'ਚ ਬੰਦ ਕੀਤਾ ਆਪਣਾ ਇਹ ਫੋਨ

09/12/2019 7:55:11 PM

ਗੈਜੇਟ ਡੈਸਕ—ਐਪਲ ਨੇ ਹਾਲ ਹੀ 'ਚ ਆਪਣੀ ਆਈਫੋਨ 11 ਸੀਰੀਜ਼ ਦੇ ਤਿੰਨ ਨਵੇਂ ਫੋਨਸ ਲਾਂਚ ਕੀਤੇ ਹਨ- ਤੇ । ਨਵੇਂ ਆਈਫੋਨਸ 'ਚ ਐਪਲ ਨੇ ਸ਼ਾਨਦਾਰ ਕੈਮਰਾ, ਪਾਵਰਫੁਲ ਬੈਟਰੀ ਅਤੇ ਜ਼ਬਰਦਸਤ ਪ੍ਰੋਸੈਸਰ ਨੂੰ ਸ਼ਾਮਲ ਕੀਤਾ ਹੈ। ਆਈਫੋਨ 11 ਦੀ ਸ਼ੁਰੂਆਤੀ ਕੀਮਤ 64,900 ਰੁਪਏ ਰੱਖੀ ਗਈ ਹੈ ਅਤੇ ਇਨ੍ਹਾਂ ਦੀ ਸੇਲ 27 ਸਤੰਬਰ ਨੂੰ ਸ਼ੁਰੂ ਹੋਵੇਗੀ। ਹੈਰਾਨੀ ਦੀ ਗੱਲ ਇਹ ਹੈ ਕਿ ਨਵੇਂ ਆਈਫੋਨਸ ਨੂੰ ਲਾਂਚ ਕਰਨ ਤੋਂ ਬਾਅਦ ਕੰਪਨੀ ਆਈਫੋਨ ਐਕਸ.ਐੱਸ. ਮੈਕਸ ਨੂੰ ਭਾਰਤ 'ਚ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਨਵੀਂ ਸੀਰੀਜ਼ ਦੇ ਆਉਣ ਤੋਂ ਬਾਅਦ ਐਪਲ ਨੇ ਪੁਰਾਣੇ ਆਈਫੋਨ ਮਾਡਲਸ ਦੀਆਂ ਕੀਮਤਾਂ 'ਚ ਵੀ ਕਟੌਤੀ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਐਪਲ ਨੇ ਸਾਲ 2018 'ਚ ਆਈਫੋਨ ਐਕਸ.ਐੈੱਸ. ਮੈਕਸ ਨੂੰ 1,09,900 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਸੀ, ਸਿਰਫ ਇਕ ਸਾਲ ਬਾਅਦ ਹੀ ਇਸ ਮਾਡਲ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ ਭਾਵ ਗਾਹਕ ਹੁਣ ਐਪਲ ਦੇ ਰਿਟੇਲ ਸਟੋਰ 'ਤੇ ਬਚੇ ਹੋਏ  iPhone XS Max ਹੀ 97,480 ਰੁਪਏ ਦੀ ਕੀਮਤ 'ਚ ਖਰੀਦ ਸਕਣਗੇ। ਹੁਣ ਇਸ ਬਜਟ 'ਚ ਲੋਕ ਆਈਫੋਨ ਐਕਸ.ਐੱਸ. ਮੈਕਸ ਦੀ ਜਗ੍ਹਾ ਆਈਫੋਨ 11 ਪ੍ਰੋ ਮੈਕਸ ਨੂੰ ਖਰੀਦਣਗੇ।

PunjabKesari

ਸਸਤੇ ਹੋਏ ਆਈਫੋਨ ਦੇ ਪੁਰਾਣੇ ਮਾਡਲ
ਇਸ ਦੇ ਨਾਲ ਹੀ ਕੰਪਨੀ ਨੇ ਆਈਫੋਨ 7 ਤੋਂ ਲੈ ਕੇ ਆਈਫੋਨ ਐਕਸ.ਐੱਸ. ਦੀਆਂ ਕੀਮਤਾਂ 'ਚ 10 ਤੋਂ 30 ਫੀਸਦੀ ਤਕ ਦੀ ਕਟੌਤੀ ਕਰ ਦਿੱਤੀ ਹੈ। ਗਾਹਕ ਹੁਣ ਪੁਰਾਣਾ ਆਈਫੋਨ ਮਾਡਲ 20 ਹਜ਼ਾਰ ਰੁਪਏ ਤਕ ਸਸਤਾ ਖਰੀਦ ਸਕਣਗੇ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਫੈਸਟੀਵ ਸੀਜ਼ਨ ਦੌਰਾਨ ਐਪਲ ਆਈਫੋਨਸ ਦੀਆਂ ਕੀਮਤਾਂ ਨੂੰ ਹੋਰ ਵੀ ਘਟਾ ਸਕਦੀ ਹੈ।

ਮਾਡਲ ਨਵੀਂ ਕੀਮਤ ਪੁਰਾਣੀ ਕੀਮਤ

ਮਾਡਲ ਨਵੀਂ ਕੀਮਤ ਪੁਰਾਣੀ ਕੀਮਤ
ਆਈਫੋਨ XS 64GB 89,900 ਰੁਪਏ 99,900 ਰੁਪਏ
ਆਈਫੋਨ XS 256GB 1,03,900 ਰੁਪਏ 1,14,900 ਰੁਪਏ
ਆਈਫੋਨ XR 64GB 49,900 ਰੁਪਏ 59,900 ਰੁਪਏ
ਆਈਫੋਨ XR 128GB 54,900 ਰੁਪਏ 64,900 ਰੁਪਏ
ਆਈਫੋਨ 8 ਪਲੱਸ 64GB 49,900 ਰੁਪਏ 69,900 ਰੁਪਏ
ਆਈਫੋਨ 8 64GB 39,900  ਰੁਪਏ 59,900 ਰੁਪਏ
ਆਈਫੋਨ 7 ਪਲੱਸ 32GB 37,900  ਰੁਪਏ 49,900 ਰੁਪਏ
ਆਈਫੋਨ 7 ਪਲੱਸ 128GB 42,900 ਰੁਪਏ 59,900 ਰੁਪਏ
ਆਈਫੋਨ 7 32GB 29,900  ਰੁਪਏ 39,900 ਰੁਪਏ
ਆਈਫੋਨ 7128GB 34,900 ਰੁਪਏ 49,900 ਰੁਪਏ

 

 


Karan Kumar

Content Editor

Related News