ਇਹ ਹਨ 48 ਲੱਖ ਰੁਪਏ ਦੇ AirPods, ਜਾਣੋ ਕੀ ਹੈ ਖਾਸ

11/14/2019 6:36:46 PM

ਗੈਜੇਟ ਡੈਸਕ—ਐਪਲ ਨੇ ਅਜੇ ਪਿਛਲੇ ਮਹੀਨੇ ਹੀ ਆਪਣੇ ਰੀਡਿਜ਼ਾਈਨ AirPods ਨੂੰ ਲਾਂਚ ਕੀਤਾ ਹੈ। ਹੁਣ ਰਸ਼ੀਅਨ ਲਗਜ਼ਰੀ ਗੈਜੇਟ ਨਿਰਮਾਤਾ ਕੰਪਨੀ ਦੁਆਰਾ ਇਸ ਦੇ ਪਿਛਲੇ ਵਰਜ਼ਨ ਨੂੰ ਕਸਟਮਾਈਜ਼ ਕਰ ਇੰਨ੍ਹਾਂ ਦਾ ਗੋਲਡ ਵੇਰੀਐਂਟ ਬਾਜ਼ਾਰ 'ਚ ਲਿਆਇਆ ਗਿਆ ਹੈ। ਪ੍ਰੀਮੀਅਮ ਡਿਵਾਈਸੇਜ ਅਤੇ ਗੈਜੇਟਸ ਦਾ ਲਗਜ਼ਰੀ ਮੇਕਰਓਵਰ ਕਰਨ ਵਾਲੀ ਫਰਮ ਕੈਵੀਆਰ ਨੇ ਹੁਣ ਐਪਲ ਏਅਰ ਪੌਡਸ ਕਸਟਮਾਈਜ਼ਡ ਕੀਤੇ ਹਨ ਅਤੇ ਇਨ੍ਹਾਂ ਨੂੰ 18 ਕੈਰਟ ਗੋਲਡ ਨਾਲ ਕਵਰ ਕਰ ਦਿੱਤਾ ਹੈ, ਉੱਥੇ ਇਨ੍ਹਾਂ ਦੇ ਕੇਸ ਨੂੰ ਵੀ ਗੋਲਡ ਨਾਲ ਹੀ ਕਵਰ ਕੀਤਾ ਗਿਆ ਹੈ, ਜਿਸ 'ਤੇ ਕੈਵੀਆਰ ਦੀ ਬੈਂਡਿੰਗ ਦਿੱਤੀ ਗਈ ਹੈ। ਇਨ੍ਹਾਂ ਦੀ ਕੀਮਤ 48 ਲੱਖ ਰੁਪਏ ਰੱਖੀ ਗਈ ਹੈ।

PunjabKesari

ਗੋਲਡ ਕੋਟਿੰਗ ਦੇ ਚੱਲਦੇ ਓਰੀਜ਼ਨਲ ਡਿਜ਼ਾਈਨ ਦੇ ਮੁਕਾਬਲੇ ਇਨ੍ਹਾਂ ਦਾ ਵਜ਼ਨ ਜ਼ਿਆਦਾ ਹੈ। ਕੈਵੀਆਰ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਦਾ ਇਸਤੇਮਾਲ ਕਰਦੇ ਸਮੇਂ ਯੂਜ਼ਰ ਨੂੰ ਐਕਸਟਰਾ ਯੂਨੀਕ ਫੀਲਿੰਗ ਆਵੇਗੀ।

PunjabKesari

ਇਹ ਹਨ ਫੀਚਰਸ
ਐਪਲ ਦੇ ਇਨ੍ਹਾਂ ਏਅਰ ਪੌਡਸ 'ਚ ਸੁਪੀਰੀਅਰ ਸਾਊਂਡ ਨਾਲ ਨੁਆਇਸ ਕੈਂਸੀਲੇਸ਼ਨ ਵਰਗੇ ਫੀਚਰਸ ਦਿੱਤੇ ਹਨ ਅਤੇ ਹੁਣ ਤਾਂ ਇਨ੍ਹਾਂ ਦੇ ਅਪਗ੍ਰੇਡੇਡ ਵੇਰੀਐਂਟ ਨੂੰ ਵੀ ਲਾਂਚ ਕੀਤਾ ਜਾ ਚੁੱਕਿਆ ਹੈ। ਫਰਸਟ ਜਨਰੇਸ਼ਨ Apple Airpods ਇਸ ਦੇ ਚਾਰਜਿੰਗ ਕੇਸ ਨਾਲ 14,900 ਰੁਪਏ 'ਚ ਖਰੀਦੇ ਜਾ ਸਕਦੇ ਹਨ ਪਰ ਇਨ੍ਹਾਂ ਦੇ ਗੋਲਡ ਵੇਰੀਐਂਟ ਦੀ ਕੀਮਤ ਪਹੁੰਚ ਤੋਂ ਬਾਹਰ ਹੈ।

ਕੈਵੀਆਰ ਆਪਣੇ ਲਗਜ਼ਰੀ ਅਤੇ ਇਮੈਜਿਨੇਟਿਵ ਕ੍ਰਿਏਸ਼ੰਸ ਦੇ ਚੱਲਦੇ ਪੂਰੀ ਦੁਨੀਆ 'ਚ ਵੱਖ ਪਛਾਣ ਬਣਾ ਚੁੱੱਕੀ ਹੈ। ਕੰਪਨੀ ਇਸ ਤੋਂ ਪਹਿਲਾਂ ਆਈਫੋਨ ਮਾਡਲਸ ਤੋਂ ਲੈ ਕੇ ਗੋਲਡਨ ਸਮਾਰਟਵਾਚ ਤਕ ਲਾਂਚ ਕਰ ਚੁੱਕੀ ਹੈ। ਹੁਣ ਆਲ-ਵ੍ਹਾਈਟ ਏਅਰ ਪੌਡਸ  ਨੂੰ ਗੋਲਡਨ ਟੱਚ ਨਾਲ ਲਿਆਇਆ ਗਿਆ ਹੈ।


Karan Kumar

Content Editor

Related News