ਫੇਸਬੁੱਕ ਨੇ ਪੇਸ਼ ਕੀਤਾ ਸ਼ਾਨਦਾਰ ਫੀਚਰ, ਵੀਡੀਓ ਤੇ ਤਸਵੀਰਾਂ ''ਚ ਲਗਾ ਸਕੋਗੇ ਫਰੇਮ

12/09/2016 4:35:24 PM

ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਆਪਣੇ ਯੂਜ਼ਰਸ ਲਈ ਹਮੇਸ਼ਾ ਕੁਝ ਨਵਾਂ ਕਰਦੀ ਰਹਿੰਦੀ ਹੈ। ਇਸ ਵਾਰ ਫੇਸਬੁੱਕ ਨੇ ਇਕ ਨਵਾਂ ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰ ਤਸਵੀਰਾਂ ਅਤੇ ਵੀਡੀਓ ''ਚ ਇਕ ਫਰੇਮ ਡਿਜ਼ਾਈਨ ਕਰ ਸਕਦੇ ਹੋ। ਸੋਸ਼ਲ ਦਿੱਗਜ ਨੇ ਇਕ ਨਵਾਂ ਕੈਮਰਾ ਇਫੈੱਕਟਸ ਪਲੇਟਫਾਰਮ ਲਾਂਚ ਕੀਤਾ ਹੈ ਜਿਸ ਰਾਹੀਂ ਯੂਜ਼ਰ ਨਵੇਂ ਫਰੇਮ ਬਣਾ ਸਕਦੇ ਹਨ ਅਤੇ ਫਿਰ ਇਨ੍ਹਾਂ ਦੀ ਵਰਤੋਂ ਮੋਬਾਇਲ ਐਪ ਨਾਲ ਫੇਸਬੁੱਕ ''ਤੇ ਪ੍ਰੋਫਾਇਲ ਤਸੀਵਰ ਅਤੇ ਵੀਡੀਓ ਲਈ ਕੀਤੀ ਜਾ ਸਕਦੀ ਹੈ।  
ਫੇਸਬੁੱਕ ਦਾ ਇਹ ਨਵਾਂ ਕਦਮ ਸਨੈਪਚੈਟ ਦੇ ਫੀਚਰ ਦੀ ਤਰ੍ਹਾਂ ਹੈ। ਹਾਲ ਹੀ ''ਚ ਫੇਸਬੁੱਕ ਨੇ ਬ੍ਰਾਜ਼ੀਲ ''ਚ ਫਲੈਸ਼ ਨਾਂ ਨਾਲ ਸਨੈਪਚੈਟ ਵਰਗਾ ਇਕ ਐਂਡਰਾਇਡ ਐਪ ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਫਸੇਬੁੱਕ ਵੱਲੋਂ ਸਨੈਪਚੈਟ ਵਰਗੇ ਕਈ ਫੀਚਰ ਦੀ ਟੈਸਟਿੰਗ ਕਰਨ ਦੀਆਂ ਵੀ ਖਬਰਾਂ ਹਨ। ਇਨ੍ਹਾਂ ''ਚ ਡਿਸਕਵਰ, ਕੈਮਰਾ ਇਫੈੱਕਟਸ ਅਤੇ ਮਾਸਕ ਸ਼ਾਮਲ ਹਨ। ਫੇਸਬੁੱਕ ਨੇ ਇੰਨ-ਐਪ ਕੈਮਰਾ ਨਾਲ ਤਸਵੀਰਾਂ ਲੈ ਕੇ ਉਨ੍ਹਾਂ ''ਚ ਇਮੋਜੀ ਜੋੜਨ, ਕਲਾਕਾਰੀ ਕਰਨ, ਟੈਕਸਟ ਲਿਖਣ ਅਤੇ ਫਿਲਟਰ ਕਰਨ ਵਾਲਾ ਫੀਚਰ ਵੀ ਪੇਸ਼ ਕੀਤਾ ਸੀ। 
ਫੇਸਬੁੱਕ ਦੇ ਨਵੇਂ ਪਲੇਟਫਾਰਮ ਨਾਲ ਯੂਜ਼ਰ ਕਿਸੇ ਖਾਸ ਲੋਕੇਸ਼ਨ, ਇਵੈਂਟ ਲਈ ਫਰੇਮ ਬਣਾਉਣ ਤੋਂ ਇਲਾਵਾ ਆਮ ਇਸਤੇਮਾਲ ਲਈ ਵੀ ਫਰੇਮ ਬਣਾ ਸਕਦੇ ਹਨ। ਫਰੇਮ ਬਣਾਉਂਦੇ ਸਮੇਂ ਤੁਹਾਨੂੰ ਫੇਸਬੁੱਕ ਦੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਤੁਸੀਂ ਇਨ੍ਹਾਂ ਨੂੰ ਰਿਵਿਊ ਲਈ ਫੇਸਬੁੱਕ ਨੂੰ ਸਬਮਿਟ ਕਰ ਸਕਦੇ ਹੋ। ਸੋਸ਼ਲ ਮੀਡੀਆ ਦਿੱਗਜ ਦਾ ਦਾਅਵਾ ਹੈ ਕਿ ਇਸ ਰਿਵਿਊ ''ਚ ਜ਼ਿਆਦਾ ਤੋਂ ਜ਼ਿਆਦਾ ਇਕ ਹਫਤੇ ਦਾ ਸਮਾਂ ਲੱਗੇਗਾ। ਇਕ ਵਾਰ ਫਰੇਮ ਅਪਰੂਵ ਹੋਣ ਤੋਂ ਬਾਅਦ ਸਾਰੇ ਯੂਜ਼ਰ ਫੇਸਬੁੱਕ ''ਤੇ ਪ੍ਰੋਫਾਇਲ ਤਸਵੀਰ ਅਤੇ ਵੀਡੀਓ ਲਈ ਇਸ ਫਰੇਮ ਦੀ ਵਰਤੋਂ ਕਰ ਸਕਦੇ ਹਨ। 
ਫੇਸਬੁੱਕ ''ਤੇ ਇਨ-ਐਪ ਕੈਮਰੇ ਰਾਹੀਂ ਇਹ ਫਰੇਮ ਉਪਲੱਬਧ ਹਨ ਅਤੇ ਅਜੇ ਇਹ ਫੀਚਰ ਸਿਰਫ ਚੁਣੇ ਹੋਏ ਦੇਸ਼ਾਂ (ਭਾਰਤ ''ਚ ਅਜੇ ਨਹੀਂ) ''ਚ ਹੀ ਐਕਟਿਵ ਹੈ। ਇਸ ਦੇ ਨਾਲ ਹੀ ਫੇਸਬੁੱਕ ਦੀ ਮਨਜ਼ੂਰੀ ਮੁਤਾਬਕ, ਤੁਸੀਂ ਆਪਣੇ ਆਪ ਬਣਾਏ ਗਏ ਫਰੇਮ ਦੇ ਅੰਕੜਿਆਂ ਨੂੰ ਜਾਣ ਸਕਦੇ ਹੋ ਕਿ ਇਨ੍ਹਾਂ ਨੂੰ ਕਿੰਨੇ ਲੋਕਾਂ ਨੇ, ਕਿੰਨੇ ਵਾਰ ਇਸਤੇਮਾਲ ਕੀਤਾ ਹੈ। ਫੇਸਬੁੱਕ ਦੀ ਮਲਕੀਅਤ ਵਾਲੀ ਇੰਸਟਾਗ੍ਰਾਮ ਨੇ ਸਨੈਪਚੈਟ ਦੇ ਕਈ ਲੋਕਪ੍ਰਿਅ ਫੀਚਰ ਜਿਵੇਂ, ਮੈਸੇਜ ਦਾ ਗਾਇਬ ਹੋਣਾ ਅਤੇ ਇੰਸਟਾਗ੍ਰਾਮ ਸਟੋਰੀਜ਼ ਲਾਂਚ ਕੀਤਾ ਸੀ।
 

Related News