Soundcore ਨੇ ਭਾਰਤ ’ਚ ਲਾਂਚ ਕੀਤਾ ਪੋਰਟੇਬਲ ਬਲੂਟੁੱਥ ਸਪੀਕਰ, ਜਾਣੋ ਕੀਮਤ ਤੇ ਫੀਚਰਜ਼

Tuesday, Feb 18, 2020 - 11:32 AM (IST)

Soundcore ਨੇ ਭਾਰਤ ’ਚ ਲਾਂਚ ਕੀਤਾ ਪੋਰਟੇਬਲ ਬਲੂਟੁੱਥ ਸਪੀਕਰ, ਜਾਣੋ ਕੀਮਤ ਤੇ ਫੀਚਰਜ਼

ਗੈਜੇਟ ਡੈਸਕ– ਚੀਨ ਦੀ ਇਲੈਕਟ੍ਰੋਨਿਕਸ ਐਕਸੈਸਰੀਜ਼ ਕੰਪਨੀ ਐਂਕਰ ਦੇ ਸਬ-ਬ੍ਰਾਂਡ Soundcore ਨੇ ਭਾਰਤ ’ਚ ਨਵਾਂ ਪੋਰਟੇਬਲ ਸਪੀਕਰ ਲਾਂਚ ਕੀਤਾ ਹੈ। ਸਾਊਂਡਕੋਰ ਬਾਜ਼ਾਰ ’ਚ ਐਂਕਰ ਦੇ ਸਬ-ਬ੍ਰਾਂਡ ਦੇ ਰੂਪ ’ਚ ਆਡੀਓ ਪ੍ਰੋਡਕਟ ਲਾਂਚ ਕਰਦੀ ਹੈ, ਜਿਸ ਵਿਚ ਸਪੀਕਰ, ਹੈੱਡਫੋਨ ਅਤੇ ਈਅਰਫੋਨ ਆਦਿ ਪ੍ਰੋਡਕਟ ਸ਼ਾਮਲ ਹੁੰਦੇ ਹਨ। ਹੁਣ ਸਾਊਂਡਕੋਰ ਨੇ ਭਾਰਤ ’ਚ ਆਪਣਾ ਨਵਾਂ ਆਡੀਓ ਪ੍ਰੋਡਕਟ ਲਾਂਚ ਕੀਤਾ ਹੈ, ਜਿਸ ਦਾ ਨਾਂ ਆਈਕਨ ਮਿਨੀ ਪੋਰਟੇਬਲ ਵਾਇਰਲੈੱਸ ਸਪੀਕਰ ਹੈ। ਇਸ ਦੀ ਭਾਰਤ ’ਚ ਕੀਮਤ 1,999 ਰੁਪਏ ਹੈ। ਕੰਪਨੀ ਨੇ ਇਸ ਸਪੀਕਰ ਨੂੰ ਚਾਰ ਰੰਗਾਂ ’ਚ ਲਾਂਚ ਕੀਤਾ ਹੈ, ਜਿਸ ਵਿਚ ਬਲੈਕ, ਬਲਿਊ, ਓਰੇਂਜ ਅਤੇ ਰੈੱਡ ਸ਼ਾਮਲ ਹਨ। ਸਾਊਂਡਕੋਰ ਮਿਨੀ ਪੋਰਟੇਬਲ ਵਾਇਰਲੈੱਸ ਸਪੀਕਰ ਨੂੰ ਫਲਿਪਕਾਰਟ ਰਾਹੀਂ ਖਰੀਦਿਆ ਜਾ ਸਕਦਾ ਹੈ। 

ਇਸ ਪੋਰਟੇਬਲ ਬਲੂਟੁੱਥ ਸਪੀਕਰ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਧੂੜ ਅਤੇ ਪਾਣੀ ਨਾਲ ਬੁਰਾ ਪ੍ਰਭਾਵ ਨਹੀਂ ਪੈਂਦਾ ਕਿਉਂਕਿ ਇਹ ਸਪੀਕਰ IP67 ਰੇਟਿੰਗ ਦੇ ਨਾਲ ਆਉਂਦਾ ਹੈ। ਇਸ ਵਿਚ 3 ਵਾਟ ਦਾ ਸਾਊਂਡ ਆਊਟਪੁਟ ਹੈ। ਐਂਕਰ ਸਾਊਂਡਕੋਰ ਆਈਕਨ ਮਿਨੀ ਦੀ ਬੈਟਰੀ 900 ਐੱਮ.ਏ.ਐੱਚ. ਸਮਰੱਥਾ ਦੀ ਹੈ ਜਿਸ ਦੀ ਬਦੌਲਤ ਫੁਲ ਚਾਰਜ ’ਤੇ 8 ਘੰਟੇ ਤਕ ਦਾ ਬੈਕਅਪ ਮਿਲਦਾ ਹੈ ਅਤੇ ਕੁਨੈਕਟੀਵਿਟੀ ਲਈ ਸਪੀਕਰ ਬਲੂਟੁੱਥ 4.2 ਦਾ ਇਸਤੇਮਾਲ ਕਰਦਾ ਹੈ। ਕੋਡੇਕ ਸੁਪੋਰਟ ਦੀ ਗੱਲ ਕਰੀਏ ਤਾਂ ਇਹ ਡਿਵਾਈਸ ਐੱਸ.ਬੀ.ਸੀ. ਬਲੂਟੁੱਥ ਕੋਡੇਕ ’ਤੇ ਨਿਰਭਰ ਰਹਿੰਦਾ ਹੈ। ਚਾਰਜਿੰਗ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਰਾਹੀਂ ਹੁੰਦੀ ਹੈ ਅਤੇ ਇਸ ਵਿਚ Aux ਇਨਪੁਟ ਲਈ 3.5mm ਸਾਕੇਟ ਵੀ ਦਿੱਤੀ ਗਈ ਹੈ। 

ਕੰਪਨੀ ਮੁਤਾਬਕ, ਤੇਜ਼ ਸਟੀਰੀਓ ਸਾਊਂਡ ਆਊਟਪੁਟ ਲਈ ਇਸ ਵਿਚ ਇਕੱਠੇ ਦੋ ਐਂਕਰ ਸਾਊਂਡਕੋਰ ਆਈਕਨ ਮਿਨੀ ਸਪੀਕਰ ਜੋੜੇ ਜਾ ਸਕਦੇ ਹਨ। ਸਪੀਕਰ ਕੰਪੈਕਟ ਪੇਬਲ ਵਰਗੀ ਸ਼ਕਲ ਦਾ ਹੈ ਅਤੇ ਇਹ ਆਸਾਨ ਪੋਰਟੇਬਿਲਟੀ ਲਈ ਸਟ੍ਰੈਪ ਦੇ ਨਾਲ ਆਉਂਦਾ ਹੈ। ਸਪੀਕਰ ਨੂੰ ਚਾਰਜ ਕਰਨ ਲਈ ਬਾਕਸ ਦੇ ਅੰਦਰ ਇਕ ਮਾਈਕ੍ਰੋ-ਯੂ.ਐੱਸ.ਬੀ. ਕੇਬਲ ਆਉਂਦੀ ਹੈ। 


Related News