ਗੂਗਲ ਨੇ ਪੇਸ਼ ਕੀਤਾ ਐਂਡਰਾਇਡ 12, ਸਮਾਰਟਫੋਨ ਨਾਲ ਵੀ ਖੁੱਲ੍ਹ ਜਾਵੇਗੀ ਕਾਰ

Thursday, May 20, 2021 - 12:06 PM (IST)

ਗੈਜੇਟ ਡੈਸਕ– ਗੂਗਲ ਨੇ ਆਪਣੀ ਸਾਲਾਨਾ ਡਿਵੈਲਪਰ ਕਾਨਫਰੰਸ I/O 2021 ਦੌਰਾਨ ਆਪਣੇ ਨਵੇਂ ਮੋਬਾਇਲ ਆਪਰੇਟਿੰਗ ਸਿਸਟਮ ਐਂਡਰਾਇਡ 12 ਦੇ ਪਹਿਲੇ ਬੀਟਾ ਵਰਜਨ ਨੂੰ ਪੇਸ਼ ਕੀਤਾ ਹੈ। ਨਾਲ ਹੀ ਕੰਪਨੀ ਨੇ ਉਨ੍ਹਾਂ ਫੀਚਰਜ਼ ਦੀ ਵੀ ਜਾਣਕਾਰੀ ਦਿੱਤੀ ਹੈ ਜੋ ਐਂਡਰਾਇਡ 12 ’ਚ ਆਉਣ ਵਾਲੇ ਦਿਨਾਂ ’ਚ ਵੇਖਣ ਨੂੰ ਮਿਲਣਗੇ। ਫੋਨ ਸਕਰੀਨ ਅਤੇ ਐਪ ਦੇ ਰੰਗ ਤੇ ਡਿਜ਼ਾਇਨ ਬਦਲਣ ਦੇ ਆਪਸ਼ਨ ਤੋਂ ਲੈ ਕੇ ਕਾਰ ਅਨਲਾਕ ਕਰਨ ਦੀ ਸੁਵਿਧਾ ਤਕ ਗੂਗਲ ਆਪਣੇ ਸਮਾਰਟਫੋਨ ਆਪਰੇਟਿੰਗ ਸਿਸਟਮ ਐਂਡਰਾਇਡ ਦੇ ਨਵੇਂ ਵਰਜਨ ਐਂਡਰਾਇਡ 12 ’ਚ ਦੇਣ ਜਾ ਰਹੀ ਹੈ। 

ਸੁੰਦਰ ਪਿਚਾਈ ਅਤੇ ਉਨ੍ਹਾਂ ਦੀ ਗੂਗਲ ਟੀਮ ਨੇ ਨਵੇਂ ਫੀਚਰ ਅਤੇ ਨਿਯਮਾਂ ’ਚ ਬਦਲਾਅ ਦਾ ਐਲਾਨ ਕੀਤਾ
ਉਥੇ ਹੀ ਗੂਗਲ ਦੇ ਜੀਮੇਲ ’ਚੋਂ 18 ਮਹੀਨਿਆਂ ਬਾਅਦ ਡਾਟਾ ਆਪਣੇ-ਆਪ ਡਿਲੀਟ ਹੋ ਜਾਵੇਗੀ। ਇਸੇ ਤਰ੍ਹਾਂ ਦੇ ਕਈ ਨਵੇਂ ਐਲਾਨ ਗੂਗਲ ਨੇ ਆਪਣੇ ਸਾਲਾਨਾ ਟੈੱਕ ਈਵੈਂਟ ਗੂਗਲ ਆਈ.ਓ. ’ਚ ਮੰਗਲਵਾਰ ਨੂੰ ਕੀਤੇ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...

ਇਹ ਵੀ ਪੜ੍ਹੋ– WhatsApp ’ਤੇ ਕੇਂਦਰ ਸਖ਼ਤ, ਕਿਹਾ- 7 ਦਿਨਾਂ ’ਚ ਵਾਪਸ ਲਓ ਪ੍ਰਾਈਵੇਸੀ ਪਾਲਿਸੀ, ਨਹੀਂ ਤਾਂ ਹੋਵੇਗੀ ਕਾਰਵਾਈ

ਐਂਡਰਾਇਡ 12 ’ਚ ਮਿਲਣਗੇ ਕਈ ਨਵੇਂ ਫੀਚਰ

ਫੋਨ ਨਾਲ ਲਾਕ-ਅਨਲਾਕ ਹੋਵੇਗੀ ਕਾਰ
ਫੋਨ ਅਤੇ ਐਪ ’ਚ ਪਸੰਦ ਦੇ ਕਲਰ ਅਤੇ ਡਿਜ਼ਾਇਨ ਬਦਲਣ ਨੂੰ ਮੇਟੇਰੀਅਲ-ਯੂ ਫੀਚਰ ਨਾਂ ਦਿੱਤਾ ਗਿਆ ਹੈ। ਯੂਜ਼ਰ ਇੰਟਰਫੇਸ ’ਚ ਮਨ-ਮਰਜ਼ੀ ਦੇ ਰੰਗ ਭਰੇ ਜਾ ਸਕਣਗੇ। ਇਸ ਤੋਂ ਇਲਾਵਾ ਬਿਜ਼ੇਟਸ ਨੂੰ ਰੀਡਿਜ਼ਾਇਨ ਕੀਤਾ ਗਿਆ ਹੈ। ਉਥੇ ਹੀ ਫੋਨ ਰਾਹੀਂ ਬੀ.ਐੱਮ.ਡਬਲਯੂ. ਵਰਗੀ ਕਾਰ ਦੇ ਮਾਲਿਕ ਆਪਣੀ ਕਾਰ ਅਨਲਾਕ ਕਰ ਸਕਣਗੇ। ਕਈ ਹੋਰ ਕਾਰ ਕੰਪਨੀਆਂ ਨਾਲ ਵੀ ਇਸ ਕੀਅਲੈੱਸ ਫੀਚਰ ਲਈ ਗੱਲ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ– ਸਸਤਾ ਹੋ ਗਿਆ ਸੈਮਸੰਗ ਦਾ 7000mAh ਬੈਟਰੀ ਵਾਲਾ ਸਮਾਰਟਫੋਨ, ਜਾਣੋ ਨਵੀਂ ਕੀਮਤ

ਗੂਗਲ ਮੈਪ ’ਚ ਵੀ ਸੁਧਾਰ

ਇਮਾਰਤਾਂ ਦੇ ਅੰਦਰ ਵੀ ਕਰੇਗਾ ਮਦਦ
ਸੁੰਦਰ ਪਿਚਾਈ ਨੇ ਦੱਸਿਆ ਕਿ ਗੂਗਲ ਮੈਪ ਮੌਸਮ ਨੂੰ ਸਮਝਦੇ ਹੋਏ ਅਲਰਟ ਕਰੇਗਾ, ਇਸ ਨਾਲ ਸੜਕ ਹਾਦਸੇ ਰੋਕਣ ’ਚ ਮਦਦ ਮਿਲੇਗੀ। ਮੈਪ ’ਤੇ ਆਗੁਮੈਂਟਿਡ ਰਿਐਲਿਟੀ ਰਾਹੀਂ ਸੜਕ ਆਵਾਜਾਈ ਦੇ ਸੰਕੇਤ ਅਤੇ ਇਮਾਰਤਾਂ ਦੇ ਅੰਦਰ ਵੀ ਮੈਪ ਮਦਦ ਕਰੇਗਾ। 

ਇਹ ਵੀ ਪੜ੍ਹੋ– ਗਾਹਕ ਨੇ Amazon ਤੋਂ ਆਰਡਰ ਕੀਤਾ ਮਾਊਥ ਵਾਸ਼, ਘਰ ਪੁੱਜਾ 13000 ਰੁਪਏ ਦਾ ਸਮਾਰਟਫੋਨ

ਫਰਜ਼ੀ ਖ਼ਬਰਾਂ ਲਈ ਸਰਚ ’ਚ ਅਲਰਟ
ਗੂਗਲ ਸਰਚ ਰਿਜ਼ਲਟ ਦੇ ਨਾਲ ਸੋਰਸ ਸਾਈਟ ਦੀ ਜਾਣਕਾਰੀ ਵੀ 3 ਡਾਟ ’ਤੇ ਕਲਿੱਕ ਕਰਨ ’ਤੇ ਦੇਵੇਗਾ। ਅਜੇ ਇਹ ਫੀਚਰ ਅੰਗਰੇਜੀ ’ਚ ਹੋਵੇਗਾ ਪਰ ਹੌਲੀ-ਹੌਲੀ ਹੋਰ ਭਾਸ਼ਾਵਾਂ ’ਚ ਵੀ ਦਿੱਤਾ ਜਾਵੇਗਾ। 

ਜੀਮੇਲ: 15 ਮਿੰਟਾਂ ਦੀ ਹਿਸਟਰੀ ਡਿਲੀਟ ਕਰਨ ਦਾ ਆਪਸ਼ਨ

75 ਭਾਸ਼ਾਵਾਂ ’ਚ ਫੋਟੋ, ਇਮੇਜ ਅਤੇ ਵੀਡੀਓ ਸਰਚ
ਸੁੰਦਰ ਪਿਚਾਈ ਨੇ ਦੱਸਿਆ ਕਿ ਜੀਮੇਲ ’ਤੇ 200 ਕਰੋੜ ਐਕਟਿਵ ਅਕਾਊਂਟ ਹਨ। ਉਨ੍ਹਾਂ ਨੇ ਯੂਜ਼ਰਸ ਦੀ ਨਿੱਜਤਾ ਦੀ ਸੁਰੱਖਿਆ ਦਾ ਤਰਕ ਦੇ ਕੇ ਕਿਹਾ ਕਿ 18 ਮਹੀਨਿਆਂ ’ਚ ਜੀਮੇਲ ਦਾ ਕੰਟੈਂਟ ਡਿਲੀਟ ਕਰਨ ਦੀ ਗੂਗਲ ਨੇ ਨਵੀਂ ਨਿਤੀ ਬਣਾਈ ਹੈ। ਨਾਲ ਹੀ ਗੂਗਲ ਸਰਚ ’ਚ 15 ਮਿੰਟਾਂ ਦੀ ਹਿਸਟਰੀ ਡਿਲੀਟ ਕਰਨ ਦਾ ਆਪਸ਼ਨ ਦਿੱਤਾ ਜਾਵੇਗਾ। ਗੂਗਲ ਸਰਚ ਨੂੰ ਤੇਜ਼ ਕਰਨ ਲਈ ਇਸ ਨੂੰ 75 ਭਾਸ਼ਾਵਾਂ ’ਚ ਕੰਮ ਕਰਦੇ ਹੋਏ ਫੋਟੋ, ਇਮੇਜ ਅਤੇ ਵੀਡੀਓ ਆਦਿ ਮਿਲਾ ਕੇ ਸਰਚ ਕਰਨ ਯੋਗ ਬਣਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ– ਤੀਜੀ ਲਹਿਰ ਤੋਂ ਪਹਿਲਾਂ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ, ਇਸ ਸੂਬੇ ’ਚ ਸਾਹਮਣੇ ਆ ਰਹੇ ਡਰਾਉਣ ਵਾਲੇ ਅੰਕੜੇ

300  ਕਰੋੜ ਫੋਨਾਂ ’ਚ ਪਹੁੰਚਿਆ ਐਂਡਰਾਇਡ

ਐਂਡਰਾਇਡ 12: 22 ਫੀਸਦੀ ਘੱਟ ਲਵੇਗਾ ਜਗ੍ਹਾ
ਗੂਗਲ ਨੇ ਦੱਸਿਆ ਕਿ ਅੱਜ ਐਂਡਰਾਇਡ ਦੁਨੀਆ ਦੇ 300 ਕਰੋੜ ਸਰਗਰਮ ਐਂਡਰਾਇਡ ਡਿਵਾਈਸਾਂ ’ਚ ਇਸਤੇਮਾਲ ਹੋ ਰਿਹਾ ਹੈ। ਐਂਡਰਾਇਡ 12 ’ਚ ਸੀ.ਪੀ.ਯੂ. 22 ਫੀਸਦੀ ਘੱਟ ਉਪਯੋਗ ਹੋਵੇਗਾ। ਉਥੇ ਹੀ, ਫੋਨ ਨੂੰ ਜ਼ਿਆਦਾ ਸੁਰੱਖਿਅਤ ਬਣਾਉਣ ਲਈ ਡੈਸ਼ਬੋਰਡ ਤੋਂ ਇਹ ਪਰਮਿਸ਼ਨ ਦਿੱਤੀ ਜਾ ਸਕੇਗੀ। ਕੈਮਰਾ ਅਤੇ ਮਾਈਕ੍ਰੋਫੋਨ ਉਪਯੋਗ ਕਰਨ ਵਰਗੀ ਸੰਵੇਦਨਸ਼ੀਲ ਮਨਜ਼ੂਰੀ ਨੂੰ ਵੀ ਆਸਾਨੀ ਨਾਲ ਸਾਰੇ ਐਪ ਲਈ ਬਦਲਿਆ ਜਾ ਸਕੇਗਾ। 

ਇਹ ਵੀ ਪੜ੍ਹੋ– WHO ਦੀ ਪ੍ਰਮੁੱਖ ਵਿਗਿਆਨੀ ਨੇ ਭਾਰਤ ’ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਦਿੱਤੀ ਨਵੀਂ ਚਿਤਾਵਨੀ


Rakesh

Content Editor

Related News