ਇਸ ਘਰੇਲੂ ਕੰਪਨੀ ਨੇ ਲਾਂਚ ਕੀਤਾ 50000mAh ਦਾ ਪਾਵਰਬੈਂਕ
Wednesday, Jun 29, 2022 - 05:01 PM (IST)
ਗੈਜੇਟ ਡੈਸਕ– ਘਰੇਲੂ ਕੰਪਨੀ ਅੰਬਰੇਨ ਨੇ ਆਪਣਾ ਹੁਣ ਤਕ ਦਾ ਸਭ ਤੋਂ ਵੱਡਾ ਪਾਵਰਬੈਂਕ ਲਾਂਚ ਕੀਤਾ ਹੈ। Ambrane Stylo Max ’ਚ 5000mAh ਦੀ ਬੈਟਰੀ ਹੈ ਜੋ ਕਿ ਮੌਜੂਦਾ ਬਾਜ਼ਾਰ ’ਚ ਪਾਵਰਬੈਂਕ ’ਚ ਸਭ ਤੋਂ ਵੱਡੀ ਬੈਟਰੀ ਹੈ। Ambrane Stylo Max ਨਾਲ ਡਿਜੀਟਲ ਕੈਮਰਾ ਤੋਂ ਲੈ ਕੇ ਲੈਪਟਾਪ ਅਤੇ ਫੋਨ ਤਕ ਨੂੰ ਚਾਰਜ ਕੀਤਾ ਜਾ ਸਕੇਗਾ।
Ambrane Stylo Max ਨੂੰ ਕਾਲੇ ਅਤੇ ਨੀਲੇ ਰੰਗ ’ਚ ਪੇਸ਼ ਕੀਤਾ ਗਿਆ ਹੈ। ਅੰਬਰੇਨ ਦੇ ਇਸ ਪਾਵਰਬੈਂਕ ਨਾਲ 180 ਦਿਨਾਂ ਦੀ ਵਾਰੰਟੀ ਮਿਲ ਰਹੀ ਹੈ। ਇਸ ਨੂੰ ਫਲਿਪਕਾਰਟ ਤੋਂ ਇਲਾਵਾ ਅੰਬਰੇਨ ਦੀ ਸਾਈਟ ਤੋਂ ਖ਼ਰੀਦਿਆ ਜਾ ਸਕਦਾ ਹੈ। ਅੰਬਰੇਨ ਦੇ ਇਸ ਪਾਵਰਬੈਂਕ ਦੀ ਕੀਮਤ 3,999 ਰੁਪਏ ਰੱਖੀ ਗਈ ਹੈ।
Ambrane Stylo Max ਦੇ ਨਾਲ 9 ਲੇਅਰ ਦਾ ਪ੍ਰੋਟੈਕਸ਼ਨ ਹੈ ਤਾਂ ਜੋ ਇਹ ਗਰਮ ਨਾ ਹੋਵੇ ਅਤੇ ਸ਼ਾਰਟ ਸਰਕਿਟ ਨਾ ਹੋਵੇ। ਅੰਬਰੇਨ ਦਾ ਇਹ ਪਾਵਰਬੈਂਕ ਮੈਟੇ ਮੈਟੇਲਿਕ ਕੇਸ ਨਾਲ ਆਉਂਦਾ ਹੈ। ਕੰਪਨੀ ਦੇ ਦਾਅਵੇ ਮੁਤਾਬਕ, Ambrane Stylo Max ਇਕ ਮੇਨ ਇਨ ਇੰਡੀਆ ਪਾਵਰਬੈਂਕ ਹੈ।
Ambrane Stylo Max ਦੇ ਨਾਲ 20 ਵਾਟ ਦਾ ਪਾਵਰ ਆਊਟਪੁਟ ਮਿਲੇਗਾ। ਇਸ ਦੇ ਨਾਲ ਕੁਇਕ ਚਾਰਜ 3.0 ਮਿਲਦਾ ਹੈ। ਇਸ ਵਿਚ ਟੂ ਵੇਅ ਹਾਈ-ਸਪੀਡ ਚਾਰਜਿੰਗ ਹੈ। Ambrane Stylo Max ਦੇ ਨਾਲ 18 ਵਾਟ ਦਾ ਰੈਪਿਡ ਫਾਸਟ ਚਾਰਜਿੰਗ ਦਾ ਸਪੋਰਟ ਹੈ। ਕੰਪਨੀ ਦੇ ਦਾਅਵੇ ਮੁਤਾਬਕ, ਇਹ ਪਾਵਰਬੈਂਕ ਡਿਵਾਈਸ ਦੀ ਲੋੜ ਦੇ ਹਿਸਾਬ ਨਾਲ ਆਊਟਪੁਟ ਦਿੰਦਾ ਹੈ। ਇਸ ਦਾ ਮੈਕਸਿਮਮ ਆਊਟਪੁਟ 5V/2.4A ਹੈ। ਇਸ ਦੇ ਨਾਲ ਦੋ ਯੂ.ਐੱਸ.ਬੀ. ਅਤੇ ਇਕ ਟਾਈਪ-ਸੀ ਪੋਰਟ ਮਿਲੇਗਾ। ਇਸ ਦੇ ਨਾਲ ਇਕ ਵਾਰ ’ਚ ਤੁਸੀਂ ਇਕ ਤੋਂ ਜ਼ਿਆਦਾ ਡਿਵਾਈਸ ਨੂੰ ਵੀ ਚਾਰਜ ਕਰ ਸਕੋਗੇ।