ਐਮੇਜ਼ਾਨ ਦਾ ਸਭ ਤੋਂ ਪਤਲਾ ਕਿੰਡਲ ਈ-ਰੀਡਰ, ਜਾਣੋ ਕੀਮਤ ਅਤੇ ਫੀਚਰਸ

Thursday, Apr 14, 2016 - 01:04 PM (IST)

ਐਮੇਜ਼ਾਨ ਦਾ ਸਭ ਤੋਂ ਪਤਲਾ ਕਿੰਡਲ ਈ-ਰੀਡਰ, ਜਾਣੋ ਕੀਮਤ ਅਤੇ ਫੀਚਰਸ
ਜਲੰਧਰ-  ਐਮੇਜ਼ਾਨ ਦੇ ਹੁਣ ਤੱਕ ਦੇ ਸਾਰੇ ਕਿੰਡਲ ਈ-ਰੀਡਰ ਨੇ ਕਈ ਯੂਜ਼ਰਜ਼ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਹਾਲ ਹੀ ''ਚ ਐਮੇਜ਼ਾਨ ਵੱਲੋਂ ਇਸ ਦਾ ਇਕ ਨਵਾਂ ਮਾਡਲ ਪੇਸ਼ ਕੀਤਾ ਗਿਆ ਹੈ। ਅਠਵੀਂ ਪੀੜੀ ਦੀ ਇਹ ਕਿੰਡਲ ਈ-ਰੀਡਰਜ਼ ਬਾਕੀ ਮਾਡਲਜ਼ ਨਾਲੋਂ ਪਤਲਾ ਹੈ । ਐਮੇਜ਼ਾਨ ਦੇ ਫਾਊਂਡਰ ਅਤੇ ਸੀ.ਈ.ਓ. ਜੈੱਫ ਬੇਜ਼ੋਸ ਵੱਲੋਂ ਇਕ ਬਿਆਨ ''ਚ ਕਿਹਾ ਗਿਆ ਹੈ ਕਿ ਅਜਿਹਾ ਪਤਲਾ ਅਤੇ ਘੱਟ ਭਾਰ ਵਾਲਾ ਅਡਵਾਂਸ ਕਿੰਡਲ ਪਹਿਲਾਂ ਕਦੀ ਨਹੀਂ ਪੇਸ਼ ਕੀਤਾ ਗਿਆ। ਇਹ ਤੁਹਾਨੂੰ ਲੇਖਕਾਂ ਦੀ ਦੁਨੀਆ ਦਾ ਅਨੁਭਵ ਕਰਵਾਏਗਾ। 
 
ਓਆਸਿਸ ਨਾਂ ਦੇ ਇਸ ਕਿੰਡਲ ਈ-ਰੀਡਰ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ''ਚ ਡੁਅਲ ਬੈਟਰੀ ਸਿਸਟਮ ਦਿੱਤਾ ਗਿਆ ਹੈ , ਮਤਲਬ ਇਹ ਹੈ ਕਿ ਇਸ ਨੂੰ ਇਕ ਕਵਰ ਨਾਲ ਅਟੈਚ ਕੀਤਾ ਗਿਆ ਹੈ ਜੋ ਇਸ ਨੂੰ ਆਟੋਮੈਟਿਕਲੀ ਚਾਰਜ਼ ਕਰਦਾ ਹੈ। ਇਸ ਓਆਸਿਸ ਕਿੰਡਲ ਦਾ ਭਾਰ 4.6 ਆਊਂਸ (130 ਗ੍ਰਾਮ) ਅਤੇ ਇਹ 3.4mm ਪਤਲਾ ਹੈ ਜੋ ਕਿ ਬਾਕੀ ਮਾਡਲਜ਼ ਨਾਲੋਂ 30 ਫੀਸਦੀ ਪਤਲਾ ਅਤੇ 20 ਫੀਸਦੀ ਹੌਲਾ ਹੈ। ਇਸ ''ਚ 300ppi ਪੇਪਰਵਾਈਟ ਹਾਈ ਰੇਜ਼ੋਲੂਸ਼ਨ ਡਿਸਪਲੇ ਦਿੱਤੀ ਗਈ ਹੈ। ਓਆਸਿਸ ਕਿੰਡਲ ਦੀ ਕੀਮਤ 289.99 ਡਾਲਰ (ਲਗਭਗ 23,999 ਰੁਪਏ) ਰੱਖੀ ਗਈ ਹੈ ਜੋ ਕਿ ਬਾਕੀ ਕਿੰਡਲ ਮਾਡਲਜ਼ ਨਾਲੋਂ ਵੱਧ ਮਹਿੰਗੀ ਹੈ ਅਤੇ ਇਸ ਦੀ ਸ਼ਿਪਿੰਗ 27 ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ।

Related News