ਆਟੋ, ਈ-ਰਿਕਸ਼ਾ ਤੇ ਕੈਬ ''ਚ ਸਫ਼ਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਨਵੀਂ NOTIFICATION ਜਾਰੀ
Wednesday, Jul 09, 2025 - 02:42 PM (IST)

ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਵੱਲੋਂ ਟੈਕਸੀ, ਆਟੋ, ਈ-ਆਟੋ, ਈ-ਰਿਕਸ਼ਾ ਅਤੇ ਬਾਈਕ ਟੈਕਸੀ ਲਈ ਨਵੀਆਂ ਕਿਰਾਏ ਦੀਆਂ ਦਰਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਹ ਨਵੀਆਂ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ ਅਤੇ ਪਹਿਲਾਂ 31 ਮਾਰਚ 2022 ਨੂੰ ਜਾਰੀ ਕੀਤੀ ਨੋਟੀਫਿਕੇਸ਼ਨ ਨੂੰ ਰੱਦ ਕਰਦੀਆਂ ਹਨ।
ਨਵੀਆਂ ਦਰਾਂ
1. ਏ.ਸੀ/ਨਾਨ- ਏ.ਸੀ ਟੈਕਸੀ (4 1 ਸੀਟਰ ਜਾਂ ਇਸ ਤੋਂ ਘੱਟ)
ਪਹਿਲੇ 3 ਕਿ. ਮੀ. ਲਈ 90 ਰੁਪਏ
ਬਾਅਦ ’ਚ ਹਰ ਕਿਲੋਮੀਟਰ ਲਈ 25 ਰੁਪਏ
2. ਏ.ਸੀ/ਨਾਨ- ਏ.ਸੀ ਟੈਕਸੀ (6 1 ਸੀਟਰ ਜਾਂ ਇਸ ਤੋਂ ਵੱਧ)
ਪਹਿਲੇ 3 ਕਿ. ਮੀ. ਲਈ 100 ਰੁਪਏ
ਬਾਅਦ ਵਿੱਚ ਹਰ ਕਿ. ਮੀ. ਲਈ 28 ਰੁਪਏ
ਇਹ ਵੀ ਪੜ੍ਹੋ : ਪੰਜਾਬ 'ਚ 9 ਤੇ 10 ਜੁਲਾਈ ਲਈ ਵੱਡੀ ਭਵਿੱਖਬਾਣੀ! ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਰਹਿਣ ਸਾਵਧਾਨ
3. ਆਮ ਆਟੋ, ਈ-ਆਟੋ ਅਤੇ ਈ-ਰਿਕਸ਼ਾ
ਪਹਿਲੇ 3 ਕਿ. ਮੀ. ਲਈ 50 ਰੁਪਏ
ਬਾਅਦ ਵਿੱਚ ਹਰ ਕਿ. ਮੀ. ਲਈ 13 ਰੁਪਏ
4. ਬਾਈਕ ਟੈਕਸੀ
ਪਹਿਲੇ 3 ਕਿ. ਮੀ. ਲਈ 30 ਰੁਪਏ
ਬਾਅਦ ਵਿੱਚ ਹਰ ਕਿ. ਮੀ. ਲਈ 9 ਰੁਪਏ
ਇਹ ਫ਼ੈਸਲਾ ਮੋਟਰ ਵਾਹਨ ਐਕਟ 1988 ਦੇ ਸੈਕਸ਼ਨ 67 ਦੇ ਅਧੀਨ ਲਿਆਂਦਾ ਗਿਆ ਹੈ। ਨੋਟੀਫਿਕੇਸ਼ਨ ’ਚ ਕਿਹਾ ਗਿਆ ਕਿ ਇਹ ਦਰਾਂ ਅਧਿਕਾਰਕ ਗੈਜ਼ੇਟ ’ਚ ਪ੍ਰਕਾਸ਼ਨ ਦੇ ਤਰੀਖ਼ ਤੋਂ ਲਾਗੂ ਮੰਨੀ ਜਾਣਗੀਆਂ।
ਇਹ ਵੀ ਪੜ੍ਹੋ : ਪੰਜਾਬ ਦੇ 30 ਲੱਖ ਰਾਸ਼ਨ ਕਾਰਡ ਧਾਰਕਾਂ ਲਈ ਵੱਡਾ ALERT, ਇਹ ਕੰਮ ਕਰਨ ਮਗਰੋਂ ਹੀ ਮਿਲੇਗੀ ਕਣਕ (ਵੀਡੀਓ)
ਟ੍ਰਾਈਸਿਟੀ ਕੈਬ ਐਸੋਸੀਏਸ਼ਨ ਵੱਲੋਂ ਫ਼ੈਸਲੇ ਦਾ ਸਵਾਗਤ
ਟ੍ਰਾਈਸਿਟੀ ਕੈਬ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮ ਸਿੰਘ ਨੇ ਟਰਾਂਸਪੋਰਟ ਵਿਭਾਗ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਵੀਆਂ ਦਰਾਂ ਯਕੀਨੀ ਤੌਰ ’ਤੇ ਪਾਰਦਰਸ਼ਤਾ ਲਿਆਉਣਗੀਆਂ ਤੇ ਯਾਤਰੀਆਂ ਅਤੇ ਡਰਾਈਵਰਾਂ ਦੋਵਾਂ ਨੂੰ ਲਾਭ ਪਹੁੰਚਾਉਣਗੀਆਂ। ਵਿਕਰਮ ਸਿੰਘ ਨੇ ਕਿਹਾ ਕਿ ਇਸ ਫ਼ੈਸਲੇ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਇਹ ਨੀਤੀ ਕਾਗਜ਼ਾਂ ਤੱਕ ਸੀਮਤ ਨਾ ਰਹੇ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਕੰਮ ਕਰ ਰਹੀਆਂ ਵੱਡੀਆਂ ਕੰਪਨੀਆਂ ਪਹਿਲਾਂ ਵੀ ਅਜਿਹੀਆਂ ਨੀਤੀਆਂ ਨੂੰ ਨਜ਼ਰ-ਅੰਦਾਜ਼ ਕੀਤਾ ਹੈ। ਇਸ ਵਾਰ ਸਟੇਟ ਟਰਾਂਸਪੋਰਟ ਅਥਾਰਟੀ, ਚੰਡੀਗੜ੍ਹ ਨੂੰ ਇਨ੍ਹਾਂ ਹੁਕਮਾਂ ਨੂੰ ਪੂਰੀ ਤਾਕਤ ਨਾਲ ਜ਼ਮੀਨੀ ਪੱਧਰ ’ਤੇ ਲਾਗੂ ਕਰਨਾ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8