ਪੰਜਾਬ ਵਿਧਾਨ ਸਭਾ ਦੇ ਇਜਲਾਸ ਦਾ ਸਮਾਂ ਵਧਾਇਆ, ਜਾਣੋ ਹੁਣ ਕਿੰਨੇ ਦਿਨਾਂ ਤੱਕ ਚੱਲੇਗਾ (ਵੀਡੀਓ)
Friday, Jul 11, 2025 - 10:23 AM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਇਜਲਾਸ ਦਾ ਸਮਾਂ ਵਧਾ ਦਿੱਤਾ ਗਿਆ ਹੈ। ਹੁਣ ਵਿਧਾਨ ਸਭਾ ਦੀ ਕਾਰਵਾਈ 2 ਦਿਨ ਹੋਰ ਚੱਲੇਗੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਹੁਣ ਵਿਧਾਨ ਸਭਾ ਦਾ ਸੈਸ਼ਨ 11 ਜੁਲਾਈ ਤੋਂ 15 ਜੁਲਾਈ ਤੱਕ ਚੱਲੇਗਾ।
ਇਹ ਵੀ ਪੜ੍ਹੋ : Punjab : ਵੱਡੀ ਸਕੀਮ ਲਈ ਵਿਦਿਆਰਥੀਆਂ ਦੇ DOCUMENTS ਤਿਆਰ ਰੱਖਣ ਦੇ ਹੁਕਮ, ਜਲਦੀ ਹੀ...
ਇਸ ਦੌਰਾਨ 11 ਜੁਲਾਈ ਦਿਨ ਸ਼ੁੱਕਰਵਾਰ ਨੂੰ ਵਿਧਾਨਿਕ ਕੰਮਕਾਰ ਹੋਣਗੇ। 12 ਜੁਲਾਈ ਦਿਨ ਸ਼ਨੀਵਾਰ ਅਤੇ 13 ਜੁਲਾਈ ਐਤਵਾਰ ਦੀ ਛੁੱਟੀ ਰਹੇਗੀ। ਇਸ ਤੋਂ ਬਾਅਦ 14 ਜੁਲਾਈ ਦਿਨ ਸੋਮਵਾਰ ਨੂੰ ਬਾਅਦ ਦੁਪਹਿਰ 2 ਵਜੇ ਵਿਧਾਨਿਕ ਕੰਮਕਾਰ ਹੋਣਗੇ।
ਸੰਧਵਾਂ ਨੇ ਦੱਸਿਆ ਕਿ 15 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਵਿਧਾਨਿਕ ਕੰਮਕਾਰ ਅਤੇ ਹੋਰ ਕੰਮਕਾਰ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8