ਆ ਗਿਆ Amazon Prime ਦਾ ਸਭ ਤੋਂ ਘੱਟ ਕੀਮਤ ਵਾਲਾ ਸਬਸਕ੍ਰਿਪਸ਼ਨ ਪਲਾਨ, ਇੰਝ ਕਰੋ ਐਕਟਿਵੇਟ

Sunday, Oct 10, 2021 - 12:50 PM (IST)

ਆ ਗਿਆ Amazon Prime ਦਾ ਸਭ ਤੋਂ ਘੱਟ ਕੀਮਤ ਵਾਲਾ ਸਬਸਕ੍ਰਿਪਸ਼ਨ ਪਲਾਨ, ਇੰਝ ਕਰੋ ਐਕਟਿਵੇਟ

ਗੈਜੇਟ ਡੈਸਕ– ਜੇਕਰ ਤੁਸੀਂ ਇਨ੍ਹੀਂ ਦਿਨੀਂ ਐਮਾਜ਼ੋਨ ਪ੍ਰਾਈਮ ਦੀ ਮੈਂਬਰਸ਼ਿਪ ਲੈਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਖਾਸਤੌਰ ’ਤੇ ਤੁਹਾਡੇ ਲਈ ਹੀ ਹੈ। ਭਾਰਤੀ ਰਿਜ਼ਰਵ ਬੈਂਕ ਦੇ ਨੋਟਿਸ ’ਤੇ ਬੰਦ ਹੋਣ ਦੇ ਮਹੀਨਿਆਂ ਬਾਅਦ ਐਮਾਜ਼ੋਨ ਪ੍ਰਾਈਮ ਨੇ 129 ਰੁਪਏ ਦੇ ਆਪਣੇ ਸਭ ਤੋਂਸਸਤੇ ਮੰਥਲੀ ਸਬਸਕ੍ਰਿਪਸ਼ਨ ਪਲਾਨ ਨੂੰ ਮੁੜ ਰੋਲਆਊਟ ਕਰ ਦਿੱਤਾ ਹੈ। ਇਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਲਾਈਵ ਕਰ ਦਿੱਤਾ ਗਿਆ ਹੈ। 129 ਰੁਪਏ ਵਾਲਾ ਇਹ ਪਲਾਨ ਸਿਰਫ ਕ੍ਰੈਡਿਟ ਕਾਰਡ ਜਾਂ ਚੁਣੇ ਹੋਏ ਡੈਬਿਟ ਕਾਰਡ ਰਾਹੀਂ ਐਕਟਿਵੇਟ ਕੀਤਾ ਜਾ ਸਕਦਾ ਹੈ। 

ਦੱਸ ਦੇਈਏ ਕਿ ਐਮਾਜ਼ੋਨ ਪ੍ਰਾਈਮ ਦੇ 129 ਰੁਪਏ ਮਾਸਿਕ ਯੋਜਨਾ, 329 ਰੁਪਏ ਤਿੰਨ ਮਹੀਨੇ ਦੀ ਯੋਜਨਾ ਅਤੇ 999 ਰੁਪਏ ਦੀ ਸਾਲਾਨਾ ਯੋਜਨਾ ਵਾਲੇ ਪਲਾਨ ਨੂੰ ਉਪਲੱਬਧ ਕੀਤਾ ਗਿਆ ਹੈ। ਨਵੇਂ ਗਾਹਕ ਸਾਰੇ ਇਲੈਕਟ੍ਰੋਨਿਕ ਤਰੀਕਿਆਂ ਦੀ ਵਰਤੋਂ ਕਰਕੇ ਸਾਲਾਨਾ ਅਤੇ ਤਿੰਨ ਮਹੀਨਿਆਂ ਦੀ ਯੋਜਨਾ ਖਰੀਦ ਸਕਦੇ ਹਨ। 


author

Rakesh

Content Editor

Related News