Amazon Great indian Sale : ਸ਼ੁਰੂ ਹੋਇਆ ਡਿਸਕਾਊਂਟ ਅਤੇ ਬੈਸਟ ਆਫਰਸ ਦਾ ਮਹਾਂਕੁੰਭ

05/11/2017 1:06:51 PM

ਜਲੰਧਰ- ਅੱਜ ਤੋਂ ਐਮਾਜ਼ਨ ਗ੍ਰੇਟ ਇੰਡੀਅਨ ਸੇਲ ਦੀ ਸ਼ੁਰੂਆਤ ਹੋ ਗਈ ਹੈ। ਇਸ ਸੇਲ ''ਚ ਕਈ ਪ੍ਰੋਡਕਟ ਜਿਵੇਂ ਕਿ ਸਮਾਰਟਫੋਨ, ਲੈਪਟਾਪ, ਕਈ ਹੋਰ ਪ੍ਰੋਡਕਟ ''ਤੇ ਛੋਟ ਮਿਲ ਰਹੀ ਹੈ। ਐਮਾਜ਼ਨ ਸੇਲ ''ਚ ਐਪਲ, ਸੈਮਸੰਗ, ਮੋਟੋ ਅਤੇ ਕੂਲਪੈਡ ਦੇ ਕਈ ਲੋਕਪ੍ਰਿਅ ਸਮਾਰਟਫੋਨ ''ਤੇ ਆਫਰ ਦਿੱਤੇ ਜਾ ਰਹੇ ਹਨ। ਐਮਾਜ਼ਨ ''ਤੇ ਮਿਲ ਰਹੇ ਸਭ ਤੋਂ ਬਿਹਤਰ ਹੋਰ ਆਫਰਸ ਦੇ ਬਾਰੇ ਦੱਸਣ ਜਾ ਰਹੇ ਹਾਂ।

ਸੈਮਸੰਗ ਗਲੈਕਸੀ ਸੀ7 ਪ੍ਰੋ ਸਮਾਰਟਫੋਨ ਐਮਾਜ਼ਨ ਗ੍ਰੇਟ ਇੰਡੀਅਨ ਸੇਲ ''ਚ 2,000 ਰੁਪਏ ਛੋਟ ਨਾਲ 25,999 ਰੁਪਏ ''ਚ ਮਿਲ ਰਿਹਾ ਹੈ। ਇਸਦੀ ਅਸਲ 27,999 ਰੁਪਏ ਹੈ। ਉਥੇ ਹੀ ਮੋਟੋ ਜੀ4 ਪਲਸ 2,000 ਰੁਪਏ ਦੀ ਛੋਟ ਨਾਲ 11,499 ਰੁਪਏ ''ਚ ਅਤੇ 9,112 ਰੁਪਏ ਤੱਕ ਦਾ ਐਕਸਚੇਂਜ ਡਿਸਕਾਊਂਟ ਉਪਲੱਬਧ ਹੈ। ਕੂਲਪੈਡ ਨੋਟ 5 32 ਜੀ. ਬੀ ਸਟੋਰੋਜ ਵੇਰਿਅੰਟ 1,000 ਰੁਪਏ ਦੀ ਛੋਟ ਦੇ ਨਾਲ 9,999 ਰੁਪਏ ''ਚ (7,662 ਰੁਪਏ ਤੱਕ ਦਾ ਐਕਸਚੇਂਜ ਡਿਸਕਾਊਂਟ) ਮਿਲ ਰਿਹਾ ਹੈ। ਵਨਪਲਸ 3ਟੀ ''ਤੇ 11,002 ਰੁਪਏ ਤੱਕ ਦਾ ਐਕਸਚੇਂਜ ਡਿਸਕਾਊਂਟ ਹੈ, ਹਾਲਾਂਕਿ ਇਹ ਫੋਨ ਪੁਰਾਣੀ ਕੀਮਤ 29,999 ਰੁਪਏ ''ਚ ਹੀ ਉਪਲੱਬਧ ਹੈ। ਸਮਾਰਟਫੋਨ ਦੀ ਸੇਲ ਐਮਾਜ਼ਨ ''ਤੇ ਦੁਪਹਿਰ 3 ਵਜੇ ਤੋਂ ਸ਼ੁਰੂ ਹੋਣਗੀਆਂ।

ਐਮਾਜ਼ਨ ਲਾਈਟਨਿੰਗ ਡੀਲ ''ਚ ਲੈਪਟਾਪ ''ਤੇ ਮਿਲਣ ਵਾਲੇ ਆਫਰ ਦੀ ਗੱਲ ਕਰੀਏ ਤਾਂ, ਮੈਕਬੁਕ ਏਅਰ 13 ਦਾ ਇੰਟੈੱਲ ਕੋਰ ਆਈ5 ਪ੍ਰੋਸੈਸਰ ਅਤੇ 8 ਜੀ. ਬੀ ਰੈਮ ਵੇਰਿਅੰਟ 51,999 ਰੁਪਏ ''ਚ ਉਪਲੱਬਧ ਹੈ। ਇਸ ਤੋਂ ਪਹਿਲਾਂ ਇਹ ਡਿਵਾਇਸ 56,000 ਰੁਪਏ ''ਚ ਉਪਲੱਬਧ ਸੀ। ਇਸ ਤਰ੍ਹਾਂ, ਬਲੈਕ ਸਪੋਰਟ ਬੈਂਡ ਦੇ ਨਾਲ ਐੱਪਲ ਵਾਚ ਸੀਰੀਜ 1 42ਐੱਮ ਐੱਮ ਵੇਰਿਅੰਟ ''ਤੇ 3,000 ਰੁਪਏ ਦਾ ਡਿਸਕਾਊਂਟ ਹੈ।  ਇਹ ਵਾਚ ਲਾਈਟਨਿੰਗ ਡੀਲ ''ਚ 21,999 ਰੁਪਏ ''ਚ ਉਪਲੱਬਧ ਹੈ, ਜਦ ਕਿ 38ਐੱਮ. ਐੱਮ ਵੇਰਿਅੰਟ 19,999 ਰੁਪਏ ''ਚ ਖਰੀਦੀ ਜਾ ਸਕਦੀ ਹੈ।

ਐਮਾਜ਼ਨ ਕਿੰਡਲ ਪੇਪਰ ਵਾਈਟ ਨੂੰ 2,000 ਰੁਪਏ ਦੀ ਛੋਟ ਨਾਲ 8,999 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਉਥੇ ਹੀ 999 ਰੁਪਏ ਦੀ ਛੋਟ ਦੇ ਨਾਲ ਆਲ-ਨਿਊ ਕਿੰਡਲ 5,000 ਰੁਪਏ ''ਚ ਖਰੀਦਣ ਲਈ ਉਪਲੱਬਧ ਹੈ। ਦੋਨੋਂ ਹੀ ਕਿੰਡਲ 6 ਮਹੀਨੇ ਦੇ ਮੁਫਤ ਕਿੰਡਲ ਅਨਲਿਮਟਿਡ ਸਬਸਕ੍ਰਿਪਸ਼ਨ ਦੇ ਨਾਲ ਆਉਂਦੇ ਹਨ। ਪ੍ਰਾਈਮ ਮੈਂਬਰ ਨੂੰ ਨਵੀਂ ਐਮਾਜਨ ਫਾਈਰ ਸਟਿਕ ਖਰੀਦਣ ''ਤੇ 499 ਰੁਪਏ ਐਮਾਜ਼ਨ ਪੇ ਬੈਲੇਂਸ ਦੇ ਤੌਰ ''ਤੇ ਵਾਪਿਸ ਮਿਲਣਗੇ।

7,000 ਰੁਪਏ ਦੀ ਕੀਮਤ ਵਾਲੀ ਸੀਗੇਟ 1 ਟੀ.ਬੀ ਹਾਰਡ ਡਰਾਇਵ ਐਮਾਜ਼ਨ ਗ੍ਰੇਟ ਇੰਡੀਅਨ ਸੇਲ ਦੇ ਦੌਰਾਨ ਛੋਟ ''ਚ 3,999 ਰੁਪਏ ''ਚ ਉਪਲੱਬਧ ਹੈ। ਇਸੇ ਤਰ੍ਹਾਂ ਸੈਨਡਿਸਕ ਅਲਟਰਾ 16 ਜੀ. ਬੀ ਮਾਇਕ੍ਰੋ ਐੱਸ. ਡੀ ਕਾਰਡ ਨੂੰ 419 ਰੁਪਏ (ਐੱਮ. ਆਰ. ਪੀ 675 ਰੁਪਏ) ''ਚ ਖਰੀਦਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਫਿੱਟਬਿੱਟ ਫਿੱਟਨੈੱਸ ਟਰੈਕਰ ''ਤੇ 20 ਫ਼ੀਸਦੀ ਦੀ ਛੋਟ ਅਤੇ ਜੇ. ਬੀ. ਐੱਲ ਹੈੱਡਫੋਨ ਅਤੇ ਸਪੀਕਰ ''ਤੇ ਘੱਟ ਤੋਂ ਘੱਟ 40 ਫ਼ੀਸਦੀ ਦੀ ਛੋਟ ਮਿਲ ਰਹੀ ਹੈ।


Related News