ਇਸ ਕੰਪਨੀ ਨੇ ਲਾਂਚ ਕੀਤਾ ਐਂਡ੍ਰਾਇਡ ਮਾਰਸ਼ਮੈਲ ''ਤੇ ਚੱਲਣ ਵਾਲਾ ਸਭ ਤੋਂ ਸਸਤਾ ਡਿਵਾਈਸ

Sunday, Apr 24, 2016 - 04:09 PM (IST)

ਇਸ ਕੰਪਨੀ ਨੇ ਲਾਂਚ ਕੀਤਾ ਐਂਡ੍ਰਾਇਡ ਮਾਰਸ਼ਮੈਲ ''ਤੇ ਚੱਲਣ ਵਾਲਾ ਸਭ ਤੋਂ ਸਸਤਾ ਡਿਵਾਈਸ
ਜਲੰਧਰ- ਅਲਕਾਟੈੱਲ ਨੇ ਨਵਾਂ ਟੈਬਲੇਟ ਲਾਂਚ ਕੀਤਾ ਹੈ ਜਿਸ ਦਾ ਨਾਂ ਪੋਪ 7 ਐੱਲ.ਟੀ.ਈ. (POP 7 LTE) ਹੈ। ਅਲਕਾਟੈੱਲ ਦਾ ਇਹ ਟੈਬਲੇਟ ਐਂਡ੍ਰਾਇਡ ਮਾਰਸ਼ਮੈਲੋ ''ਤੇ ਚੱਲਣ ਵਾਲਾ ਸਭ ਤੋਂ ਸਸਤਾ ਟੈਬਲੇਟ ਹੈ। ਜ਼ਿਕਰਯੋਗ ਹੈ ਕਿ ਮਾਈਕ੍ਰੋਮੈਕਸ ਨੇ ਹਾਲ ਹੀ ''ਚ ਐਂਡ੍ਰਾਇਡ ਮਾਰਸ਼ਮੈਲੋ ''ਤੇ ਚੱਲਣ ਵਾਲਾ ਸਭ ਤੋਂ ਸਸਤਾ ਸਮਾਰਟਫੋਨ ਲਾਂਚ ਕੀਤਾ ਹੈ। 
ਅਲਕਾਟੈੱਲ ਪੋਪ 7 ਐੱਲ.ਟੀ.ਈ. ''ਚ 7-ਇੰਚ ਦੀ 1024x600 ਪਿਕਸਲ ਡਿਸਪਲੇ ਦਿੱਤੀ ਗਈ ਹੈ। ਇਸ ਵਿਚ 1.1ਗੀਗਾਹਰਟਜ਼ ਸਨੈਪਡ੍ਰੈਗਨ ਕਵਾਡ-ਕੋਰ ਪ੍ਰੋਸੈਸਰ, 1ਜੀ.ਬੀ. ਰੈਮ, 8ਜੀ.ਬੀ. ਇੰਟਰਨਲ ਸਟੋਰੇਜ਼ ਅਤੇ ਮਾਈਕ੍ਰੋ-ਐੱਸ.ਡੀ. ਕਾਰਡ ਸਲਾਟ ਦਿੱਤਾ ਗਿਆ ਹੈ। ਅਲਕਾਟੈੱਲ ਦੇ ਇਸ ਟੈਬਲੇਟ ''ਚ 3,240 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ ਅਤੇ ਇਹ ਐਂਡ੍ਰਾਇਡ ਦੇ ਨਵੇਂ ਵਰਜਨ (ਪਿਛਲੇ ਸਾਲ ਹੋਇਆ ਸੀ ਲਾਂਚ) ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚਲਦਾ ਹੈ। ਜ਼ਿਕਰਯੋਗ ਹੈ ਕਿ ਐਂਡ੍ਰਾਇਡ ਮਾਰਸ਼ਮੈਲੋ ''ਤੇ ਚੱਲਣ ਵਾਲੇ ਬੇਹੱਦ ਘੱਟ ਟੈਬਲੇਟਸ ਹਨ। 
ਫਿਲਹਾਲ ਇਹ ਡਿਵਾਈਸ ਭਾਰਤ ''ਚ ਉਪਲੱਬਧ ਨਹੀਂ ਹੈ। ਇਸ ਦੀ ਕੀਮਤ 129,99 ਡਾਲਰ (ਲਗਭਗ 8,650 ਰੁਪਏ) ਹੈ ਜੋ ਦੂਜੇ ਵਾਈ-ਫਾਈ ਟੈਬਲੇਟਸ ਨਾਲੋਂ ਘੱਟ ਹੈ।

Related News