ਬੰਦੇ ਨੇ ਧੀ ਅਤੇ ਪਤਨੀ ''ਤੇ ਕਹੀ ਨਾਲ ਕੀਤਾ ਹਮਲਾ! ਮਹਿਲਾ ਦਾ ਵੱਢਿਆ ਗਿਆ ਨੱਕ

Friday, Mar 27, 2026 - 11:37 AM (IST)

ਬੰਦੇ ਨੇ ਧੀ ਅਤੇ ਪਤਨੀ ''ਤੇ ਕਹੀ ਨਾਲ ਕੀਤਾ ਹਮਲਾ! ਮਹਿਲਾ ਦਾ ਵੱਢਿਆ ਗਿਆ ਨੱਕ

ਸਿੱਧਵਾਂ ਬੇਟ (ਚਾਹਲ): ਘਰੇਲੂ ਵਿਵਾਦ ਦੇ ਇਕ ਮਾਮਲੇ ਵਿਚ ਪਤੀ ਖ਼ਿਲਾਫ਼ ਹਮਲੇ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਸ਼ਿਕਾਇਤਕਰਤਾ ਮਹਿਲਾ ਨੇ ਦੱਸਿਆ ਕਿ ਉਸ ਦਾ ਵਿਆਹ  ਕਰੀਬ 25 ਸਾਲ ਪਹਿਲਾਂ ਸੁਖਪ੍ਰੀਤ ਸਿੰਘ ਵਾਸੀ ਭਰੋਵਾਲ ਕਲਾਂ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਉਸ ਨੇ ਦੋਸ਼ ਲਗਾਇਆ ਕਿ ਉਸ ਦਾ ਪਤੀ ਅਕਸਰ ਉਸ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ।

ਸ਼ਿਕਾਇਤਕਰਤਾ ਅਨੁਸਾਰ, 18 ਮਾਰਚ 2026 ਨੂੰ ਸ਼ਾਮ ਕਰੀਬ 8:30 ਵਜੇ ਉਸ ਦਾ ਪਤੀ ਘਰ ਆਇਆ ਅਤੇ ਧੀ ਪ੍ਰਭਜੋਤ ਕੌਰ ਨਾਲ ਗਾਲੀ-ਗਲੋਚ ਕਰਨ ਲੱਗ ਪਿਆ। ਜਦੋਂ ਉਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਕਥਿਤ ਤੌਰ 'ਤੇ ਉਹ ਘਰੋਂ ਬਾਹਰ ਚਲਾ ਗਿਆ ਅਤੇ ਕੁਝ ਸਮੇਂ ਬਾਅਦ ਕਹੀ ਲੈ ਕੇ ਵਾਪਸ ਆ ਗਿਆ। ਮਹਿਲਾ ਨੇ ਦੋਸ਼ ਲਗਾਇਆ ਕਿ ਉਸ ਦੇ ਪਤੀ ਨੇ ਪਹਿਲਾਂ ਧੀ 'ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਸ ਨੇ ਰੋਕਿਆ ਤਾਂ ਉਸ ਵੱਲ ਕਹੀ ਨਾਲ ਵਾਰ ਕੀਤਾ। ਵਾਰ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਉਸ ਦੇ ਨੱਕ ਦਾ ਅਗਲਾ ਹਿੱਸਾ ਕੱਟਿਆ ਗਿਆ ਅਤੇ ਚਿਹਰੇ 'ਤੇ ਗੰਭੀਰ ਚੋਟਾਂ ਲੱਗੀਆਂ।

ਪੁਲਸ ਮੁਤਾਬਕ, ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਤੱਥਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।


author

Anmol Tagra

Content Editor

Related News