ਏਅਰਟੈੱਲ ਨੇ ਪੇਸ਼ ਕੀਤਾ ਨਵਾਂ ਸਸਤਾ ਪੋਸਟਪੇਡ ਪਲਾਨ, ਸਾਰੇ ਸਰਕਲਸ ਲਈ ਕੀਤਾ ਉਪਲੱਬਧ

Sunday, Oct 04, 2020 - 11:45 PM (IST)

ਏਅਰਟੈੱਲ ਨੇ ਪੇਸ਼ ਕੀਤਾ ਨਵਾਂ ਸਸਤਾ ਪੋਸਟਪੇਡ ਪਲਾਨ, ਸਾਰੇ ਸਰਕਲਸ ਲਈ ਕੀਤਾ ਉਪਲੱਬਧ

ਗੈਜੇਟ ਡੈਸਕ—ਏਅਰਟੈੱਲ ਨੇ ਨਵਾਂ 399 ਰੁਪਏ ਵਾਲਾ ਪੋਸਟਪੇਡ ਪਲਾਨ ਸਾਰੇ ਸਰਕਲਸ ਲਈ ਉਪਲੱਬਧ ਕਰ ਦਿੱਤਾ ਹੈ। ਇਸ ਨੂੰ ਖਾਸ ਤੌਰ ’ਤੇ ਰਿਲਾਇੰਸ ਜਿਓ ਦੇ ਮੁਕਾਬਲੇ ਬਾਜ਼ਾਰ ’ਚ ਪੇਸ਼ ਕੀਤਾ ਗਿਆ ਹੈ। ਏਅਰਟੈੱਲ ਦਾ 399 ਰੁਪਏ ਵਾਲਾ ਇਹ ਸਭ ਤੋਂ ਸਸਤਾ ਪੋਸਟਪੇਡ ਪਲਾਨ ਹੈ ਜਿਸ ’ਚ ਯੂਜ਼ਰਸ ਨੂੰ 40ਜੀ.ਬੀ. (3ਜੀ/4ਜੀ) ਡਾਟਾ ਮਿਲੇਗਾ। ਨਾਲ ਹੀ ਇਸ ਪਲਾਨ ਤਹਿਤ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਮਿਲ ਰਹੀ ਹੈ। ਪਲਾਨ ’ਚ ਰੋਜ਼ਾਨਾ 100 ਐੱਸ.ਐੱਮ.ਐੱਸ. ਮਿਲਣਗੇ ਅਤੇ ਏਅਰਟੈੱਲ ਐਕਸਟਰੀਮ ਪ੍ਰੀਮੀਅਮ ਅਤੇ ਇਕ ਸਾਲ ਲਈ ਵਿੰਕ ਮਿਊਜ਼ਿਕ ਅਤੇ Shaw ਏਕੈਡਮੀ ਦੀ ਸਬਸਕਰੀਪਸ਼ਨ ਵੀ ਦਿੱਤੀ ਜਾ ਰਹੀ ਹੈ।

ਜਿਓ ਦੇ 399 ਰੁਪਏ ਵਾਲੇ ਪੋਸਟਪੇਡ ਪਲਾਨ ਨਾਲ ਹੈ ਸਿੱਧਾ ਮੁਕਾਬਲਾ
ਏਅਰਟੈੱਲ ਆਪਣੇ 399 ਰੁਪਏ ਵਾਲੇ ਪਲਾਨ ਨਾਲ ਜਿਓ ਦੇ 399 ਰੁਪਏ ਵਾਲੇ ਪਲਾਨ ਨੂੰ ਟੱਕਰ ਦੇਣਾ ਚਾਹੁੰਦੀ ਹੈ ਪਰ ਸੁਵਿਧਾਵਾਂ ਦੇ ਮਾਮਲੇ ’ਚ ਏਅਰਟੈੱਲ, ਜਿਓ ਤੋਂ ਪਿੱਛੇ ਰਹਿ ਗਈ ਹੈ। ਜਿਓ ਦੇ 399 ਰੁਪਏ ਵਾਲੇ ਪੋਸਟਪੇਡ ਪਲਾਨ ’ਚ 75ਜੀ.ਬੀ. ਡਾਟਾ ਨਾਲ ਅਨਲਿਮਟਿਡ ਕਾਲਿੰਗ ਅਤੇ ਮੈਸੇਜਿੰਗ ਦੀ ਸੁਵਿਧਾ ਵੀ ਮਿਲਦੀ ਹੈ। ਇਸ ਤੋਂ ਇਲਾਵਾ ਇਸ ’ਚ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਵੀਡੀਓ ਅਤੇ ਡਿਜ਼ਨੀ ਪਲੱਸ ਹਾਟਸਟਾਰ ਵੀ.ਆਈ.ਪੀ. ਦੀ ਸਬਸਕਰੀਪਸ਼ਨ ਵੀ ਕੰਪਨੀ ਦਿੰਦੀ ਹੈ। ਜਦਕਿ ਏਅਰਟੈੱਲ ਨਾਲ ਅਜਿਹਾ ਨਹੀਂ ਹੈ ਜਿਓ ਦੇ ਪਲਾਨ ’ਚ 35 ਜੀ.ਬੀ. ਐਕਸਟਰਾ ਡਾਟਾ ਵੀ ਮਿ ਰਿਹਾ ਹੈ।


author

Karan Kumar

Content Editor

Related News