airtel ਨੇ ਲਾਂਚ ਕੀਤਾ 289 ਰੁਪਏ ਵਾਲ ਨਵਾਂ ਪ੍ਰੀਪੇਡ ਪਲਾਨ

12/09/2018 12:10:41 PM

ਗੈਜੇਟ ਡੈਸਕ- ਭਾਰਤੀ ਏਅਰਟੈੱਲ ਨੇ ਆਪਣੇ 289 ਪ੍ਰੀਪੇਡ ਪਲਾਨ ਨੂੰ ਲਾਂਚ ਕੀਤਾ ਹੈ, ਜਿਸ ਦੀ ਮਿਆਦ 48 ਦਿਨਾਂ ਦੀ ਹੈ। ਇਸ ਪਲਾਨ ਨੂੰ ਉਨ੍ਹਾਂ ਯੂਜ਼ਰਸ ਨੂੰ ਧਿਆਨ 'ਚ ਰੱਖਦੇ ਹੋਏ ਪੇਸ਼ ਕੀਤਾ ਗਿਆ ਹੈ,  ਜਿਨ੍ਹਾਂ ਨੂੰ ਜ਼ਿਆਦਾ ਡਾਟਾ ਦੀ ਜ਼ਰੂਰਤ ਨਹੀਂ ਹੁੰਦੀ। ਇਸ ਪਲਾਨ ਦੇ ਨਾਲ ਕੰਪਨੀ ਵੋਡਾਫੋਨ ਤੇ ਆਈਡੀਆ ਦੇ ਪਲਾਨ ਨੂੰ ਟੱਕਰ ਦੇਣ ਦੀ ਕੋਸ਼ਿਸ਼ 'ਚ ਹੈ। ਹੁਣ ਜਾਣਦੇ ਹਾਂ ਕਿ ਏਅਰਟੇਲ ਦੇ ਇਸ ਪਲਾਨ 'ਚ ਤੁਹਾਨੂੰ ਕੀ ਫਾਇਦਾ ਮਿਲੇਗਾ।

ਏਅਰਟੈੱਲ ਦੇ 289 ਰੁਪਏ ਵਾਲੇ ਪ੍ਰੀਪੇਡ ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਵੁਆਇਸ ਕਾਲਿੰਗ ਆਪਸ਼ਨ (ਲੋਕਲ, ਐੱਸ. ਟੀ. ਡੀ ਤੇ ਰੋਮਿੰਗ) 48 ਦਿਨਾਂ ਦੀ ਮਿਆਦ ਲਈ ਮਿਲੇਗੀ। ਇਹ ਪਲਾਨ ਓਪਨ ਮਾਰਕੀਟ ਲਈ ਹੈ। “elecom“alk ਦੀ ਰਿਪੋਰਟ ਮੁਤਾਬਕ ਇਸ ਪਲਾਨ 'ਚ ਵੁਆਈਸ ਕਾਲਿੰਗ ਦੀ ਕੋਈ ਲਿਮਟ ਸੈੱਟ ਨਹੀਂ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ 1 ਜੀ. ਬੀ ਮੋਬਾਈਲ ਡਾਟਾ, 100 ਐੱਸ. ਐੱਮ. ਐੱਸ ਪ੍ਰਤੀ ਦਿਨ ਦਾ ਫ਼ਾਇਦਾ ਮਿਲੇਗਾ।PunjabKesari
ਦੱਸ ਦੇਈਏ ਕਿ ਹਾਲ ਹੀ 'ਚ ਏਅਰਟੈੱਲ ਨੇ 23 ਰੁਪਏ ਦਾ ਇਕ ਨਵਾਂ ਪਲਾਨ ਜਾਰੀ ਕੀਤਾ ਸੀ। ਏਅਰਟੈੱਲ ਦਾ ਇਹ ਪਲਾਨ ਸਮਾਰਟ ਰੀਚਾਰਜ ਪਲਾਨਜ਼ ਦਾ ਇਕ ਪਾਰਟ ਹੈ। ਏਅਰਟੈੱਲ ਦੇ 23 ਰੁਪਏ ਦੇ ਪਲਾਨ 'ਚ ਯੂਜ਼ਰਸ ਨੂੰ 28 ਦਿਨਾਂ ਦੀ ਮਿਆਦ ਮਿਆਦ ਮਿਲੇਗੀ। ਮਤਲਬ ਇਕ ਵਾਰ 23 ਰੁਪਏ ਦਾ ਸਮਾਰਟ ਰੀਚਾਰਜ ਕਰਾਉਣ ਤੋਂ ਬਾਅਦ ਯੂਜ਼ਰਸ ਪੂਰੇ ਮਹੀਨੇ ਫ੍ਰੀ ਇਨਕਮਿੰਗ ਤੇ ਆਊਟਗੋਇੰਗ ਦਾ ਫ਼ਾਇਦਾ ਲੈ ਸਕਦੇ ਹਨ।


Related News