ਏਅਰਟੈੱਲ ਨੇ ਲਾਂਚ ਕੀਤਾ ਆਨਲਾਈਨ ਸਟੋਰ, ਆਈਫੋਨ 7 'ਤੇ ਮਿਲ ਰਹੇ ਹਨ ਸ਼ਾਨਦਾਰ ਆਫਰ

10/16/2017 5:15:47 PM

ਜਲੰਧਰ- ਭਾਰਤੀ ਏਅਰਟੈੱਲ ਨੇ ਅੱਜ ਆਪਣੀ ਇਕ ਨਵੀਂ ਡਿਜੀਟਲ ਇਨੋਵੇਸ਼ਨ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਇਕ ਆਨਲਾਈਨ ਸਟੋਰ ਹੈ ਜਿਸ ਨੂੰ ਏਅਰਟੈੱਲ ਵੱਲੋਂ ਲਾਂਚ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਆਨਲਾਈਨ ਸਟੋਰ 'ਤੇ ਤੁਹਾਨੂੰ ਕੁਝ ਪ੍ਰੀਮੀਅਮ ਸਮਾਰਟਫੋਨਸ ਬੇਹੱਦ ਘੱਟ ਕੀਮਤ 'ਚ ਮਿਲ ਰਹੇ ਹਨ। ਇਸ ਤੋਂ ਇਲਾਵਾ ਕੁਝ ਖਾਸ ਪਲਾਨ ਵੀ ਮਿਲ ਰਹੇ ਹਨ। ਅੱਜ ਹੀ ਇਸ ਆਨਲਾਈਨ ਸਟੋਰ ਨੂੰ ਲਾਈਵ ਕੀਤਾ ਗਿਆ ਹੈ ਅਤੇ ਇਸ 'ਤੇ ਤੁਹਾਨੂੰ ਆਈਫੋਨ 7 ਅਤੇ ਆਈਫੋਨ 7 ਪਲੱਸ 'ਤੇ ਸ਼ਾਨਦਾਰ ਆਫਰਸ ਮਿਲ ਰਹੇ ਹਨ। ਇਸ ਤੋਂ ਇਲਾਵਾ ਵੀ ਕਈ ਹੋਰ ਬ੍ਰਾਂਡਸ 'ਤੇ ਬਿਹਤਰੀਨ ਆਫਰਸ ਮਿਲ ਰਹੇ ਹਨ। 

PunjabKesari

 

ਕੀ ਹੈ ਆਫਰ

ਆਈਫੋਨ 7 (32ਜੀ.ਬੀ.) ਨੂੰ ਤੁਸੀਂ ਸਿਰਫ 7,777 ਰੁਪਏ ਦੀ ਡਾਊਨ ਪੇਮੈਂਟ ਕਰਕੇ ਖਰੀਦ ਸਕਦੇ ਹੋ, ਇਸ ਤੋਂ ਬਾਅਦ ਤੁਹਾਨੂੰ 24 ਮਹੀਨਿਆਂ ਲਈ 2,499 ਦੀ ਮਾਸਿਕ ਕਿਸ਼ਤ ਦੇਣੀ ਹੋਵੇਗੀ। ਨਾਲ ਹੀ ਇਸ ਹਾਈਐਂਡ ਸਮਾਰਟਫੋਨ ਦੇ ਨਾਲ ਤੁਹਾਨੂੰ ਪੋਸਪੇਡ ਕੁਨੈਕਸ਼ਨ 'ਤੇ 30ਜੀ.ਬੀ. ਡਾਟਾ ਆਫਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਨਲਿਮਟਿਡ ਕਾਲਿੰਗ (ਲੋਕਲ, ਐੱਸ.ਟੀ.ਡੀ., ਨੈਸ਼ਨਲ ਰੋਮਿੰਗ) ਮਿਲ ਰਹੀ ਹੈ। ਇਸ ਤੋਂ ਇਲਾਵਾ ਤੁਹਾਨੂੰ ਫਿਜ਼ੀਕਲ ਡੈਮੇਜ ਤੋਂ ਸੁਰੱਖਿਆ ਅਤੇ ਸਾਈਬਰ ਪ੍ਰੋਟੈਕਸ਼ਨ ਵੀ ਮਿਲ ਰਹੀ ਹੈ। 
ਆਈਫੋਨ 7 'ਚ 4.7-ਇੰਚ ਦੀ ਰੇਟਿਨਾ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। ਜਦੋਂ ਕਿ ਆਈਫੋਨ 7 ਪਲੱਸ 'ਚ 5.5-ਇੰਚ ਦੀ ਰੇਟਿੰਗ ਡਿਸਪਲੇਅ ਹੈ। ਉਥੇ ਹੀ ਆਈਫੋਨ 7 ਅਤੇ ਆਈਫੋਨ 7 ਪਲੱਸ 'ਚ ਏ10 ਫਿਊਜ਼ਨ ਪ੍ਰੋਸੈਸਰ 'ਤੇ ਕੰਮ ਕਰਦੇ ਹਨ ਅਤੇ ਇਹ ਏ9 ਪ੍ਰੋਸੈਸਰ ਤੋਂ 40 ਫੀਸਦੀ ਜ਼ਿਆਦਾ ਤੇਜ਼ ਹੈ। ਉਥੇ ਹੀ ਇਸ ਵਾਰ ਨਵੇਂ ਆਈਫੋਨ 'ਚ ਪਹਿਲਾਂ ਨਾਲੋਂ ਬਿਹਤਰ ਗ੍ਰਾਫਿਕਸ ਦਾ ਇਸਤੇਮਾਲ ਕੀਤਾ ਗਿਆ ਹੈ।


Related News