ਜਿਓ ਨੂੰ ਟੱਕਰ ਦੇਣ ਲਈ ਏਅਰਟੈੱਲ ਨੇ 99 ਰੁਪਏ ''ਚ ਪੇਸ਼ ਕੀਤਾ ਅਨਲਿਮਟਿਡ ਕਾਲਿੰਗ ਪਲਾਨ

Tuesday, Apr 04, 2017 - 06:55 PM (IST)

ਜਿਓ ਨੂੰ ਟੱਕਰ ਦੇਣ ਲਈ ਏਅਰਟੈੱਲ ਨੇ 99 ਰੁਪਏ ''ਚ ਪੇਸ਼ ਕੀਤਾ ਅਨਲਿਮਟਿਡ ਕਾਲਿੰਗ ਪਲਾਨ
ਜਲੰਧਰ- ਟੈਲੀਕਾਮ ਕੰਪਨੀ ਰਿਲਾਇੰਸ ਜਿਓ ਨੂੰ ਟੱਕਰ ਦੇਣ ਲਈ ਏਅਰਟੈੱਲ ਨੇ ਆਪਣੇ ਬ੍ਰਾਡਬੈਂਡ ਯੂਜ਼ਰਸ ਲਈ ਇਕ ਨਵਾਂ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੇ ਤਹਿਤ ਯੂਜ਼ਰਸ ਨੂੰ ਸਿਰਫ 99 ਰੁਪਏ ''ਚ ਫਰੀ ਲੋਕਲ ਅਤੇ ਐੱਸ.ਟੀ.ਡੀ. ਕਾਲ ਦੀ ਸੁਵਿਧਾ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਇਸ ਪਲਾਨ ਰਾਹੀਂ ਯੂਜ਼ਰਸ ਕਿਸੇ ਵੀ ਨੈੱਟਵਰਕ ''ਤੇ ਕਾਲ ਕਰ ਸਕਦੇ ਹਨ। ਇਸ ਪਲਾਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿਚ ਕਾਲਿੰਗ ਲਈ ਕੋਈ ਨਿਯਮ ਅਤੇ ਸ਼ਰਤਾਂ ਨਹੀਂ ਦਿੱਤੀਆਂ ਗਈਆਂ ਹਨ। ਇਸ ਪਲਾਨ ''ਚ ਯੂਜ਼ਰ ਹਰ ਸਮੇਂ ਫਰੀ ਕਾਲ ਕਰ ਸਕਣਗੇ। ਅਜਿਹੇ ''ਚ ਜੇਕਰ ਤੁਹਾਡੇ ਕੋਲ ਏਅਰਟੈੱਲ ਬ੍ਰਾਡਬੈਂਡ ਕੁਨੈਕਸ਼ਨ ਹੈ ਤਾਂ ਤੁਸੀਂ ਇਸ ਪਲਾਨ ਦਾ ਫਾਇਦਾ ਲੈ ਸਕਦੇ ਹਨ। 
ਇਸ ਤੋਂ ਪਹਿਲਾਂ ਵੀ ਏਅਰਟੈੱਲ ਨੇ ਆਪਣੇ ਗਾਹਕਾਂ ਲਈ ਕਈ ਪਲਾਨਜ਼ ਲਾਂਚ ਕੀਤੇ ਹਨ। ਕੰਪਨੀ ਨੇ 349 ਰੁਪਏ ਦਾ ਆਫਰ ਪੇਸ਼ ਕੀਤਾ ਸੀ ਜਿਸ ਤਹਿਤ ਗਾਹਕਾਂ ਨੂੰ ਹਰ ਰੋਜ਼ 1 ਜੀ.ਬੀ. 4ਜੀ ਡਾਟਾ ਦਿੱਤਾ ਜਾਵੇਗਾ। ਨਲਾ ਹੀ ਅਨਲਿਮਟਿਡ ਵਾਇਸ ਕਾਲ ਵੀ ਦਿੱਤੀ ਜਾਵੇਗੀ। ਇਸ ਆਫਰ ''ਚ ਇਕ ਸ਼ਰਤ ਵੀ ਹੈ। ਇਸ ਮੁਤਾਬਕ 1ਜੀ.ਬੀ. ''ਚੋਂ 500 ਐੱਮ.ਬੀ. ਡਾਟਾ ਦਿਨ ''ਚ ਅਤੇ 500 ਐੱਮ.ਬੀ. ਰਾਤ ਨੂੰ (ਰਾਤ 3 ਵਜੇ ਤੋਂ ਸਵੇਰੇ 5 ਜਵੇ ਤੱਕ) ਦਿੱਤਾ ਜਾਵੇਗਾ। ਇਹ ਹੀ ਨਹੀਂ ਕੰਪਨੀ ਨੇ ਇਕ ਸਰਪ੍ਰਾਈਜ਼ ਆਫਰ ਵੀ ਪੇਸ਼ ਕੀਤਾ ਸੀ ਜਿਸ ਤਹਿਤ ਗਾਹਕਾਂ ਨੂੰ ਤਿੰਨ ਮਹੀਨੇ ਲਈ 10 ਜੀ.ਬੀ. 4ਜੀ ਡਾਟਾ ਫਰੀ ਦਿੱਤਾ ਗਿਆ ਸੀ। 
ਜਿਥੇ ਟੈਰਿਫ ਨੂੰ ਲੈ ਕੇ ਏਅਰਟੈੱਲ ਕੰਪਨੀ ਜਿਓ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਉਥੇ ਹੀ ਟਰਾਈ ਦੀ ਇਕ ਰਿਪੋਰਟ ਸਾਹਮਣੇ ਆਈ ਹੈ ਜਿਸ ਮੁਤਾਬਕ ਰਿਲਾਇੰਸ ਜਿਓ ਬਾਕੀ ਟੈਲੀਕਾਮ ਕੰਪਨੀਆਂ, ਆਈਡੀਆ ਅਤੇ ਏਅਰਟੈੱਲ ਦੇ ਮੁਕਾਬਲੇ ਲਗਭਗ ਦੁਗਣੀ ਸਪੀਡ ਦੇ ਕੇ ਨੰਬਰ 1 ''ਤੇ ਰਹੀ। ਟਰਾਈ ਦੁਆਰਾ ਦਿੱਤੇ ਗਏ ਮਾਸਿਕ ਔਸਤ ਮੋਬਾਇਲ ਬ੍ਰਾਡਬੈਂਡ ਸਪੀਡ ਦੇ ਫਰਵਰੀ ਦੇ ਡਾਟਾ ਮੁਤਾਬਕ ਜਿਓ ਦੀ ਡਾਊਨਲੋਡ ਸਪੀਡ ਜਨਵਰੀ ''ਚ 17.42 ਐੱਮ.ਬੀ.ਪੀ.ਐੱਸ. ਦੇ ਮੁਕਾਬਲੇ ਫਰਵਰੀ ''ਚ 16.48 ਐੱਮ.ਬੀ.ਪੀ.ਐੱਸ. ਰਹੀ। ਇਸ ਗਿਰਾਵਟ ਦੇ ਬਾਵਜੂਦ ਜਿਓ ਫਿਲਹਾਲ ਫਾਸਟੈਸਟ ਨੈੱਟਵਰਕ ਬਣਨ ''ਚ ਸਫਲ ਰਿਹਾ। ਇਸ ਸਪੀਡ ''ਤੇ ਯੂਜ਼ਰ ਇਕ ਮੂਵੀ 5 ਮਿੰਟ ਤੋਂ ਵੀ ਘੱਟ ਸਮੇਂ ''ਚ ਡਾਊਨਲੋਡ ਕਰ ਸਕਦਾ ਹੈ।

Related News