70 ਫੀਸਦੀ ਮਾਪਿਆਂ ਦਾ ਆਪਣੀ ਆਨਲਾਈਨ ਐਕਟੀਵਿਟੀ ''ਤੇ ਨਹੀਂ ਕੰਟਰੋਲ : ਰਿਪੋਰਟ

12/28/2019 12:28:17 AM

ਗੈਜੇਟ ਡੈਸਕ—ਤਕਾਨੋਲਜੀ ਦੇ ਦੌਰ 'ਚ ਮਾਪੇ ਆਪਣੇ ਬੱਚਿਆਂ ਦੇ ਸਮਾਰਟਫੋਨ ਅਤੇ ਲੈਪਟਾਪ 'ਤੇ ਆਨਲਾਈਨ ਐਕਟੀਵਿਟੀ ਕੰਟਰੋਲ ਕਰਨਾ ਚਾਹੁੰਦੇ ਹਨ ਪਰ ਇਕ ਨਵੀਂ ਰਿਪੋਰਟ ਮੁਤਾਬਕ ਉਨ੍ਹਾਂ ਦਾ ਆਪਣੀ ਐਕਟੀਵਿਟੀ 'ਤੇ ਕੰਟਰੋਲ ਨਹੀਂ ਹੈ। ਸਾਹਮਣੇ ਆਈ ਰਿਪੋਰਟ 'ਚ ਕਿਹਾ ਗਿਆ ਹੈ ਕਿ ਲਗਭਗ 70 ਫੀਸਦੀ ਮਾਪੇ ਆਨਲਾਈਨ ਬਹੁਤ ਜ਼ਿਆਦਾ ਐਕਟੀਵ ਰਹਿੰਦੇ ਹਨ ਅਤੇ ਉਨ੍ਹਾਂ ਦਾ ਆਪਣੀ ਆਨਲਾਈਨ ਐਕਟੀਵਿਟੀ 'ਤੇ ਕੰਟਰੋਲ ਨਹੀਂ ਹੈ। ਨਾਲ ਹੀ ਕਰੀਬ 72 ਫੀਸਦੀ ਮਾਪਿਆਂ ਨੇ ਮਹਿਸੂਸ ਕੀਤਾ ਹੈ ਕਿ ਇੰਟਰਨੈੱਟ ਅਤੇ ਮੋਬਾਇਲ ਡਿਵਾਈਸ ਦਾ ਇਸਤੇਮਾਲ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ 'ਤੇ ਬੁਰਾ ਅਸਰ ਪਾ ਰਿਹਾ ਹੈ।

ਆਨਲਾਈਨ ਸੈਲਫ-ਰੈਗੂਲੇਸ਼ਨ ਨੂੰ ਪ੍ਰਮੋਟ ਕਰਨ ਲਈ ਗਲੋਬਲ ਸਾਈਬਰ ਸਕਿਓਰਟੀ ਫਰਮ Kaspersky ਨੇ ਇਕ ਸਟੱਡੀ ਕੀਤੀ ਅਤੇ ਪਾਇਆ ਮਾਪੇ ਕਿ ਕਰੀਬ 52 ਫੀਸਦੀ ਆਪਣੇ ਬੱਚਿਆਂ 'ਤੇ ਭਰੋਸਾ ਕਰਦੇ ਹਨ ਅਤੇ ਇੰਟਰਨੈੱਟ ਯੂਸੇਜ ਨੂੰ ਲੈ ਕੇ ਉਨ੍ਹਾਂ ਦੀ ਸਲਾਹ ਮੰਨਦੇ ਹਨ। ਡਾਟਾ ਤੋਂ ਸਾਹਮਣੇ ਆਇਆ ਹੈ ਕਿ ਕਰੀਬ ਪੰਜ 'ਚੋਂ ਤਿੰਨ (57 ਫੀਸਦੀ) ਪਿਤਾ ਨੇ ਆਪਣੇ ਬੱਚਿਆਂ ਦੀ ਸਲਾਹ 'ਤੇ ਭਰੋਸਾ ਕੀਤਾ ਹੈ ਕਿ ਉਨ੍ਹਾਂ ਨੂੰ ਕਦੋਂ ਬ੍ਰੇਕ ਲੈਣੀ ਚਾਹੀਦੀ ਹੈ। ਇਸ ਦੀ ਤੁਲਨਾ 'ਚ (48 ਫੀਸਦੀ) ਮਾਵਾਂ ਆਪਣੇ ਬੱਚਿਆਂ ਦੀ ਸਲਾਹ ਮੰਨ ਕੇ ਬ੍ਰੇਕ ਲੈਂਦੀਆਂ ਹਨ।

ਮਾਪੇ ਨਹੀਂ ਕਰਦੇ ਕੰਟਰੋਲ
ਸਰਵੇਅ 'ਚ ਇਹ ਵੀ ਪਤਾ ਚੱਲਿਆ ਹੈ ਕਿ 40 ਫੀਸਦੀ ਮਾਪਿਆਂ ਨੂੰ ਨਹੀਂ ਲੱਗਦਾ ਹੈ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਇੰਟਰਨੈੱਟ ਐਕਟੀਵਿਟੀ ਨੂੰ ਕੰਟਰੋਲ ਕਰਨ ਦੀ ਜ਼ਰਾ ਵੀ ਜ਼ਰੂਰਤ ਨਹੀਂ ਹੈ। ਹਾਲਾਂਕਿ, ਇਹ ਰਿਸਕ ਵਧਾ ਸਕਦਾ ਹੈ ਕਿ ਕਿਉਂਕਿ ਬੱਚਿਆਂ ਲਈ ਲਿੰਕਸ, ਐਪਸ ਅਤੇ ਇੰਟਰਨੈੱਟ 'ਤੇ ਨੈਵੀਗੇਟ ਕਰਨ ਵੇਲੇ ਸਾਈਬਰ ਕ੍ਰਾਈਮ ਦਾ ਆਸਾਨੀ ਨਾਲ ਸ਼ਿਕਾਰ ਬਣ ਸਕਦੇ ਹਨ। Kaspersky ਦੀ ਹੈੱਡ ਆਫ ਕੰਜ਼ਿਊਮਰ ਮਾਰਕੀਟਿੰਗ ਮਰੀਨਾ ਟਿਟੋਵਾ ਨੇ ਕਿਹਾ ਕਿ ਇੰਟਰਨੈੱਟ ਅਤੇ ਡਿਜ਼ੀਟਲ ਸਰਵਿਸੇਜ ਬੱਚਿਆਂ ਨੂੰ ਕਾਫੀ ਸਾਰਾ ਕੰਟੈਂਟ ਆਫਰ ਕਰਦੀ ਹੈ ਅਤੇ ਉਨ੍ਹਾਂ ਦਾ ਧਿਆਨ ਲੰਬੇ ਸਮੇਂ ਤਕ ਸਕਰੀਨ 'ਤੇ ਬਣਾਏ ਰੱਖਦੀ ਹੈ।

ਬੱਚਿਆਂ ਦੀ ਸਿਹਤ ਲਈ ਖਤਰਾ
ਮਰੀਨੇ ਨੇ ਦੱਸਿਆ ਕਿ ਯਾਦ ਰੱਖਣਾ ਜ਼ਰੂਰੀ ਹੈ ਕਿ ਅਸਲੀ ਦੁਨੀਆ 'ਚ ਵੀ ਬੱਚਿਆਂ ਦਾ ਮੰਨ ਲੱਗ ਸਕਦਾ ਹੈ ਪਰ ਇਸ ਦੇ ਲਈ ਮਾਪਿਆਂ ਨੂੰ ਬੱਚਿਆਂ ਨਾਲ ਸਮਾਂ ਵਤੀਤ ਕਰਨਾ ਹੋਵੇਗਾ ਅਤੇ ਖੇਡਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹੀ ਸਮਾਂ ਹੈ ਜਦ ਮਾਪਿਆਂ ਲਈ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਵਤੀਤ ਕਰਨਾ ਜ਼ਰੂਰੀ ਹੋ ਗਿਆ ਹੈ। ਸਰਵੇਅ 'ਚ ਸਾਹਮਣੇ ਆਇਆ ਹੈ ਕਿ ਮੌਜੂਦਾ ਸਮੇਂ 'ਚ ਮਾਪੇ ਆਪਣੇ ਬੱਚਿਆਂ ਦਾ ਧਿਆਨ ਭਟਕਾਉਣ ਲਈ ਉਨ੍ਹਾਂ ਨੂੰ ਇੰਟਰਨੈੱਟ ਜਾਂ ਮੋਬਾਇਲ ਡਿਵਾਈਸੇਜ ਦਾ ਐਕਸੈੱਸ ਦੇ ਦਿੰਦੇ ਹੈ, ਜੋ ਉਨ੍ਹਾਂ ਲਈ ਵੀ ਨੁਕਸਾਨਦੇਹ ਹੈ। ਇਸ ਦੇ ਨਾਲ ਹੀ ਸਿਹਤ ਸਬੰਧੀ ਕਈ ਖਤਰੇ ਵੀ ਹਨ ਜਿਨ੍ਹਾਂ ਨਾਲ ਬੱਚਿਆਂ ਨੂੰ ਬਚਾਉਣਾ ਜ਼ਰੂਰੀ ਹੈ।


Karan Kumar

Content Editor

Related News