ਅਸੂਸ ਜ਼ੇਨਫੋਨ 4 ਸੀਰੀਜ਼ ''ਚ 6 ਸਮਾਰਟਫੋਨ ਕਰ ਸਕਦਾ ਹੈ ਲਾਂਚ

06/28/2017 11:08:36 PM

ਜਲੰਧਰ—ਅਸੂਸ ਦੁਆਰਾ ਇਸ ਸਾਲ ਜਨਵਰੀ 'ਚ ਆਯੋਜਿਤ ਹੋਏ CES 2017 'ਚ ਜ਼ੇਨਫੋਨ ਏ.ਆਰ ਨੂੰ ਪੇਸ਼ ਕੀਤਾ ਗਿਆ ਸੀ। ਜੋ ਕਿ ਦੁਨੀਆ ਦਾ ਪਹਿਲਾਂ ਸਮਾਰਟਫੋਨ ਸੀ, ਜਿਸ ਨੂੰ 8 ਜੀ.ਬੀ ਰੈਮ ਨਾਲ ਪੇਸ਼ ਕੀਤਾ ਗਿਆ ਸੀ। ਇਨ੍ਹਾਂ ਹੀ ਨਹੀਂ ਜ਼ੇਨਫੋਨ ਏ.ਆਰ ਪਹਿਲਾਂ ਇਸ ਤਰ੍ਹਾਂ ਦਾ ਸਮਾਰਟਫੋਨ ਹੈ ਜਿਸ 'ਚ ਵੀ.ਆਰ (ਗੂਗਲ ਡੇਡਰੀਮ) ਅਤੇ ਏ.ਆਰ (ਗੂਗਲ ਟੈਂਗੋ) ਸਪੋਰਟ ਦਿੱਤਾ ਗਿਆ ਹੈ। ਉੱਥੇ ਖਬਰ ਹੈ ਕਿ ਕੰਪਨੀ ਜ਼ੇਨਫੋਨ ਏ.ਆਰ ਦੇ ਇਲਾਵਾ ਜ਼ੇਨਫੋਨ 4 ਸੀਰੀਜ 'ਤੇ ਵੀ ਫੋਕਸ ਕਰ ਰਹੀ ਹੈ। ਜਿਸ 'ਚ ਜੁੜੀ ਨਵੀਂ ਲੀਕ ਸਾਹਮਣੇ ਆਈ ਹੈ।
ਗੀਜ਼ਮੋਚਾਇਨਾ 'ਤੇ ਅਸੂਸ ਦੀ ਆਫੀਸ਼ੀਅਲ ਸਾਈਟ ਦੇ ਜ਼ਰੀਏ ਜ਼ੇਨਫੋਨ 4 ਸੀਰੀਜ ਸਮਾਰਟਫੋਨ ਦੇ ਬਾਰੇ 'ਚ ਜਾਣਕਾਰੀ ਦਿੱਤੀ ਗਈ ਹੈ। ਜਿਸ ਦੇ ਮੁਤਾਬਕ ਜ਼ੇਨਫੋਨ 4 ਸੀਰੀਜ 'ਚ ਜ਼ੇਨਫੋਨ 4 ਮੈਕਸ, ਜ਼ੇਨਫੋਨ 4 ਪ੍ਰੋ, ਜ਼ੇਨਫੋਨ 4 ਸੈਲਫੀ, ਜ਼ੇਨਫੋਨ 4 (ZE554KL) ਅਤੇ ਜ਼ੇਨਫੋਨ 4V ਸ਼ਾਮਲ ਹੈ। ਹਾਲਾਂਕਿ ਇਨ੍ਹਾਂ ਦੇ ਫੀਚਰਸ ਅਤੇ ਸਪੈਸਿਫਿਕੇਸ਼ਨਜ਼ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। 
ਅਸੂਸ ਜ਼ੇਨਫੋਨ 4 ਮੈਕਸ :(ZC554KL)—ਗੀਜ਼ਾਮੋਚਾਈਨਾ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਸਮਾਰਟਫੋਨ ਨੂੰ ਪਹਿਲਾਂ ਹੀ Bluetooth ਸਰਟੀਫਿਕੇਸ਼ਨ ਪ੍ਰਪਾਤ ਹੋ ਚੁੱਕਿਆ ਹੈ। ਇਹ ਡਿਵਾਈਸ ਅਸੂਸ X00ID ਮਾਡਲ ਨੰਬਰ ਦੇ ਨਾਲ ਲਿਸਟ ਹੈ। ਪਰ ਇਸ ਦੇ ਸਪੈਸਿਫਿਕੇਸ਼ਨ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। 
ਅਸੂਸ ਜ਼ੇਨਫੋਨ 4 ਪ੍ਰੋ: ਇਸ ਦੇ ਬਾਰੇ 'ਚ ਵੀ ਜ਼ਿਆਦਾ ਜਾਣਕਾਰੀ ਉਪਲੱਬਧ ਨਹੀਂ ਹੈ। ਇਸ ਦੇ ਨਾਮ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਜ਼ੇਨਫੋਨ4 ਦਾ ਹੀ ਪਾਵਰਫੁੱਲ ਵੇਰੀਅੰਟ ਹੋਵੇਗਾ। ਇਸ ਦੀ ਡਿਵਾਈਸ ਆਈ.ਡੀ ਅਸੂਸ Z01GD ਅਤੇ ਮਾਡਲ ਨੰਬਰ ਅਸੂਸ Z01GD ਦਿੱਤਾ ਗਿਆ ਹੈ। 
ਅਸੂਸ ਜ਼ੇਨਫੋਨ 4 ਸੈਲਫੀ : ਅਸੂਸ ਦੁਆਰਾ ਸਾਲ 2015 'ਚ ਪਹਿਲਾਂ ਜ਼ੇਨਫੋਨ ਸੈਲਫੀ ਸਮਾਰਟਫੋਨ ਲਾਂਚ ਕੀਤਾ ਗਿਆ ਸੀ। ਜਿਸ 'ਚ ਡਿਊਲ ਐੱਲ.ਈ.ਡੀ. ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਅਤੇ ਫਰੰਟ ਕੈਮਰਾ ਦਿੱਤਾ ਗਿਆ ਹੈ। 
ਅਸੂਸ ਜ਼ੇਨਫੋਨ 4 (ZE554KL): ਇਹ ਜ਼ੇਨਫੋਨ 4 ਸੀਰੀਜ ਦਾ ਮੁੱਖ ਸਮਾਰਟਫੋਨ ਹੈ। ਜੋ ਕਿ ਕੰਪਨੀ ਦੀ ਸਾਈਟ 'ਤੇ ਦੋ ਵੇਰੀਅੰਟਜ਼ 'ਚ ਲਿਸਟ ਹੋਇਆ ਹੈ। ਇਕ ਵੇਰੀਅੰਟ ਨੂੰ ਡਿਵਾਈਸ ਆਈ.ਡੀ ਅਸੂਸ Z01KD1 ਅਤੇ ਮਾਡਲ ਨੰਬਰ ਅਸੂਸ_Z01kd ਦਿੱਤਾ ਗਿਆ ਹੈ। ਇਸ ਦੇ ਸਪੈਸਿਫਿਕੇਸ਼ਨ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਉਮੀਦ ਹੈ ਕਿ ਇਹ ਸਨੈਪਡਰੈਗਨ 626 ਚਿਪਸੈੱਟ 'ਤੇ ਪੇਸ਼ ਹੋ ਸਕਦਾ ਹੈ।
ਅਸੂਸ ਜ਼ੇਨਫੋਨ 4ਵੀ— ਇਹ ਕੰਪਨੀ ਦਾ ਬਿਲਕੁਲ ਨਵਾਂ ਵੇਰੀਅੰਟ ਹੈ। ਕਿਉਂਕਿ ਇਸ ਤੋਂ ਪਹਿਲਾਂ ਜ਼ੇਨਫੋਨ 3 ਵੀ, ਜ਼ੇਨਫੋਨ 2 ਵੀ ਅਤੇ ਜ਼ੇਨਫੋਨ ਵੀ ਨਾਲ ਤੋਂ ਕੋਈ ਡਿਵਾਈਸ ਪੇਸ਼ ਨਹੀਂ ਕੀਤਾ ਗਿਆ। ਅਸੂਸ ਜ਼ੇਨਫੋਨ 4ਵੀ ਨੂੰ ਡਿਵਾਈਸ ਆਈ.ਡੀ ਅਤੇ ਮਾਡਲ ਨੰਬਰ ਅਸੂਸ-A006 ਦਿੱਤਾ ਗਿਆ ਹੈ। 
ਹਾਲਾਂਕਿ ਇਸ ਬਾਰੇ 'ਚ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ ਕਿ ਕੰੰਪਨੀ ਜ਼ੇਨਫੋਨ 4 ਸੀਰੀਜ ਸਮਾਰਟਫੋਨ ਨੂੰ ਬਾਜ਼ਾਰ 'ਚ ਕਦੋ ਤੱਕ ਲਾਂਚ ਕਰੇਗੀ।


Related News