Content Creators ਦੀਆਂ ਲੱਗੀਆਂ ਮੌਜਾਂ! Instagram ਲਿਆ ਰਿਹਾ ਧਾਕੜ ਫੀਚਰ

Saturday, May 30, 2026 - 11:49 AM (IST)

Content Creators ਦੀਆਂ ਲੱਗੀਆਂ ਮੌਜਾਂ! Instagram ਲਿਆ ਰਿਹਾ ਧਾਕੜ ਫੀਚਰ

ਗੈਜੇਟ ਡੈਸਕ - Instagram 'ਤੇ ਰੀਲਜ਼ ਬਣਾਉਣ ਵਾਲੇ ਕ੍ਰਿਏਟਰਸ ਲਈ ਇਕ ਬਹੁਤ ਹੀ ਕੰਮ ਦਾ ਫੀਚਰ ਆ ਗਿਆ ਹੈ। ਹੁਣ ਤੁਹਾਨੂੰ ਵੀਡੀਓ ਬਣਾਉਣ ਲਈ ਸਕ੍ਰਿਪਟ ਯਾਦ ਰੱਖਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਇੰਸਟਾਗ੍ਰਾਮ ਨੇ ਰੀਲਜ਼ ਲਈ ਨਵਾਂ 'ਟੈਲੀਪ੍ਰੋਮਪਟਰ' ਫੀਚਰ ਲਾਂਚ ਕਰ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਰਿਕਾਰਡਿੰਗ ਦੇ ਦੌਰਾਨ ਮੋਬਾਈਲ ਦੀ ਸਕ੍ਰੀਨ 'ਤੇ ਹੀ ਸਕ੍ਰਿਪਟ ਪੜ੍ਹ ਸਕਣਗੇ।

ਹੁਣ ਕਿਸੇ ਹੋਰ ਐਪ ਦੀ ਨਹੀਂ ਪਵੇਗੀ ਲੋੜ
ਇਹ ਨਵਾਂ ਫੀਚਰ ਸਿੱਧਾ ਇੰਸਟਾਗ੍ਰਾਮ ਰੀਲਜ਼ ਦੇ ਰਿਕਾਰਡਿੰਗ ਇੰਟਰਫੇਸ 'ਚ ਹੀ ਜੋੜਿਆ ਗਿਆ ਹੈ। ਇਸਦਾ ਮਤਲਬ ਹੈ ਕਿ ਹੁਣ ਕ੍ਰਿਏਟਰਸ ਨੂੰ ਸਕ੍ਰਿਪਟ ਪੜ੍ਹਨ ਲਈ ਕਿਸੇ ਹੋਰ ਐਪ ਜਾਂ ਕੈਮਰੇ ਦੇ ਪਿੱਛੇ ਨੋਟਸ ਚਿਪਕਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਯੂਜ਼ਰਸ ਰੀਲਜ਼ ਕੈਮਰਾ ਖੋਲ੍ਹ ਕੇ ਟੂਲਸ ਪੈਨਲ 'ਚ ਜਾ ਕੇ ਟੈਲੀਪ੍ਰੋਮਪਟਰ ਆਈਕਨ 'ਤੇ ਟੈਪ ਕਰ ਸਕਦੇ ਹਨ ਅਤੇ ਆਪਣੀ ਸਕ੍ਰਿਪਟ ਉੱਥੇ ਪੇਸਟ ਕਰ ਸਕਦੇ ਹਨ। ਜਿਵੇਂ ਹੀ ਰਿਕਾਰਡਿੰਗ ਸ਼ੁਰੂ ਹੋਵੇਗੀ, ਟੈਕਸਟ ਆਪਣੇ ਆਪ ਸਕ੍ਰੀਨ 'ਤੇ ਸਕ੍ਰੋਲ ਹੋਣ ਲੱਗ ਪਵੇਗਾ।

ਪ੍ਰੋਫੈਸ਼ਨਲ ਵੀਡੀਓ ਬਣਾਉਣਾ ਹੋਵੇਗਾ ਆਸਾਨ
ਰੀਲਜ਼ 'ਤੇ ਅਕਸਰ ਵੀਡੀਓ ਬਣਾਉਂਦੇ ਸਮੇਂ ਕ੍ਰਿਏਟਰਸ ਸਕ੍ਰਿਪਟ ਭੁੱਲ ਜਾਂਦੇ ਹਨ, ਜਿਸ ਕਾਰਨ ਕਈ ਰੀਟੇਕ ਲੈਣੇ ਪੈਂਦੇ ਹਨ ਅਤੇ ਐਡੀਟਿੰਗ 'ਚ ਵੀ ਕਾਫੀ ਸਮਾਂ ਬਰਬਾਦ ਹੁੰਦਾ ਹੈ। ਇੰਸਟਾਗ੍ਰਾਮ ਦਾ ਇਹ ਫੀਚਰ ਇਸ ਸਮੱਸਿਆ ਦਾ ਹੱਲ ਕਰਦਾ ਹੈ। ਇਸ ਨਾਲ ਹੁਣ ਟੀਚਰ, ਬਿਜ਼ਨਸ ਮਾਹਿਰ ਅਤੇ ਪ੍ਰੋਡਕਟ ਰਿਵਿਊ ਕਰਨ ਵਾਲੇ ਕ੍ਰਿਏਟਰਸ ਵਧੇਰੇ ਆਤਮ-ਵਿਸ਼ਵਾਸ ਨਾਲ ਇਕੋ ਟੇਕ 'ਚ ਬਿਹਤਰ ਵੀਡੀਓ ਤਿਆਰ ਕਰ ਸਕਣਗੇ।

ਇੰਸਟਾਗ੍ਰਾਮ ਇਸ ਫੀਚਰ ਨੂੰ ਹੌਲੀ-ਹੌਲੀ ਸਾਰੇ ਯੂਜ਼ਰਸ ਤੱਕ ਪਹੁੰਚਾ ਰਿਹਾ ਹੈ। ਜੇਕਰ ਤੁਹਾਡੇ ਫੋਨ 'ਤੇ ਅਜੇ ਤੱਕ ਇਹ ਫੀਚਰ ਨਹੀਂ ਆਇਆ ਹੈ, ਤਾਂ ਤੁਹਾਨੂੰ ਆਪਣੀ ਐਪ ਅਪਡੇਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।


author

Sunaina

Content Editor

Related News