3ਡੀ ਪ੍ਰਿੰਟਿੰਗ ਤਕਨੀਕ ਨਾਲ Airbus ਨੇ ਬਣਾਈ ਦੁਨੀਆ ਦੀ ਪਹਿਲੀ ਇਲੈਕਟ੍ਰਿਕ ਬਾਈਕ
Thursday, May 26, 2016 - 12:24 PM (IST)

ਜਲੰਧਰ— ਸਿਵਲ ਏਅਕ੍ਰਾਫਟ ਬਣਾਉਣ ਵਾਲੀ ਏਅਰਬਸ ਨੇ ਇਕ ਅਜਿਹੀ ਇਲੈਕਟ੍ਰੋਨਿਕ ਬਾਈਕ ਬਣਾਈ ਹੈ ਜਿਸ ਨੂੰ 3ਡੀ ਪ੍ਰਿੰਟਿੰਗ ਤਕਨੀਕ ਨਾਲ ਤਿਆਰ ਕੀਤਾ ਗਿਆ। ਸਿਰਫ 77 ਪੌਂਡ ਭਾਰੀ ਇਹ ਬਾਈਕ ਇਕ ਵਾਰ ਚਾਰਜ ਕਰਨ ''ਤੇ 80 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਦੀ ਹੈ।
3ਡੀ ਪ੍ਰਿੰਟਰ ਨਾਲ ਬਣੀ ਇਸ ਬਾਈਕ ਨੂੰ ਏਅਰਬਸ ਨੇ Light Rider ਨਾਂ ਨਾਲ ਜਰਮਨੀ ''ਚ ਪੇਸ਼ ਕੀਤਾ ਹੈ। ਇਸ ਬਾਈਕ ਨੂੰ ਏਅਰਬਸ ਦੀ ਸਬਸਿਡਰੀ ਏਪੀਵਰਕਸ ਨੇ 3ਡੀ ਪ੍ਰਿੰਟਰ ਦੀ ਮਦਦ ਨਾਲ ਵਿਸ਼ੇਸ਼ ਤਕਨੀਕ ਦੇ ਆਧਾਰ ''ਤੇ ਐਲੂਮੀਨੀਅਮ ਧਾਂਤ ਨਾਲ ਬਣਾਇਆ ਹੈ। ਇਸ ਕਾਰਨ ਬਾਈਕ ਦਾ ਫਰੇਮ ਸਿਰਫ 13 ਪੌਂਡ ਭਾਰਾ ਹੈ ਜੋ ਦੂਜੀਆਂ ਇਲੈਕਟ੍ਰੋਨਿਕ ਬਾਈਕਸ ਦੀ ਤੁਲਨਾ ''ਚ 30 ਫੀਸਦੀ ਘੱਟ ਹੈ।
ਕੰਪਨੀ ਮੁਤਾਬਕ ਏਅਰਬਸ Leght Rider Bike ਲਈ ਉਸ ਨੂੰ ਹੁਣ ਤੱਕ 50 ਆਰਡਰ ਮਿਲ ਚੁਕੇ ਹਨ। ਇਸ ਅਨੋਖੀ ਬਾਈਕ ਦੀ ਕੀਮਤ 50,000 ਯੂਰੋ (ਕਰੀਬ 37.79 ਲੱਖ ਰੁਪਏ) ਹੈ।