Android Users ''ਤੇ ਮੰਡਰਾ ਰਿਹਾ ਖਤਰਾ ! ਬੈਂਕ ਖਾਤਾ ਖਾਲੀ ਕਰ ਸਕਦੈ ਮੈਲਵੇਅਰ, ਕੇਂਦਰ ਸਰਕਾਰ ਨੇ ਕੀਤਾ ਅਲਰਟ

Tuesday, Mar 31, 2026 - 06:13 PM (IST)

Android Users ''ਤੇ ਮੰਡਰਾ ਰਿਹਾ ਖਤਰਾ ! ਬੈਂਕ ਖਾਤਾ ਖਾਲੀ ਕਰ ਸਕਦੈ ਮੈਲਵੇਅਰ, ਕੇਂਦਰ ਸਰਕਾਰ ਨੇ ਕੀਤਾ ਅਲਰਟ

ਗੈਜੇਟ ਡੈਸਕ : ਦੇਸ਼ ਦੇ ਕਰੋੜਾਂ ਮੋਬਾਈਲ ਉਪਭੋਗਤਾਵਾਂ ਲਈ ਇੱਕ ਬਹੁਤ ਹੀ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ 'ਐਂਡਰਾਇਡ ਗੌਡ ਮੋਡ' ਨਾਮ ਦੇ ਇੱਕ ਖ਼ਤਰਨਾਕ ਮੈਲਵੇਅਰ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਇਹ ਮੈਲਵੇਅਰ ਇੰਨਾ ਸ਼ਕਤੀਸ਼ਾਲੀ ਹੈ ਕਿ ਇਹ ਤੁਹਾਡੀ ਜਾਣਕਾਰੀ ਤੋਂ ਬਿਨਾਂ ਤੁਹਾਡੇ ਬੈਂਕ ਖਾਤੇ ਨੂੰ ਪੂਰੀ ਤਰ੍ਹਾਂ ਖਾਲੀ ਕਰ ਸਕਦਾ ਹੈ।
ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C) ਦੀ NCTAU ਯੂਨਿਟ ਮੁਤਾਬਕ ਇਹ ਮੈਲਵੇਅਰ ਸਰਕਾਰੀ ਸੇਵਾਵਾਂ ਅਤੇ ਬੈਂਕਿੰਗ ਐਪਸ ਦੇ ਨਾਂ 'ਤੇ ਫਰਜ਼ੀ ਐਪ ਬਣਾ ਕੇ ਲੋਕਾਂ ਨੂੰ ਠੱਗ ਰਿਹਾ ਹੈ। ਇਹ ਮੈਲਵੇਅਰ SBI Yono, RTO ਚਲਾਨ, ਡਿਜੀਟਲ ਲਾਈਫ ਸਰਟੀਫਿਕੇਟ ਅਤੇ ਕਸਟਮਰ ਸਪੋਰਟ ਵਰਗੀਆਂ ਭਰੋਸੇਮੰਦ ਐਪਾਂ ਦਾ ਰੂਪ ਧਾਰ ਕੇ ਯੂਜ਼ਰਸ ਦੇ ਫੋਨ ਵਿੱਚ ਦਾਖਲ ਹੁੰਦਾ ਹੈ।

ਫੋਨ ਦਾ ਪੂਰਾ ਕੰਟਰੋਲ ਲੈ ਲੈਂਦਾ ਹੈ 'ਗੌਡ ਮੋਡ'
ਗ੍ਰਹਿ ਮੰਤਰਾਲੇ ਦੀ ਐਡਵਾਈਜ਼ਰੀ ਅਨੁਸਾਰ ਇਹ ਮੈਲਵੇਅਰ ਫੋਨ ਦੀ 'ਐਕਸੈਸਬਿਲਟੀ ਪਰਮਿਸ਼ਨ' (Accessibility Permission) ਦੀ ਦੁਰਵਰਤੋਂ ਕਰਦਾ ਹੈ। ਇੱਕ ਵਾਰ ਜਦੋਂ ਯੂਜ਼ਰ ਇਸ ਨੂੰ ਪਰਮਿਸ਼ਨ ਦੇ ਦਿੰਦਾ ਹੈ, ਤਾਂ ਹੈਕਰ ਤੁਹਾਡੇ ਫੋਨ ਦੀ ਸਕ੍ਰੀਨ ਦੇਖ ਸਕਦੇ ਹਨ, ਤੁਹਾਡੇ ਪਾਸਵਰਡ ਪੜ੍ਹ ਸਕਦੇ ਹਨ ਅਤੇ ਬੈਂਕਿੰਗ ਵੇਰਵਿਆਂ ਤੱਕ ਪਹੁੰਚ ਕਰ ਸਕਦੇ ਹਨ। ਯੂਜ਼ਰ ਨੂੰ ਇਸ ਗੱਲ ਦੀ ਭਿਣਕ ਵੀ ਨਹੀਂ ਲੱਗਦੀ ਕਿ ਉਸਦਾ ਡਿਵਾਈਸ ਕੋਈ ਹੋਰ ਕੰਟਰੋਲ ਕਰ ਰਿਹਾ ਹੈ।

ਮੈਲਵੇਅਰ ਕੀ ਹੁੰਦਾ ਹੈ?
ਮੈਲਵੇਅਰ (Malware) ਦੋ ਸ਼ਬਦਾਂ 'ਮੈਲੀਸ਼ੀਅਸ' (Malicious) ਅਤੇ 'ਸਾਫਟਵੇਅਰ' (Software) ਦੇ ਸੁਮੇਲ ਤੋਂ ਬਣਿਆ ਹੈ। ਸੌਖੇ ਸ਼ਬਦਾਂ ਵਿੱਚ, ਇਹ ਇੱਕ ਅਜਿਹਾ ਖ਼ਤਰਨਾਕ ਕੰਪਿਊਟਰ ਪ੍ਰੋਗਰਾਮ ਜਾਂ ਸਾਫਟਵੇਅਰ ਹੈ ਜੋ ਤੁਹਾਡੇ ਕੰਪਿਊਟਰ, ਮੋਬਾਈਲ ਜਾਂ ਸਰਵਰ ਨੂੰ ਨੁਕਸਾਨ ਪਹੁੰਚਾਉਣ, ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰਨ ਜਾਂ ਤੁਹਾਡੀ ਡਿਵਾਈਸ 'ਤੇ ਕਬਜ਼ਾ ਕਰਨ ਲਈ ਬਣਾਇਆ ਜਾਂਦਾ ਹੈ।

ਬਚਣ ਲਈ ਸਰਕਾਰ ਦੀਆਂ ਹਦਾਇਤਾਂ:
•ਸਿਰਫ਼ ਗੂਗਲ ਪਲੇ ਸਟੋਰ ਜਾਂ ਭਰੋਸੇਮੰਦ ਪਲੇਟਫਾਰਮਾਂ ਤੋਂ ਹੀ ਐਪਸ ਡਾਊਨਲੋਡ ਕਰੋ।
•ਵ੍ਹਟਸਐਪ ਜਾਂ ਕਿਸੇ ਅਣਜਾਣ ਲਿੰਕ ਰਾਹੀਂ ਆਈਆਂ APK ਫਾਈਲਾਂ ਨੂੰ ਇੰਸਟਾਲ ਨਾ ਕਰੋ।
•ਕਿਸੇ ਵੀ ਸ਼ੱਕੀ ਐਪ ਨੂੰ 'ਐਕਸੈਸਬਿਲਟੀ ਪਰਮਿਸ਼ਨ' ਦੇਣ ਤੋਂ ਬਚੋ।
•ਜੇਕਰ ਤੁਸੀਂ ਕਿਸੇ ਸਾਈਬਰ ਠੱਗੀ ਦਾ ਸ਼ਿਕਾਰ ਹੁੰਦੇ ਹੋ, ਤਾਂ ਤੁਰੰਤ 1930 ਹੈਲਪਲਾਈਨ ਨੰਬਰ 'ਤੇ ਕਾਲ ਕਰੋ ਜਾਂ cybercrime.gov.in 'ਤੇ ਸ਼ਿਕਾਇਤ ਦਰਜ ਕਰਵਾਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shubam Kumar

Content Editor

Related News