ਭਾਰਤ ''ਚ ਲਾਂਚ ਹੋਈ 2025 Vespa ਸਕੂਟਰ ਦੀ ਨਵੀਂ ਰੇਂਜ, ਸ਼ਾਨਦਾਰ ਫੀਚਰਜ਼ ਨਾਲ ਮਿਲਣਗੇ ਨਵੇਂ ਕਲਰ ਆਪਸ਼ਨ
Wednesday, Feb 12, 2025 - 05:56 PM (IST)
![ਭਾਰਤ ''ਚ ਲਾਂਚ ਹੋਈ 2025 Vespa ਸਕੂਟਰ ਦੀ ਨਵੀਂ ਰੇਂਜ, ਸ਼ਾਨਦਾਰ ਫੀਚਰਜ਼ ਨਾਲ ਮਿਲਣਗੇ ਨਵੇਂ ਕਲਰ ਆਪਸ਼ਨ](https://static.jagbani.com/multimedia/2025_2image_17_56_0242621582025vespascooterrange.j.jpg)
ਆਟੋ ਡੈਸਕ- ਭਾਰਤ 'ਚ ਵੈਸਪਾ ਨੇ ਆਪਣੇ ਸਕੂਟਰ ਦੀ ਨਵੀਂ ਲਾਈਨਅਪ ਨੂੰ ਅਪਡੇਟ ਕਰਕੇ ਪੇਸ਼ ਕੀਤਾ ਹੈ। 2025 Vespa ਲਾਈਨਅਪ 'ਚ ਲੇਟੈਸਟ ਟੈਕਨਾਲੋਜੀ, ਸ਼ਾਨਦਾਰ ਡਿਜ਼ਾਈਨ ਅਤੇ ਨਵੇਂ ਸਪੈਸ਼ਨਲ ਐਡੀਸ਼ਨ ਸ਼ਾਮਲ ਕੀਤੇ ਗਏਹਨ, ਜੋ ਗਾਹਕਾਂ ਨੂੰ ਆਕਰਸ਼ਿਤ ਕਰ ਸਕਦੇ ਹਨ। ਇਸ ਨਵੀਂ ਰੇਂਜ 'ਚ ਕਈ ਬਿਹਤਰੀਨ ਫੀਚਰਜ਼ ਜੋੜੇ ਗਏ ਹਨ, ਜੋ ਸਕੂਟਰ ਨੂੰ ਪਹਿਲਾਂ ਨਾਲੋਂ ਜ਼ਿਆਦਾ ਸਮਾਰਟ ਅਤੇ ਪ੍ਰੀਮੀਅਮ ਬਣਾਉਂਦੇ ਹਨ। ਕੀਮਤ ਦੀ ਗੱਲ ਕਰੀਏ ਤਾਂ ਇਨ੍ਹਾਂ ਸਕੂਟਰਾਂ ਦੀ ਸ਼ੁਰੂਆਤੀ ਕੀਮਤ 1.32 ਲੱਖ ਰੁਪਏ ਤੋਂ ਲੈ ਕੇ 1.96 ਲੱਖ ਰੁਪਏ ਐਕਸ-ਸ਼ੋਅਰੂਮ ਤਕ ਰੱਖੀ ਗਈ ਹੈ।
ਪਾਵਰਟ੍ਰੇਨ
ਵੈਸਪਾ ਦੀ ਇਸ ਨਵੀਂ ਲਾਈਨਅਪ 'ਚ ਦੋ ਇੰਜਣ ਆਪਸ਼ਨ 125cc ਅਤੇ 150cc ਮਿਲਦੇ ਹਨ। 125cc ਇੰਜਣ 9.5hp ਪਾਵਰ ਅਤੇ 10.1Nm ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ 150cc ਇੰਜਣ 11.4hp ਦੀ ਪਾਵਰ ਅਤੇ 11.66Nm ਦਾ ਟਾਰਕ ਜਨਰੇਟ ਕਰਦਾ ਹੈ।
ਕਲਰ ਆਪਸ਼ਨ
ਇਸ ਵਿਚ ਵਰਡੇ ਅਮਾਬਿਲ, ਰੋਸੋ ਰੈੱਡ, ਪਰਲ ਵਾਈਟ, ਨੀਰੋ ਬਲੈਕ, ਅਜ਼ੁਰੋ ਪ੍ਰੋਵੇਨਜ਼ਾ, ਬਲਿਊ ਅਤੇ ਪਰਲ ਵਾਈਟ, ਓਰੇਂਜ ਅਤੇ ਪਰਲ ਵਾਈਟ ਕਲਰ ਆਪਸ਼ਨ ਦਿੱਤੇ ਗਏ ਹਨ।
ਫੀਚਰਜ਼
ਵੈਸਪਾ ਸਕੂਟਰਾਂ 'ਚ ਇਸ ਵਾਰ ਕਈ ਨਵੇਂ ਟੈਕਨਾਲੋਜੀ ਫੀਚਰਜ਼ ਜੋੜੇ ਗਏ ਹਨ ਜੋ ਇਨ੍ਹਾਂ ਨੂੰ ਹੋਰ ਵੀ ਜ਼ਿਆਦਾ ਮਾਡਰਨ ਬਣਾਉਂਦੇ ਹਨ।
ਕੀਲੈੱਸ ਇਗਨਿਸ਼ਨ- ਬਿਨਾਂ ਚਾਬੀ ਦੇ ਸਕੂਟਰ ਸਟਾਰਟ ਕਰਨ ਦੀ ਸਹੂਲਤ।
ਨਵਾਂ TFT ਇੰਸਟਰੂਮੈਂਟ ਕਲਸਟਰ- ਡਿਜੀਟਲ ਡਿਸਪਲੇਅ, ਜਿਸ ਵਿਚ ਸਪੀਡ, ਫਿਊਲ ਇੰਡੀਕੇਟਰ, ਟ੍ਰਿਪ ਮੀਟਰ ਸਮੇਤ ਕਈ ਜਾਣਾਕਰੀਆਂ ਮਿਲਦੀਆਂ ਹਨ।
ਬਲੂਟੁੱਥ ਕੁਨੈਕਟੀਵਿਟੀ - ਸਮਾਰਟਫੋਨ ਨੂੰ ਸਕੂਟਰ ਨਾਲ ਕੁਨੈਕਟ ਕਰਨ ਦੀ ਸਹੂਲਤ।
ਨੈਵੀਗੇਸ਼ਨ ਸਪੋਰਟ - ਸਕਰੀਨ 'ਤੇ ਰੀਅਲ ਟਾਈਮ ਮੈਪਸ ਦੇਖਣ ਦੀ ਸਹੂਲਤ।