ਨਵੀਂ TVS Apache RTR 160 4V ਭਾਰਤ ’ਚ ਲਾਂਚ, ਨਵੇਂ ਫੀਚਰ ਨਾਲ ਮਿਲੇਗੀ ਹੋਰ ਵੀ ਦਮਦਾਰ ਪਰਫਾਰਮੈਂਸ

Thursday, Mar 11, 2021 - 11:44 AM (IST)

ਨਵੀਂ TVS Apache RTR 160 4V ਭਾਰਤ ’ਚ ਲਾਂਚ, ਨਵੇਂ ਫੀਚਰ ਨਾਲ ਮਿਲੇਗੀ ਹੋਰ ਵੀ ਦਮਦਾਰ ਪਰਫਾਰਮੈਂਸ

ਆਟੋ ਡੈਸਕ– ਟੀ.ਵੀ.ਐੱਸ.ਨੇ Apache RTR 160 4V ਦੇ 2021 ਮਾਡਲ ਨੂੰ ਲਾਂਚ ਕਰ ਦਿੱਤਾ ਹੈ। ਇਸ ਬਾਈਕ ਨੂੰ ਡਰੱਮ ਅਤੇ ਡਿਸਕ ਦੋ ਮਾਡਲਾਂ ’ਚ ਲਿਆਇਆ ਗਿਆ ਹੈ ਅਤੇ ਇਸ ਦੀ ਸ਼ੁਰੂਆਤੀ ਕੀਮਤ 1.07 ਲੱਖ ਰੁਪਏ, ਐਕਸ-ਸ਼ੋਅਰੂਮ ਰੱਖੀ ਗਈ ਹੈ। ਇਸ ਨੂੰ ਤਿੰਨ ਰੰਗਾਂ ’ਚ ਮੁਹੱਈਆ ਕਰਵਾਇਆ ਜਾਵੇਗਾ ਜਿਨ੍ਹਾਂ ’ਚ ਰੇਸਿੰਗ ਰੈੱਡ, ਨਾਈਟ ਬਲੈਕ ਅਤੇ ਮਟੈਲਿਕ ਬਲਿਊ ਆਦਿ ਸ਼ਾਮਲ ਹਨ। 

ਬਦਲਾਵਾਂ ਦੀ ਗੱਲ ਕਰੀਏ ਤਾਂ ਇਸ ਬਾਈਕ ’ਚ ਪਹਿਲਾਂ ਨਾਲੋਂ ਐਡਵਾਂਸ 159.7 ਸੀਸੀ ਦਾ ਸਿੰਗਲ ਸਿਲੰਡਰ, ਆਇਲ ਕੂਲਡ ਇੰਜਣ ਲਗਾਇਆ ਗਿਆ ਹੈ ਜੋ 9250 ਆਰ.ਪੀ.ਐੱਮ. ’ਤੇ 17.63 ਬੀ.ਐੱਚ.ਪੀ. ਦੀ ਪਾਵਰ ਅਤੇ 14.73 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਸਾਈਜ਼ ਨੂੰ 5 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। 

PunjabKesari

ਇਸ ਬਾਈਕ ’ਚ ਨਵੀਂ ਡਿਊਲ ਟੋਨ ਸੀਟ ਕਾਰਬਨ ਫਾਈਬਰ ਪੈਟਰਨ ਨਾਲ ਲਗਾਈ ਗਈ ਹੈ ਅਤੇ ਇਸ ਵਿਚ ਹੁਣ ਐੱਲ.ਈ.ਡੀ. ਹੈੱਡਲੈਂਪ ਅਤੇ ਐੱਲ.ਈ.ਡੀ. ਟੇਲਲਾਈਟ ਵੀ ਲੱਗੀ ਹੈ ਨਾਲ ਹੀ ਡਿਜੀਟਲ ਇੰਸਟਰੂਮੈਂਟ ਕਲੱਸਚਰ ਵੀ ਇਸ ਵਿਚ ਮਿਲਦਾ ਹੈ। TVS Apache RTR 160 4V ਦੇ ਡਿਸਕ ਬ੍ਰੇਕ ਮਾਡਲ ਦਾ ਭਾਰ 147 ਕਿਲੋਗ੍ਰਾਮ, ਉਥੇ ਹੀ ਡਰੱਮ ਬ੍ਰੇਕ ਮਾਡਲ ਦਾ ਭਾਰ 145 ਕਿਲੋਗ੍ਰਾਮ ਹੋ ਗਿਆ ਹੈ। 


author

Rakesh

Content Editor

Related News