Punjab: ਪ੍ਰਾਪਰਟੀ ਵਾਲਿਆਂ ਲਈ ਵੱਡੀ ਖ਼ਬਰ! ਟੈਕਸ ਵਸੂਲੀ ਨੂੰ ਲੈ ਕੇ ਨਵੇਂ ਹੁਕਮ ਜਾਰੀ

Friday, Jan 23, 2026 - 12:26 PM (IST)

Punjab: ਪ੍ਰਾਪਰਟੀ ਵਾਲਿਆਂ ਲਈ ਵੱਡੀ ਖ਼ਬਰ! ਟੈਕਸ ਵਸੂਲੀ ਨੂੰ ਲੈ ਕੇ ਨਵੇਂ ਹੁਕਮ ਜਾਰੀ

ਜਲੰਧਰ (ਖੁਰਾਣਾ)–ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਦੀ ਇਕ ਸਮੀਖਿਆ ਮੀਟਿੰਗ ਅਸਿਸਟੈਂਟ ਕਮਿਸ਼ਨਰ ਵਿਕ੍ਰਾਂਤ ਵਰਮਾ ਦੇ ਦਫ਼ਤਰ ਵਿਚ ਕੀਤੀ ਗਈ। ਮੀਟਿੰਗ ਵਿਚ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਰਿਹਾਇਸ਼ੀ ਮਕਾਨਾਂ ’ਤੇ ਪ੍ਰਾਪਰਟੀ ਟੈਕਸ ਵਸੂਲੀ ਨੂੰ ਲੈ ਕੇ ਫੀਲਡ ਸਟਾਫ਼ ਨੂੰ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।

ਮੀਟਿੰਗ ਦੌਰਾਨ ਸ਼ਹਿਰ ਦੀਆਂ ਵੱਡੀਆਂ ਕਮਰਸ਼ੀਅਲ ਬਿਲਡਿੰਗਾਂ ਦੇ ਪ੍ਰਾਪਰਟੀ ਟੈਕਸ ਦੀ ਲਿਖਤੀ ਜਾਣਕਾਰੀ ਫੀਲਡ ਇੰਸਪੈਕਟਰਾਂ ਤੋਂ ਮੰਗੀ ਗਈ, ਜਿਨ੍ਹਾਂ ਬਿਲਡਿੰਗਾਂ ਵੱਲੋਂ ਘੱਟ ਪ੍ਰਾਪਰਟੀ ਟੈਕਸ ਅਦਾ ਕੀਤਾ ਜਾ ਰਿਹਾ ਹੈ ਜਾਂ ਗਲਤ ਜਾਣਕਾਰੀ ਦਿੱਤੀ ਗਈ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਸਪੋਰਟਸ ਦੀ ਦੁਕਾਨ 'ਤੇ ਹੋਈ ਲੁੱਟ ਦੇ ਮਾਮਲੇ 'ਚ ਨਵਾਂ ਮੋੜ! ਬਜ਼ੁਰਗ ਦਾ ਕੀਤਾ ਕਤਲ, ਤੇ ਫਿਰ...

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਤੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦੇ ਲੱਗਭਗ ਸਾਰੇ ਵੱਡੇ ਕਮਰਸ਼ੀਅਲ ਭਵਨਾਂ ਦੇ ਪ੍ਰਾਪਰਟੀ ਟੈਕਸ ਦੀ ਵਿਆਪਕ ਜਾਂਚ ਕੀਤੀ ਜਾ ਰਹੀ ਹੈ। ਇਹ ਪ੍ਰਕਿਰਿਆ ਜੁਆਇੰਟ ਕਮਿਸ਼ਨਰ ਡਾ. ਸੁਮਨਦੀਪ ਕੌਰ ਅਤੇ ਅਸਿਸਟੈਂਟ ਕਮਿਸ਼ਨਰ ਵਿਕ੍ਰਾਂਤ ਵਰਮਾ ਦੀ ਨਿਗਰਾਨੀ ਵਿਚ ਚੱਲ ਰਹੀ ਹੈ। ਜਿਹੜੇ ਭਵਨਾਂ ਵਿਚ ਕਿਰਾਇਆ ਮੁੱਲ ਘੱਟ ਦਰਸਾਇਆ ਗਿਆ ਹੈ, ਉਨ੍ਹਾਂ ਦੀ ਜਾਣਕਾਰੀ ਹਰੇਕ ਦਿਨ ਚੰਡੀਗੜ੍ਹ ਹੈੱਡ ਕੁਆਰਟਰ ਨੂੰ ਭੇਜੀ ਜਾ ਰਹੀ ਹੈ। ਮੇਅਰ ਵਨੀਤ ਧੀਰ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਟੈਕਸ ਡਿਫਾਲਟਰਾਂ ਅਤੇ ਗਲਤ ਜਾਣਕਾਰੀ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿਚ ਟੈਕਸ ਸੁਪਰਿੰਟੈਂਡੈਂਟ ਮਹੀਪ ਸਰੀਨ, ਭੁਪਿੰਦਰ ਸਿੰਘ ਬੜਿੰਗ, ਰਾਜੀਵ ਰਿਸ਼ੀ ਸਮੇਤ ਸਾਰੇ ਪ੍ਰਾਪਰਟੀ ਟੈਕਸ ਇੰਸਪੈਕਟਰ ਹਾਜ਼ਰ ਰਹੇ।

ਇਹ ਵੀ ਪੜ੍ਹੋ: ਕਪੂਰਥਲਾ 'ਚ ਮੰਦਭਾਗੀ ਘਟਨਾ! ਹਾਈ ਵੋਲਟੇਜ ਤਾਰਾਂ ਨਾਲ ਟਕਰਾਈ JCB ਮਸ਼ੀਨ, ਨੌਜਵਾਨ ਦੀ ਦਰਦਨਾਕ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News