BS6 ਇੰਜਣ ਨਾਲ ਲਾਂਚ ਹੋਈ ਫੋਰਡ ਅੰਡੈਵਰ, ਇੰਨੀ ਹੋ ਗਈ ਹੈ ਕੀਮਤ

02/25/2020 3:39:59 PM

ਆਟੋ ਡੈਸਕ– 2020 ਫੋਰਡ ਅੰਡੈਵਰ ਨੂੰ ਕੰਪਨੀ ਨੇ ਬੀ.ਐੱਸ.-6 ਇੰਜਣ ਦੇ ਨਾਲ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਵਿਚ ਨਵਾਂ 2.0 ਲੀਟਰ EcoBlue ਇੰਜਣ ਦਿੱਤਾ ਹੈ ਅਤੇ ਨਾਲ ਹੀ ਇਸ ਵਿਚ ਦੁਨੀਆ ਦਾ ਪਹਿਲਾ 10 ਸਪੀਡ ਆਟੋਮੈਟਿਕ ਟ੍ਰਾਂਸਮੀਸ਼ਨ ਵੀ ਦਿੱਤਾ ਹੈ। ਨਵੀਂ ਫੋਰਡ ਅੰਡੈਵਰ ਦੀ ਸ਼ੁਰੂਆਤੀ ਕੀਮਤ 29.55 ਲੱਖ ਰੁਪਏ ਹੈ, ਜੋ ਕਿ 34.70 ਲੱਖ ਰੁਪਏ ਤਕ ਜਾਂਦੀ ਹੈ। ਨਵੀਂ ਫੋਰਡ ਅੰਡੈਵਰ ’ਚ ਮਿਲਣ ਵਾਲਾ ਨਵਾਂ ਬੀ.ਐੱਸ.-6 2.0 ਲੀਟਰ ਈਕੋ ਬਲਿਊ ਇੰਜਣ ਜ਼ਿਆਦਾ ਮਾਈਲੇਜ ਦੇਣ ਦੇ ਨਾਲ ਹੀ ਨਿਕਾਸੀ ਨੂੰ ਵੀ ਘੱਟ ਕਰਦਾ ਹੈ। ਈਕੋ ਬਲਿਊ ਇੰਜਣ 170 ਪੀ.ਐੱਸ. ਦੀ ਪਾਵਰ ਅਤੇ 420 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ, 4x2 ਡਰਾਈਵਲਾਈਨ ਦੇ ਨਾਲ ਇਹ ਸੈਗਮੈਂਟ ਦੀ ਬੈਸਟ 13.90 ਕਿਲੋਮੀਟਰ ਪ੍ਰਤੀ ਲੀਟਰ ਅਤੇ 4x4 ਵੇਰੀਐਂਟ ਦੇ ਨਾਲ 12.4 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦਾ ਹੈ। ਕੁਲ ਮਿਲਾ ਕੇ ਇਹ ਪੁਰਾਣੇ ਮਾਡਲ ਦੇ ਮੁਕਾਬਲੇ 14 ਫੀਸਦੀ ਜ਼ਿਆਦਾ ਮਾਈਲੇਜ ਦਿੰਦਾ ਹੈ। 

ਇਸ ਦੇ ਨਾਲ ਹੀ ਨਵਾਂ ਇੰਜਣ ਪੁਰਾਣੇ 2.2 ਲੀਟਰ TDCi ਇੰਜਣ ਦੇ ਮੁਕਾਬਲੇ 20 ਫੀਸਦੀ ਬਿਹਤਰ ਲੋਅਐਂਡ ਟਾਰਕ ਦਿੰਦਾ ਹੈ। ਸਭ ਤੋਂ ਖਾਸ ਗੱਲ, ਇਹ ਇੰਜਣ 10 ਸਪੀਡ ਆਟੋਮੈਟਿਕ ਟ੍ਰਾਂਸਮੀਸ਼ਨ ਦੇ ਨਾਲ ਆਉਂਦਾ ਹੈ ਜੋ ਕਿ ਭਾਰਤ ’ਚ ਪਹਿਲੀ ਵਾਰ ਕਿਸੇ ਗੱਡੀ ’ਚ ਦਿੱਤਾ ਜਾ ਰਿਹਾ ਹੈ। ਬਿਹਤਰ ਡਰਾਈਵਿੰਗ ਲਈ ਕੰਪਨੀ ਨੇ ਨਵੀਂ ਫੋਰਡ ਅੰਡੈਵਰ ’ਚ ਫਰਸਟ ਇਨ ਸੈਗਮੈਂਟ ਟੈਰੇਨ ਮੈਨੇਜਮੈਂਟ ਸਿਸਟਮ (TMS) ਦੇ ਨਾਲ ਚਾਰ ਮੋਡਸ- ਨੋਰਮਲ, ਸਨੋ/ਮਡ/ਗ੍ਰਾਸ, ਸੈਂਡ ਅਤੇ ਰਾਕ ਦਿੱਤੇ ਹਨ। 

2020 ਫੋਰਡ ਅੰਡੈਵਰ ’ਚ ਕੰਪਨੀ ਫੀਚਰਜ਼ ਦੇ ਤੌਰ ’ਤੇ ਨਵੇਂ ਐੱਲ.ਈ.ਡੀ. ਹੈੱਡਲੈਂਪਸ ਦੇ ਨਾਲ ਲੋਅ ਅਤੇ ਹਾਈਬੀਮ ਲਈ ਐੱਲ.ਈ.ਡੀ. ਲੈਂਪਸ ਆਫਰ ਕਰ ਰਹੀ ਹੈ ਜੋ ਕਿ ਰਾਤ ਦੇ ਸਮੇਂ 20 ਫੀਸਦੀ ਜ਼ਿਆਦਾ ਲਾਈਟ ਵਿਵਸਥਾ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਸ ਨੂੰ 800 mm ਤਕ ਦੀ ਵਾਟਰਵੈਂਡਿੰਗ ਦੇ ਨਾਲ ਬਿਹਤਰ ਗ੍ਰਾਊਂਡ ਕਲੀਅਰੈਂਸ ਵੀ ਦਿੱਤਾ ਹੈ। ਇਸ ਦੇ ਨਾਲ ਹੀ ਇਸ ਵਿਚ SYNC ਦੇ ਨਾਲ 8-ਇੰਚ ਟੱਚਸਕਰੀਨ ਸਿਸਟਮ ਦਿੱਤਾ ਹੈ ਜੋ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਦੇ ਨਾਲ ਆਉਂਦਾ ਹੈ। 

ਗੱਡੀ ਦੀ ਪੈਨੋਰਾਮਿਕ ਸਨਰੂਫ ਵੀ 50 ਫੀਸਦੀ ਤਕ ਛੱਤ ਨੂੰ ਕਵਰ ਕਰਦੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਸ ਵਿਚ ਫਲੈਕਸੀਬਲ ਸੀਟਿੰਗ ਅਤੇ ਕਾਰਗੋ ਅਰੇਂਜਮੈਂਟਸ ਦੇ ਤੌਰ ’ਤੇ ਫੋਲਡ-ਫਲੈਟ ਸੈਕਿੰਡ ਅਤੇ ਫਰਸਟ-ਇਨ ਕਲਾਸ ਪਾਵਰ-ਫੋਲਡ ਤੀਜੀ ਲਾਈਨ ਦਿੱਤੀ ਹੈ ਜੋ ਕਿ 2,010 ਲੀਟਰ ਤਕ ਮਾਲ ਨੂੰ ਹੋਲਡ ਕਰ ਸਕਦੀ ਹੈ। 

ਫੀਚਰਜ਼ ਦੇ ਤੌਰ ’ਤੇ ਇਸ ਵਿਚ ਸੈਮੀ-ਆਟੋ ਪੈਰੇਲੇਲ ਪਾਰਕ ਅਸਿਸਟ, ਪੁੱਸ਼ ਸਟਾਰਟ ਬਟਨ, ਹੈਂਡ-ਫ੍ਰੀ ਪਾਵਰ ਲਿਫਟ ਰੀਅਰ ਗੇਟ, ਰੀਅਰ ਅਤੇ ਫਰੰਟ ਪਾਰਕਿੰਗ ਸੈਂਸਰਜ਼, ਰੀਅਰ ਪਾਰਕਿੰਗ ਕੈਮਰਾ, ਆਟੋਮੈਟਿਕ ਹੈੱਡਲੈਂਪਸ, ਆਟੋਮੈਟਿਕ ਵਾਈਪਰਜ਼, DRLs, ਡਿਊਲ-ਜ਼ੋਨ ਆਟੋਮੈਟਿਕ ਕਲਾਈਮੇਟ ਕੰਟਰੋਲ, 8-ਵੇਅ ਪਾਵਰ-ਅਡਜਸਟੇਬਲ ਡਰਾਈਵਰ ਅਤੇ ਫਰੰਟ ਪੈਸੇਂਜਰ ਸੀਟ ਦਿੱਤੀ ਗਈ ਹੈ। ਪਹਾੜਾਂ ’ਤੇ ਬਿਹਤਰ ਡਰਾਈਵ ਲਈ ਕੰਪਨੀ ਨੇ ਇਸ ਵਿਚ ਹਿੱਲ ਡੀਸੈਂਟ ਕੰਟਰੋਲ ਅਤੇ ਹਿੱਲ ਲਾਂਚ ਅਸਿਸਟ ਦਿੱਤਾ ਹੈ। ਸੇਫਟੀ ਫੀਚਰਜ਼ ਦੀ ਗੱਲ ਕਰੀਏ ਤਾਂ 7 ਏਅਰਬੈਗਸ ਦੇ ਨਾਲ ਇਸ ਵਿਚ ਇਕ ਡਰਾਈਵਰ ਦੇ ਗੋਡਿਆਂ ਦਾ ਏਅਰਬੈਗ ਵੀ ਦਿੱਤਾ ਹੈ। 


Related News