Lamborghini Huracan Evo Spyder ਭਾਰਤ ’ਚ ਲਾਂਚ ਕੀਮਤ 4.1 ਕਰੋੜ ਰੁਪਏ

10/12/2019 10:25:31 AM

ਆਟੋ ਡੈਸਕ– ਇਤਾਲਵੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਲੈਂਬੋਰਗਿਨੀ ਨੇ ਆਖਿਰਕਾਰ ਆਪਣੀ ਪਾਵਰਫੁੱਲ 2019 ਮਾਡਲ Huracan Evo Spyder ਕਾਰ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 4.1 ਕਰੋੜ ਰੁਪਏ ਰੱਖੀ ਗਈ ਹੈ। 
- ਇਸ ਕਾਰ ਨੂੰ ਖਾਸ ਬਣਾਉਂਦਾ ਹੈ ਇਸ ਵਿਚ ਲੱਗਾ ਇਲੈਕਟ੍ਰੋ ਹਾਈਡ੍ਰੋਲਿਕ ਮਕੈਨੀਜ਼ਮ, ਜੋ ਇਸ ਦੀ ਛੱਤ ਨੂੰ 50 km/h ਦੀ ਰਫਤਾਰ ’ਤੇ ਵੀ 17 ਸੈਕਿੰਡਸ ’ਚ ਖੋਲ ਦਿੰਦਾ ਹੈ। ਕਾਰ ’ਚ 8.4 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਲੱਗਾ ਹੈ ਜੋ ਨੈਵਿਗੇਸ਼ਨ ਤੋਂ ਇਲਾਵਾ ਵੈੱਬ ਰੇਡੀਓ ਅਤੇ ਵਾਇਸ ਕਮਾਂਡ ਨੂੰ ਵੀ ਸਪੋਰਟ ਕਰਦਾ ਹੈ। 

3.1 ਸੈਕਿੰਡ ’ਚ ਫੜੇਗੀ 0 ਤੋਂ 100 ਦੀ ਰਫਤਾਰ
ਇਹ ਕਾਰ ਸਿਰਫ 3.1 ਸੈਕਿੰਡ ’ਚ 0 ਤੋਂ 100km/h ਦੀ ਸਪੀਡ ਫੜ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 325 km/h ਦੀ ਦੱਸੀ ਗਈ ਹੈ। 

PunjabKesari

ਇੰਜਣ
Lamborghini Huracan Evo Spyder ’ਚ 5.2 ਲੀਟਰ ਦਾ V10 ਇੰਜਣ ਲੱਗਾ ਹੈ ਜੋ 8,000 rpm ’ਤੇ 631 bhp ਦੀ ਪਾਵਰ ਪੈਦਾ ਕਰਦਾ ਹੈ ਅਤੇ 600Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 7 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। 


Related News