2016 ''ਚ ਲਗਜ਼ਰੀ ਕਾਰ ਕੰਪਨੀਆਂ ''ਤੇ ਪਿਆ ਕਾਫੀ ਬੁਰਾ ਅਸਰ
Tuesday, Dec 13, 2016 - 12:06 PM (IST)
.jpg)
ਜਲੰਧਰ - ਸਾਲ 2016 ''ਚ ਲਗਜ਼ਰੀ ਕਾਰ ਨਿਰਮਾਤਾਵਾਂ ਨੂੰ ਦਿੱਲੀ ਅਤੇ ਮੁੰਬਈ ''ਚ ਕਾਫ਼ੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ। ਜਾਣਕਾਰੀ ਦੇ ਮੁਤਾਬਕ ਮਰਸਡੀਜ਼ ਬੈਂਜ਼ ਸਾਲ 1994 ਤੋਂ ਭਾਰਤ ''ਚ ਆਪਣੀ ਲਗਜ਼ਰੀ ਕਾਰਾਂ ਦੀ ਵਿਕਰੀ ਕਰ ਰਹੀ ਹੈ ਅਤੇ ਕੰਪਨੀ ਦੇ ਭਾਰਤੀ ਪ੍ਰਬੰਧ ਨਿਦੇਸ਼ਕ ਰੋਲਾਂਡ ਫੋਲਗਰ (Roland Folger) ਨੇ ਕਿਹਾ ਹੈ ਕਿ ਇਹ ਸਾਲ ਲਗਜ਼ਰੀ ਕਾਰ ਉਦਯੋਗ ਲਈ ਮੁਸ਼ਕਲ ਭਰਿਆ ਸਾਲ ਰਿਹਾ ਹੈ ਅਤੇ ਕੰਪਨੀ ਦੀਆਂ ਉਮੀਦਾਂ ''ਤੇ ਖਰੀਆ ਨਹੀਂ ਉਤਰਿਆ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਇਸਦਾ ਪਹਿਲਾ ਕਾਰਨ 2 ਲਿਟਰ ਡੀਜ਼ਲ ਵਾਹਨਾਂ ਦਾ ਰਾਸ਼ਟਰੀ ਰਾਜਧਾਨੀ ਵਿੱਚ ਬੰਦ ਹੋਣਾ ਹੈ ਜਿਸ ਦੇ ਨਾਲ ਦੋ ਸਭ ਤੋਂ ਵੱਡੀ ਲਗਜ਼ਰੀ ਕਾਰ ਨਿਰਮਾਤਾ ਕੰਪਨੀਆਂ ਮਰਸਡੀਜ਼ ਬੈਂਜ਼ ਅਤੇ ਆਡੀ ਨੂੰ ਕਾਫ਼ੀ ਘਾਟਾ ਸਹਿਣਾ ਪਿਆ ਹੈ। ਇਨ੍ਹਾਂ ਤੋਂ ਇਲਾਵਾ ਬੀ. ਐੱਮ. ਡਬਲੀਯੂ, ਜੈਗੂਆਰ, ਲੈਂਡ ਰੋਵਰ ਅਤੇ ਵੋਲਵੋ ਕਾਰਾਂ ਦੀ ਵਿਕਰੀ ''ਚ ਨਾ ਜ਼ਿਆਦਾ ਕਮੀ ਆਈ ਹੈ ਅਤੇ ਨਾ ਜ਼ਿਆਦਾ ਵਾਧਾ ਹੋਇਆ ਹੈ। ਸੰਪੂਰਣ ਰੂਪ ਨਾਲ ਵੇਖਿਆ ਜਾਵੇ ਤਾਂ 2016 ''ਚ ਬਾਜ਼ਾਰ ''ਚ 2 ਤੋਂ 3 ਫ਼ੀਸਦੀ ਦੀ ਗਿਰਾਵਟ ਆਈ ਹੈ। 2016 ''ਚ ਕਾਰਾਂ ਦੇ 35,000 ਯੂਨਿਟ ਵੇਚੇ ਗਏ ਜੋ ਸਾਲ 2015 ''ਚ ਵੇਚੇ ਗਏ 36,000 ਯੂਨਿਟਸ ਤੋਂ ਘੱਟ ਹਨ। ਆਡੀ ਦੀਆਂ ਕਾਰਾਂ ''ਚ ਵੀ 20 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਇਸ ਤੋਂ ਇਲਾਵਾ ਵੋਲਵੋ ਨੇ X390 ਅਤੇ S90 ਕਾਰਾਂ ਨੂੰ ਲੈ ਕੇ ਧਮਾਕੇਦਾਰ ਐਂਟਰੀ ਕੀਤੀ ਅਤੇ 2016 ''ਚ 1750 ਯੂਨਿਟਸ ਦੀ ਵਿਕਰੀ ਕੀਤੀ।
ਇੰਡਸਟਰੀ ਗਰੋਥ ਦੀ ਇਸ ਲਿਸਟ ''ਚ 25 ਲੱਖ ਰੁਪਏ ਤੋਂ ਸ਼ੁਰੂ ਹੋਵੇਗਾ 2 ਕਰੋੜ ਤੱਕ ਜਾਣ ਵਾਲੀ ਕਾਰਾਂ ਹੀ ਸ਼ਾਮਿਲ ਹਨ। ਇਨ੍ਹਾਂ ''ਚ ਪੋਰਸ਼, ਲੈਂਬੋਰਗਿਨੀ ਅਤੇ ਫਰਾਰੀ ਆਦਿ ਸੁਪਰ ਕਾਰਾਂ ਦੀ ਵਿਕਾਸ ਦਰ ਮੌਜੂਦ ਨਹੀਂ ਹਨ।