ਜੰਗ ਵਿਚਾਲੇ ਪੰਜਾਬ ''ਤੇ ਪਿਆ ਡਾਲਰਾਂ ਦਾ ਮੀਂਹ! ਦੋਆਬਾ ਵਾਲਿਆਂ ਦਾ ਵਧਿਆ ਬੈਂਕ ਬੈਲੇਂਸ
Friday, Mar 27, 2026 - 01:24 PM (IST)
ਜਲੰਧਰ- ਡਾਲਰ ਦੇ ਮੁਕਾਬਲੇ ਰੁਪਿਆ ਡਿੱਗਣਾ ਪੰਜਾਬ ਲਈ ਅਚਾਨਕ ਵਿਦੇਸ਼ੀ ਮੁਦਰਾ ਦਾ ਬੰਪਰ ਸੀਜ਼ਨ ਬਣ ਗਿਆ ਹੈ। ਇਸ ਮਹੀਨੇ ਰੁਪਿਆ 94 ਰੁਪਏ ਪ੍ਰਤੀ ਡਾਲਰ ਤੱਕ ਡਿਗਿਆ ਹੈ। ਇਸ ਨਾਲ ਇਨਵਰਡ ਰੈਮਿਟੈਂਸ (ਵਿਦੇਸ਼ ਤੋਂ ਪੈਸੇ ਆਉਣਾ) ਵਧਿਆ ਹੈ। ਇਥੇ ਇਹ ਵੀ ਦੱਸਣਯੋਗ ਬਣਦਾ ਹੈ ਕਿ ਮਾਰਚ ਵਿਚ 20 ਤਾਰੀਖ਼ ਤੱਕ ਪੰਜਾਬ ਵਿਚ 650 ਮਿਲੀਅਨ ਡਾਲਰ (6,110 ਕਰੋੜ ਰੁਪਏ) ਆਏ ਹਨ। ਇਹ ਰਕਮ ਫਰਵਰੀ ਵਿਚ 5296 ਕਰੋੜ ਰੁਪਏ ਦੇ ਮੁਕਾਬਲੇ 15.4 ਫ਼ੀਸਦੀ ਜ਼ਿਆਦਾ ਹੈ। ਜਲੰਧਰ, ਹੁਸ਼ਿਆਰਪੁਰ ਦੇ ਬੈਂਕਾਂ 'ਚ 15 ਫ਼ੀਸਦੀ ਰੁਪਏ ਆਏ ਹਨ। ਦਰਅਸਲ ਪੰਜਾਬ ਵਿਚ ਅਪ੍ਰੈਲ ਤੋਂ ਸਤੰਬਰ 2025 ਦੇ ਵਿਚਕਾਰ 3.1 ਬਿਲੀਅਨ ਡਾਲਰ (29,140 ਕਰੋੜ ਰੁਪਏ) ਆਏ ਸਨ ਪਰ ਅਕਤੂਬਰ 2025 ਤੋਂ ਮਾਰਚ 2026 ਦੇ ਵਿਚਕਾਰ ਪੰਜਾਬ ਵਿਚ 4 ਬਿਲੀਅਨ ਡਾਲਰ (ਕਰੀਬ 37,600 ਕਰੋੜ ਰੁਪਏ) ਆਏ ਹਨ। ਉਥੇ ਹੀ ਮਾਰਚ ਦੇ ਆਖਰੀ 11 ਦਿਨਾਂ ਦੇ ਅੰਕੜੇ ਜੁੜਨੇ ਅਜੇ ਬਾਕੀ ਹਨ। ਫਿਰ ਵਿ ਪਿਛਲੀ ਛਮਾਹੀ ਦੇ ਮੁਕਾਬਲੇ ਕੁੱਲ੍ਹ 29 ਫ਼ੀਸਦੀ ਤੱਕ ਦੀ ਗ੍ਰੋਥ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ, ਨੌਜਵਾਨ ਨੂੰ ਬੁਰੀ ਤਰ੍ਹਾਂ ਵੱਢਿਆ
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਅਕਤੂਬਰ ਤੋਂ ਦਸੰਬਰ 2025 ਤੱਕ ਬਾਹਰ ਤੋਂ ਪੈਸਾ ਆਉਣ ਵਿਚ ਹਰ ਮਹੀਨੇ ਸਿਰਫ਼ 2 ਤੋਂ 3 ਫ਼ੀਸਦੀ ਗ੍ਰੋਥ ਸੀ ਪਰ ਜਿਵੇਂ ਹੀ ਡਾਲਰ 90 ਤੋਂ ਪਾਰ ਗਿਆ, ਵਿਦੇਸ਼ ਤੋਂ ਪੈਸਾ ਹੋਰ ਤੇਜ਼ੀ ਨਾਲ ਆਉਣ ਲੱਗਾ। ਬੈਂਕਿੰਗ ਐਕਸਪਰਟ ਮੰਨਦੇ ਹਨ ਕਿ ਇਹ ਟ੍ਰੇਂਡ ਅਜੇ ਜਾਰੀ ਰਹਿ ਸਕਦਾ ਹੈ।
ਐੱਨ. ਆਰ. ਆਈ. ਐੱਫ਼. ਡੀ. 'ਚ ਸਭ ਤੋਂ ਵੱਧ ਉਛਾਲ
ਐੱਸ. ਐੱਲ. ਬੀ. ਸੀ. (ਸਟੇਟ ਲੈਵਲ ਬੈਂਕਰਸ ਕਮੇਟੀ ਪੰਜਾਬ), ਪੀ. ਐੱਨ. ਬੀ. ਐੱਨ. ਆਰ. ਆਈ. ਬੁਲੇਟਿਨ, ਆਰ. ਬੀ. ਆਈ. ਰੈਮਿਟੈਂਸ ਸਰਵੇਖਣ ਮੁਤਾਬਕ ਪੰਜਾਬ 'ਚ ਦੋ ਪ੍ਰਮੁੱਖ ਬੈਂਕਿੰਗ ਰੁਝਾਨ ਵਿਖਾਈ ਦੇ ਰਹੇ ਹਨ। ਪਹਿਲਾ ਐੱਨ. ਆਰ. ਈ. ਐੱਫ਼. ਡੀ. ਵਿੱਚ ਤੇਜ਼ੀ ਨਾਲ ਵਾਧਾ ਹੈ। ਮਾਰਚ 'ਚ ਇਨ੍ਹਾਂ ਖਾਤਿਆਂ 'ਚ ਸਭ ਤੋਂ ਵੱਧ ਪੈਸਾ ਆਇਆ। ਇਹ ਖ਼ਾਤੇ ਟੈਕਸ-ਮੁਕਤ ਹਨ, ਜਿਸ ਕਾਰਨ ਐੱਨ. ਆਰ. ਆਈ. ਵਧੇਰੇ ਨਿਵੇਸ਼ ਕਰ ਰਹੇ ਹਨ।
ਇਹ ਵੀ ਪੜ੍ਹੋ: LPG,ਪੈਟਰੋਲ ਤੇ ਡੀਜ਼ਲ ਨੂੰ ਲੈ ਕੇ ਹੁਸ਼ਿਆਰਪੁਰ ਦੀ DC ਦਾ ਵੱਡਾ ਬਿਆਨ, ਨਵੇਂ ਹੁਕਮ ਹੋ ਗਏ ਜਾਰੀ
ਦੂਜਾ ਰੁਝਾਨ ਥੋਕ ਜਮ੍ਹਾਂ ਰਾਸ਼ੀ ਦਾ ਹੈ। ਜਲੰਧਰ ਅਤੇ ਲੁਧਿਆਣਾ 'ਚ 2 ਕਰੋੜ ਰੁਪਏ ਤੋਂ ਵੱਧ ਦੀਆਂ ਜਮ੍ਹਾਂ ਰਕਮਾਂ 'ਚ 8 ਫ਼ੀਸਦੀ ਦਾ ਵਾਧਾ ਹੋਇਆ ਹੈ। ਇਹ ਦਰਸਾਉਂਦਾ ਹੈ ਕਿ ਵੱਡੇ ਐੱਨ. ਆਰ. ਆਈ. ਨਿਵੇਸ਼ਕ ਸਰਗਰਮ ਹੋ ਗਏ ਹਨ ਅਤੇ ਕਮਜ਼ੋਰ ਰੁਪਏ ਦਾ ਫਾਇਦਾ ਉਠਾ ਰਹੇ ਹਨ। ਪੰਜਾਬ 'ਚ ਕੁੱਲ੍ਹ ਐੱਨ. ਆਰ. ਆਈ. ਡਿਪਾਜ਼ਿਟ ਦਾ 65 ਫ਼ੀਸਦੀ ਪੀ. ਐੱਨ. ਬੀ. ਅਤੇ ਐੱਸ. ਬੀ. ਆਈ. ਰੱਖਦੇ ਹਨ। ਪੀ. ਐੱਨ. ਬੀ. ਦੇ ਪੰਜਾਬ ਸਰਕਲ 'ਚ ਜਮ੍ਹਾਂ ਰਾਸ਼ੀ ਵਾਧਾ 9 ਫ਼ੀਸਦੀ ਦੇ ਟੀਚੇ ਨੂੰ ਪਾਰ ਕਰ ਗਿਆ ਹੈ। ਗ੍ਰਾਮੀਣ ਅਤੇ ਸਹਿਕਾਰੀ ਬੈਂਕ ਵੀ ਪਿੱਛੇ ਨਹੀਂ ਹਨ। ਪੰਜਾਬ ਗ੍ਰਾਮੀਣ ਬੈਂਕ 'ਚ ਛੋਟੇ ਰੈਮਿਟੈਂਸ ਵਧੇ ਹਨ। 1 ਤੋਂ 5 ਲੱਖ ਦੇ ਲੈਣ-ਦੇਣ 'ਚ 20 ਫ਼ੀਸਦੀ ਦਾ ਵਾਧਾ ਹੋਇਆ ਹੈ। ਇਹ ਵਿਦੇਸ਼ਾਂ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਤੋਂ ਪ੍ਰਾਪਤ ਪੈਸਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ 30 ਮਾਰਚ ਤੱਕ ਨਵੀਂ ਅਪਡੇਟ ਜਾਰੀ, 5 ਦਿਨਾਂ ਲਈ ਭਾਰੀ ਮੀਂਹ ਤੇ ਹਨ੍ਹੇਰੀ-ਝੱਖੜ ਦਾ Alert
ਰੈਮਿਟੈਂਸ ਵਧਣ ਦੇ 3 ਕਾਰਨ
ਪਹਿਲਾ- ਡਾਲਰ ਮਜ਼ਬੂਤ ਹੋਇਆ, ਰੁਪਇਆ ਕਮਜ਼ੋਰ। ਦੋਹਾਂ ਵਿਚਾਲੇ ਅੰਤਰ ਵਧ ਗਿਆ। ਇਸ ਨਾਲ ਘੱਟ ਡਾਲਰ ਵਿਚ ਭਾਰਤ ਵਿਚ ਜ਼ਿਆਦਾ ਵੈਲਿਊ ਮਿਲ ਰਹੀ ਹੈ।
ਦੂਜਾ-ਬਿਆਜ ਦਰਾਂ ਵਧੀਆਂ ਹਨ। ਭਾਰਤ ਵਿਚ ਐੱਨ. ਆਰ. ਆਈ. ਡਿਪਾਜ਼ਿਟ 'ਤੇ 6.40 ਫ਼ੀਸਦੀ ਤੋਂ 7.20 ਫ਼ੀਸਦੀ ਤੱਕ ਬਿਆਜ ਮਿਲ ਰਿਹਾ ਹੈ। ਇਹ ਕੈਨੇਡਾ ਅਤੇ ਯੂ.ਕੇ. ਤੋਂ ਵਧ ਹੈ। ਇਸ ਲਈ ਪੈਸਾ ਭਾਰਤ ਆ ਰਿਹਾ ਹੈ।
ਤੀਜਾ ਕਾਰਨ ਰੀਅਲ ਐਸਟੇਟ ਹੈ। ਜਲੰਧਰ ਅਤੇ ਲੁਧਿਆਣਾ ਵਿਚ ਐੱਨ. ਆਰ. ਆਈ. ਨਿਵੇਸ਼ 8 ਫ਼ੀਸਦੀ ਵਧਿਆ ਹੈ। ਜ਼ਮੀਨ ਅਤੇ ਮਕਾਨ ਉਨ੍ਹਾਂ ਨੂੰ ਸਸਤੇ ਲੱਗ ਰਹੇ ਹਨ ਪਰ ਇਸ ਦਾ ਨੁਕਸਾਨ ਵੀ ਹੈ। ਪੰਜਾਬ ਦੇ ਕਈ ਪਰਿਵਾਰਾਂ 'ਤੇ ਬੋਝ ਵਧਿਆ ਹੈ, ਜਿਨ੍ਹਾਂ ਦੇ ਬੱਚੇ ਕੈਨੇਡਾ ਅਤੇ ਆਸਟ੍ਰੇਲੀਆ ਵਿਚ ਪੜ੍ਹ ਰਹੇ ਹਨ, ਉਨ੍ਹਾਂ ਦੀ ਫ਼ੀਸ ਇਕ ਮਹੀਨੇ ਵਿਚ ਹੀ 10-12 ਫ਼ੀਸਦੀ ਤੱਕ ਵੱਧ ਗਈ ਹੈ।
ਇਹ ਵੀ ਪੜ੍ਹੋ: ਨਵਾਂਸ਼ਹਿਰ ਵਾਸੀਆਂ ਲਈ ਅਹਿਮ ਖ਼ਬਰ! ਗੈਸ ਏਜੰਸੀਆਂ ਤੇ ਪੈਟਰੋਲ ਪੰਪਾਂ ਨੂੰ ਲੈ ਨਵੇਂ ਹੁਕਮ ਜਾਰੀ
ਜਲੰਧਰ 'ਚ 3.2 ਫ਼ੀਸਦੀ ਮਾਸਿਕ ਗ੍ਰੋਥ ਸੀ, ਮਾਰਚ ਵਿਚ 16.50 ਫ਼ੀਸਦੀ
| ਸੂਬੇ ਵਿਚ ਇਥੇ ਸਭ ਤੋਂ ਵਧ ਗ੍ਰੋਥ | ਮਾਸਿਕ ਵਾਧਾ ਅਕਤੂਬਰ-ਜੂਨ | ਮਾਰਚ 2026 ਵਿਚ ਉਛਾਲ |
| ਜਲੰਧਰ | 3.20 ਫ਼ੀਸਦੀ | 16.50 ਫ਼ੀਸਦੀ |
| ਹੁਸ਼ਿਆਰਪੁਰ | 2.80 ਫ਼ੀਸਦੀ | 14.20 ਫ਼ੀਸਦੀ |
| ਲੁਧਿਆਣਾ | 2.50 ਫ਼ੀਸਦੀ | 10.50 ਫ਼ੀਸਦੀ |
| ਕਪੂਰਥਲਾ | 3.00 ਫ਼ੀਸਦੀ | 13.80 ਫ਼ੀਸਦੀ |
ਇਹ ਵੀ ਪੜ੍ਹੋ: ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗੀ ਇਹ ਵੱਡੀ ਪਾਬੰਦੀ! ਸ਼ਾਮ 7 ਤੋਂ ਸਵੇਰੇ 7 ਵਜੇ ਤੱਕ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
