28 ਲੱਖ ਰੁਪਏ ’ਚ ਵਿਕਿਆ 15 ਸਾਲ ਪੁਰਾਣਾ iPhone, ਜਾਣੋ ਕੀ ਹੈ ਖ਼ਾਸ

09/08/2022 1:53:02 PM

ਗੈਜੇਟ ਡੈਸਕ– ਦੁਨੀਆ ਭਰ ’ਚ ਆਈਫੋਨ ਦੇ ਕਰੋੜਾਂ ਦੀਵਾਨੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਐਪਲ ਦੇ ਆਈਫੋਨ ਦੀ ਕੀਮਤ ਸਭ ਤੋਂ ਜ਼ਿਆਦਾ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਪੁਰਾਣੇ ਆਈਫੋਨ ਬਾਰੇ ਦੱਸਾਂਗੇ ਜਿਸਦੀ ਕੀਮਤ ਕਿਸੇ ਐੱਸ.ਯੂ.ਵੀ. ਤੋਂ ਵੀ ਜ਼ਿਆਦਾ ਹੈ। ਹਾਲਾਂਕਿ, ਇਸ ਗੱਲ ’ਤੇ ਯਕੀਨ ਕਰਨਾ ਥੋੜਾ ਮੁਸ਼ਕਿਲ ਹੈ ਪਰ ਇਹ ਸੱਚ ਹੈ। ਜਿੱਥੇ ਇਕ ਪਾਸੇ ਦੁਨੀਆ ਭਰ ’ਚ ਆਈਫੋਨ ਦੇ ਸਭ ਤੋਂ ਲੇਟੈਸਟ ਮਾਡਲ ਦੀ ਕੀਮਤ 2 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੈ, ਉੱਥੇ ਹੀ ਇਸ ਪੁਰਾਣੇ ਆਈਫੋਨ ਮਾਡਲ ਦੀ ਕੀਮਤ 28 ਲੱਖ ਰੁਪਏ ਹੈ। ਦਰਅਸਲ, ਇਹ ਆਈਫੋਨ 15 ਸਾਲ ਪੁਰਾਣਾ ਹੈ।

ਇਹ ਵੀ ਪੜ੍ਹੋ- ਐਪਲ ਨੇ ਲਾਂਚ ਕੀਤੀ iPhone 14 Series, ਜਾਣੋ ਕੀਮਤ ਤੇ ਫੀਚਰਜ਼

PunjabKesari

ਇਹ ਵੀ ਪੜ੍ਹੋ :249 ਡਾਲਰ ਦੀ ਸ਼ੁਰੂਆਤੀ ਕੀਮਤ ਨਾਲ ਐਪਲ ਨੇ ਲਾਂਚ ਕੀਤੇ AirPods Pro

ਆਈਫੋਨ ਦਾ ਇਹ ਵੇਰੀਐਂਟ 35,414 ਡਾਲਰ ’ਚ ਵਿਕਿਆ
ਦਰਅਸਲ, ਅਮਰੀਕਾ ’ਚ ਨਿਲਾਮੀ ’ਚ ਆਈਫੋਨ ਦਾ ਇਹ 8 ਜੀ.ਬੀ. ਸਟੋਰੇਜ ਵੇਰੀਐਂਟ 35,414 ਡਾਲਰ ’ਚ ਵਿਕਿਆ ਹੈ। ZDNet ਦੀ ਰਿਪੋਰਟ ਮੁਤਾਬਕ, ਅਮਰੀਕਾ ’ਚ ਇਕ ਨਿਲਾਮੀ ’ਚ ਫਰਸਟ ਜਨਰੇਸ਼ 2007 ਐਪਲ ਆਈਫੋਨ ਮਾਡਲ 28 ਲੱਖ ਰੁਪਏ ’ਚ ਵਿਕਿਆ ਹੈ ਜੋ ਕਿ ਸੀਲਡ ਬਾਕਸ ’ਚ ਬੰਦ ਹੈ ਯਾਨੀ ਇਸ ਆਈਫੋਨ ਦੇ ਬਾਕਸ ਨੂੰ ਕਦੇ ਖੋਲ੍ਹਿਆ ਹੀ ਨਹੀਂ ਗਿਆ। ਇਸ ਨਿਲਾਮੀ ’ਚ ਕਈ ਹੋਰ ਪ੍ਰੋਡਕਟਸ ਦੀ ਵੀ ਨਿਲਾਮੀ ਹੋਈ ਜਿਸ ਵਿਚ Apple-1 ਦਾ ਸਰਕਿਟ ਬੋਰਡ 6,77,196 ਡਾਲਰ ਯਾਨੀ 5.41 ਕਰੋੜ ਰੁਪਏ ’ਚ ਵਿਕਿਆ। 

ਇਹ ਵੀ ਪੜ੍ਹੋ- Apple watch 8 series: ਮਿਲਿਆ ਟੈਂਪਰੇਚਰ ਸੈਂਸਰ ਦਾ ਸਪੋਰਟ, ਜਾਣੋ ਹੋਰ ਕੀ ਹੈ ਖਾਸ 


Rakesh

Content Editor

Related News