14 ਸਾਲ ਪਹਿਲਾਂ ਅੱਜ ਦੇ ਦਿਨ ਸ਼ੁਰੂ ਹੋਇਆ ਸੀ Gmail

Sunday, Apr 01, 2018 - 03:30 PM (IST)

ਜਲੰਧਰ-ਈ-ਮੇਲ ਸਰਵਿਸ ਪ੍ਰੋਵਾਈਡਰ ਕੰਪਨੀ ਜੀਮੇਲ ਨੂੰ ਦੁਨਿਆਭਰ 'ਚ ਵਰਤਿਆ ਜਾਂਦਾ ਹੈ। ਰਿਪੋਰਟ ਮੁਤਾਬਿਕ ਦੁਨੀਆਭਰ 'ਚ ਜੀਮੇਲ 'ਤੇ 1 ਅਰਬ ਤੋਂ ਵੀ ਜਿਆਦਾ ਅਕਾਊਂਟਸ ਮੌਜੂਦ ਹਨ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਜੀਮੇਲ ਦੀ ਸ਼ੁਰੂਆਤ 1 ਅਪ੍ਰੈਲ 2004 ਨੂੰ ਹੋਈ ਸੀ ਅਤੇ ਅੱਜ ਦੇ ਦਿਨ ਇਸ ਨੂੰ 14 ਸਾਲ ਪੂਰੇ ਹੋ ਚੁੱਕੇ ਹਨ। ਜੀਮੇਲ ਨੂੰ ਸ਼ੁਰੂ ਕਰਦੇ ਸਮੇਂ ਇਸ ਨੂੰ ਗੁਪਤ ਨਾਂ Caribou ਦਿੱਤਾ ਗਿਆ ਸੀ। ਪਬਲਿਕ ਦੇ ਲਈ ਜੀਮੇਲ ਦੀਆਂ ਸਰਵਿਸਾਂ ਪਹਿਲੀ ਵਾਰ 7 ਫਰਵਰੀ 2007 'ਚ ਸ਼ੁਰੂ ਹੋਈ ਸੀ। 

 

2004 ਤੱਕ ਜੀਮੇਲ 'ਚ ਸਿਰਫ ਜਿਆਦਾਤਰ 1 ਜੀ. ਬੀ. ਡਾਟਾ ਹੀ ਸਟੋਰ ਕਰ ਸਕਦੇ ਸੀ ਅਤੇ ਫਿਰ ਉਸ ਤੋਂ ਬਾਅਦ 2013 ਤੋਂ ਬਾਅਦ ਤੁਸੀਂ ਇਸ 'ਚ 15 ਜੀ. ਬੀ. ਡਾਟਾ ਸਟੋਰ ਕਰ ਸਕਦੇ ਹੈ। ਜੀਮੇਲ ਤੋਂ ਪਹਿਲੀ ਵਾਰ ਜੋ ਸ਼ਬਦ ਮੈਸੇਜ਼ ਦੇ ਰਾਹੀਂ ਭੇਜੇ ਗਏ ਉਹ QUERTYUIOP ਸੀ।

 

ਇਸ ਤੋਂ ਇਲਾਵਾ ਜੀਮੇਲ ਦੇ ਕਈ ਲੱਖਾਂ ਅਕਾਊਟਸ ਅਜਿਹੇ ਵੀ ਹਨ, ਜੋ ਸਿਰਫ ਇਕ ਵਾਰ ਹੀ ਖੋਲੇ ਗਏ ਹਨ ਅਤੇ 75% ਤੋਂ ਜਿਆਦਾ ਲੋਕ ਆਪਣੇ ਮੋਬਾਇਲ ਦੇ ਰਾਹੀਂ ਹੀ ਜੀਮੇਲ ਅਕਾਊਂਟਸ ਨੂੰ ਐਕਸੈਸ ਕਰਦੇ ਹਨ।


Related News