ਬੱਚੀ ਵਲੋਂ ਦੋਸ਼, ਹੱਥ ''ਚ ਫਟਿਆ iPhone 6

Tuesday, Jul 16, 2019 - 10:33 AM (IST)

ਗੈਜੇਟ ਡੈਸਕ– ਕੈਲੀਫੋਰਨੀਆ ਦੀ ਰਹਿਣ ਵਾਲੀ 11 ਸਾਲਾ ਬੱਚੀ ਦੇ ਹੱਥ ਵਿਚ  iPhone ਫਟਣ ਦੀ ਖਬਰ ਸਾਹਮਣੇ ਆਈ ਹੈ। ਰਿਪੋਰਟ ਅਨੁਸਾਰ ਸ਼ਿਕਾਇਤਕਰਤਾ ਕਾਇਲਾ ਰਾਮੋਸ ਨੇ ਕਿਹਾ ਹੈ ਕਿ ਉਸ ਨੇ iPhone 6 ਆਪਣੇ ਹੱਥ ਵਿਚ ਫੜਿਆ ਹੋਇਆ ਸੀ ਕਿ ਅਚਾਨਕ ਫੋਨ ਵਿਚੋਂ ਚੰਗਿਆੜੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ। ਰਿਪੋਰਟ ਅਨੁਸਾਰ ਫੋਨ ਵਿਚ ਸਪਾਰਕਿੰਗ ਹੁੰਦੀ ਦੇਖ ਕੇ ਉਸ ਨੇ ਫੋਨ ਕਮਰੇ ਵਿਚ ਪਏ ਕੰਬਲ 'ਤੇ ਸੁੱਟ ਦਿੱਤਾ ਅਤੇ ਫੋਨ ਵਿਚ ਬਲਾਸਟ ਹੋ ਗਿਆ, ਜਿਸ ਨਾਲ ਕੰਬਲ 'ਚ ਛੇਕ ਹੋ ਗਿਆ। ਉਸ ਨੇ ਦੱਸਿਆ ਕਿ ਉਹ ਡਿਵਾਈਸ 'ਤੇ ਯੂ-ਟਿਊਬ ਵੀਡੀਓ ਦੇਖ ਰਹੀ ਸੀ, ਜਦੋਂ ਫੋਨ ਵਿਚ ਸਪਾਰਕਿੰਗ ਹੋਣੀ ਸ਼ੁਰੂ ਹੋਈ ਸੀ।

PunjabKesari

ਬੱਚੀ ਦੀ ਮਾਂ ਨੇ ਦਿੱਤਾ ਬਿਆਨ
ਕਾਇਲਾ ਦੀ ਮਾਂ ਮਾਰੀਆ ਅਦਤਾ ਨੇ ਬਿਆਨ ਵਿਚ ਕਿਹਾ ਕਿ ਜਦੋਂ ਉਨ੍ਹਾਂ ਐਪਲ ਕੰਪਨੀ ਤਕ ਪਹੁੰਚ ਬਣਾਈ ਤਾਂ ਉਨ੍ਹਾਂ ਨੇ ਫੋਨ ਐਪਲ ਦੇ ਸਰਵਿਸ ਸੈਂਟਰ 'ਤੇ ਲਿਜਾਣ ਲਈ ਕਿਹਾ, ਜਿਸ  ਤੋਂ ਬਾਅਦ ਐਪਲ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਪਰਿਵਾਰ ਨੂੰ ਨਵਾਂ ਫੋਨ ਵੀ ਦਿੱਤਾ। ਐਪਲ ਨੇ ਅਜੇ ਇਸ ਮੁੱਦੇ ਨੂੰ ਲੈ ਕੇ ਖੁੱਲ੍ਹ ਕੇ ਬਿਆਨ ਨਹੀਂ ਦਿੱਤਾ।

PunjabKesari

ਇਨ੍ਹਾਂ ਚੀਜ਼ਾਂ ਕਾਰਣ ਫਟਦੇ ਹਨ iPhones
Apple ਨੇ ਕਿਹਾ  ਕਿ ਕਈ ਅਜਿਹੀਆਂ ਚੀਜ਼ਾਂ ਜਿਨ੍ਹਾਂ ਨਾਲ iPhones  ਨੂੰ ਅੱਗ ਲੱਗ ਸਕਦੀ ਹੈ। ਇਨ੍ਹਾਂ ਵਿਚ ਨਕਲੀ ਚਾਰਜਿੰਗ ਕੇਬਲਸ, ਨਕਲੀ ਚਾਰਜਰ ਅਤੇ ਕਿਸੇ ਵੀ ਆਮ ਦੁਕਾਨ ਤੋਂ ਮੁਰੰਮਤ ਆਦਿ ਕਰਵਾਉਣਾ ਸ਼ਾਮਲ ਹੈ ਪਰ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਕਾਇਲਾ ਰਾਮੋਸ ਨੇ ਨਾ ਤਾਂ ਕੋਈ ਗਲਤ ਚਾਰਜਿੰਗ ਕੇਬਲ ਦੀ ਵਰਤੋਂ ਕੀਤੀ ਅਤੇ ਨਾ ਹੀ ਫੋਨ ਦੀ ਮੁਰੰਮਤ ਕਰਵਾਈ।

PunjabKesari

ਪਹਿਲਾਂ ਵੀ ਆ ਚੁੱਕੀਆਂ ਹਨ ਅਜਿਹੀਆਂ ਸ਼ਿਕਾਇਤਾਂ
ਇਹ ਪਹਿਲੀ ਵਾਰ ਨਹੀਂ ਜਦੋਂ iPhone ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਕਈ ਵਾਰ ਸਿਰਹਾਣੇ ਹੇਠਾਂ ਰੱਖੇ ਜਾਣ 'ਤੇ ਵੀ ਫੋਨ ਵਿਚ ਓਵਰਹੀਟਿੰਗ ਹੋ ਜਾਂਦੀ ਹੈ, ਜਿਸ ਨਾਲ ਅੱਗ ਲੱਗ ਜਾਂਦੀ ਹੈ। 2 ਸਾਲ ਪਹਿਲਾਂ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਟਵਿਟਰ ਯੂਜ਼ਰ ਨੇ ਦਾਅਵਾ ਕੀਤਾ ਸੀ ਕਿ iPhone 7 Plus ਨੂੰ ਅੱਗ ਲੱਗ ਗਈ ਹੈ।
ਇਸੇ ਤਰ੍ਹਾਂ ਦਸੰਬਰ ਵਿਚ ਅਮਰੀਕੀ ਸੂਬੇ ਓਹੀਓ ਦੇ ਵਸਨੀਕ ਇਕ ਵਿਅਕਤੀ ਨੇ ਜੇਬ ਵਿਚ ਰੱਖੇ iPhone XS Max ਨੂੰ ਅੱਗ ਲੱਗਣ ਦੀ ਸ਼ਿਕਾਇਤ ਕੀਤੀ ਸੀ। 


Related News