10 ਅਜਿਹੇ ਫੋਨ ਜਿਹੜੇ ਯੂਜ਼ਰਜ਼ ਦੀ ਬਣੇ ਪਹਿਲੀ ਪਸੰਦ

12/25/2019 8:58:40 PM

ਗੈਜੇਟ ਡੈਸਕ—ਸਾਲ 2019 'ਚ ਕਈ ਨਵੇਂ ਫੋਨਸ ਲਾਂਚ ਹੋਏ। ਐਪਲ ਤੋਂ ਲੈ ਕੇ ਵਨਪਲੱਸ ਵਰਗੀਆਂ ਕੰਪਨੀਆਂ ਨੇ ਆਪਣੇ ਪ੍ਰੀਮੀਅਮ ਫੋਨਸ ਮਾਰਕੀਟ 'ਚ ਪੇਸ਼ ਕੀਤੇ। ਇਸ ਤੋਂ ਇਲਾਵਾ ਸੈਮਸੰਗ, ਓਪੋ, ਸ਼ਾਓਮੀ ਵਰਗੇ ਬ੍ਰਾਂਡਸ ਦੇ ਸਮਾਰਟਫੋਨਸ ਨੇ ਵੀ ਬਾਜ਼ਾਰ 'ਚ ਦਸਤਕ ਦਿੱਤੀ। Counterpoint Research ਦੀ ਰਿਪੋਰਟ 'ਚ ਦੱਸਿਆ ਸੀ ਕਿ 2019 ਦੀ ਤੀਸਰੀ ਤਿਮਾਹੀ 'ਚ ਆਈਫੋਨ ਐਕਸ.ਆਰ. ਸਭ ਤੋਂ ਜ਼ਿਆਦਾ ਵਿਕਣ ਵਾਲਾ ਮਾਡਲ ਰਿਹਾ। ਇਸ ਖਬਰ 'ਚ ਅਸੀਂ ਤੁਹਾਨੂੰ ਮੌਜੂਦਾ ਸਮੇਂ 'ਚ ਦੁਨੀਆ ਦੇ ਸਭ ਤੋਂ ਜ਼ਿਆਦਾ ਵਿਕਣ ਵਾਲੇ ਫੋਨਸ ਦੇ ਬਾਰੇ 'ਚ ਦੱਸਾਂਗੇ।

PunjabKesari

iPhone XR
ਸਾਲ 2018 'ਚ ਲਾਂਚ ਹੋਇਆ ਇਸ ਆਈਫੋਨ ਐਕਸ.ਆਰ. 'ਚ 64ਜੀ.ਬੀ., 256ਜੀ.ਬੀ. ਅਤੇ 512ਜੀ.ਬੀ. ਇੰਟਰਨਲ ਸਟੋਰੇਜ਼ 'ਚ ਉਪਲੱਬਧ ਹੈ। ਕੁਨੈਕਟੀਵਿਟੀ ਲਈ ਫੋਨ 'ਚ ਐੱਲ.ਟੀ.ਈ. ਐਡਵਾਂਸਡ, ਅਤੇ ਬਲੂਟੁੱਥ 5.0 ਵਰਗੇ ਫੀਚਰਸ ਦਿੱਤੇ ਗਏ ਹਨ। ਇਹ ਵ੍ਹਾਈਟ, ਬਲੈਕ, ਬਲੂ, ਯੈਲੋ, ਰੈੱਡ ਅਤੇ ਕੋਰਲ ਕਲਰਸ 'ਚ ਉਪਲੱਬਧ ਹੈ।

PunjabKesari

Samsung Galaxy A10 
ਸੈਮਸੰਗ ਦੇ ਇਸ ਸਮਾਰਟਫੋਨ 'ਚ 6.2 ਇੰਚ ਦੀ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 720x1520 ਪਿਕਸਲ ਹੈ। ਐਂਡ੍ਰਾਇਡ 9.0 ਪਾਈ 'ਤੇ ਚੱਲਣ ਵਾਲੇ ਇਸ ਸਮਾਰਟਫੋਨ 'ਚ 3,400 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

PunjabKesari

Samsung Galaxy A50 
ਸੈਮਸੰਗ ਗਲੈਕਸੀ ਏ50 'ਚ 6.4 ਇੰਚ ਦੀ ਫੁਲ ਐੱਚ.ਡੀ.+ਸੁਪਰ ਏਮੋਲੇਡ ਇਨਫਿਨਿਟੀ ਯੂ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2340 ਪਿਕਸਲ ਹੈ। ਐਂਡ੍ਰਾਇਡ ਪਾਈ 'ਤੇ ਬੇਸਡ ਵਨ ਯੂ.ਆਈ. 'ਤੇ ਚੱਲਣ ਵਾਲੇ ਇਸ ਫੋਨ 'ਚ ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ।

PunjabKesari

Oppo A9
ਫੋਨ 'ਚ 1080x2340 ਪਿਕਸਲ ਰੈਜੋਲਿਉਸ਼ਨ ਨਾਲ 6.53 ਇੰਚ ਦੀ ਫੁਲ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ। ਫੋਨ ਵਾਟਰਡਰਾਪ ਨੌਚ ਡਿਸਪਲੇਅ ਡਿਜ਼ਾਈਨ ਨਾਲ ਆਉਂਦਾ ਹੈ। ਐਂਡ੍ਰਾਇਡ 9 ਪਾਈ 'ਤੇ ਬੇਸਡ ColorOS 6 ਆਪਰੇਟਿੰਗ ਸਿਸਟਮ ਨਾਲ ਆਉਣ ਵਾਲੇ ਇਸ ਫੋਨ 'ਚ ਆਕਟਾ-ਕੋਰ ਹੀਲੀਓ ਪੀ70 ਐੱਸ.ਓ.ਐੱਸ. ਪ੍ਰੋਸੈਸਰ ਮੌਜੂਦ ਹੈ।

PunjabKesari

iPhone 11
ਆਈਫੋਨ 11 ਬਲੈਕ, ਵ੍ਹਾਈਟ, ਰੈੱਡ, ਗ੍ਰੀਨ ਅਤੇ ਯੈਲੋ ਕਲਰ ਆਪਸ਼ਨ 'ਚ ਮਿਲਦਾ ਹੈ। ਆਈਫੋਨ 11 'ਚ 6.1 ਇੰਚ ਦੀ LCD IPS HD ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ A13  ਬਾਇਉਨਿਕ ਪ੍ਰੋਸੈਸਰ ਨਾਲ ਪਾਵਰਡ ਹੈ। ਆਈਫੋਨ 11 ਤੇਜ਼ ਫੇਸ ਆਈ.ਡੀ. ਨੂੰ ਸਪੋਰਟ ਕਰਦਾ ਹੈ।

PunjabKesari

Oppo A5S
ਓਪੋ ਏ5ਐੱਸ 'ਚ 6.2 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 720x1520 ਪਿਕਸਲ ਦਿੱਤੇ ਗਏ ਹਨ। ਵਾਟਰਡਰਾਪ ਨੌਚ ਡਿਜ਼ਾਈਨ ਨਾਲ ਆਉਣ ਵਾਲੇ ਇਸ ਫੋਨ 'ਚ ਮੀਡੀਆਟੇਕ ਹੀਲੀਓ ਪੀ35 ਪ੍ਰੋਸੈਸਰ ਦਿੱਤਾ ਗਿਆ ਹੈ।

PunjabKesari

Samsung Galaxy A20 
ਸੈਮਸੰਗ ਗਲੈਕਸੀ ਏ20 'ਚ 6.4 ਇੰਚ ਦੀ ਐੱਚ.ਡੀ.+ਸੁਪਰ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸ ਫੋ 'ਚ ਇੰਫੀਨਿਟੀ-ਵੀ ਡਿਸਪਲੇਅ ਹੈ। ਸਮਾਰਟਫੋਨ 'ਚ Exynos 7884 ਆਕਟਾ ਕੋਰ ਪ੍ਰੋਸੈਸਰ ਹੈ।

PunjabKesari

Oppo A5
ਇਸ ਸਮਾਰਟਫੋਨ 'ਚ 6.5 ਇੰਚ ਦੀ ਡਿਸਪਲੇਅ ਦਿੱਤੀ ਹੈ ਜਿਸ ਦਾ ਸਕਰੀਨ ਰੋਜੈਲਿਉਸ਼ਨ 720x1600 ਪਿਕਸਲ ਹੈ। ਇਸ 'ਚ 4ਜੀ.ਬੀ. ਤਕ ਰੈਮ ਅਤੇ 64ਜੀ.ਬੀ. ਇਨਬਿਲਟ ਸਟੋਰੇਜ਼ ਹੈ, ਜਿਸ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ 256ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।

PunjabKesari

Xiaomi Redmi 7A
ਰੈੱਡਮੀ 7ਏ ਸਮਾਰਟਫੋਨ 'ਚ 5.45 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 720x1440 ਪਿਕਸਲ ਹੈ। ਸ਼ਾਓਮੀ ਦਾ ਇਹ ਸਮਾਰਟਫੋਨ ਕੁਆਲਕਾਮ ਸਨੈਪਡਰੈਗਨ 439 ਨਾਲ ਪਾਵਰਡ ਹੈ। ਰੈੱਡਮੀ 7ਏ ਸਮਾਰਟਫੋਨ ਦੋ ਵੇਰੀਐਂਟ 'ਚ ਆਉਂਦਾ ਹੈ।

PunjabKesari

Huawei P30
ਹੁਵਾਵੇਈ ਪੀ30 ਸਮਾਰਟਫੋਨ 'ਚ 6.1 ਇੰਚ ਦੀ ਫੁਲ ਐੱਚ.ਡੀ.+ + OLED ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2340 ਪਿਕਸਲ ਹੈ। ਵਾਟਰਡਰਾਪ ਨੌਚ ਨਾਲ ਆਉਣ ਵਾਲੇ ਇਸ ਫੋਨ 'ਚ Leica ਪਾਵਰਡ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ।

PunjabKesari


Karan Kumar

Content Editor

Related News