ਚਾਚਾ ਬਣੇ ਪੰਜਾਬੀ ਗਾਇਕ ਮਨਕੀਰਤ ਔਲਖ, ਸਾਂਝੀ ਕੀਤੀ ਭਤੀਜੇ ਦੀ ਪਹਿਲੀ ਝਲਕ

Friday, May 03, 2024 - 03:13 PM (IST)

ਚਾਚਾ ਬਣੇ ਪੰਜਾਬੀ ਗਾਇਕ ਮਨਕੀਰਤ ਔਲਖ, ਸਾਂਝੀ ਕੀਤੀ ਭਤੀਜੇ ਦੀ ਪਹਿਲੀ ਝਲਕ

ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਮਨਕੀਰਤ ਔਲਖ ਦੇ ਪਰਿਵਾਰ 'ਚ ਇਕ ਵਾਰ ਮੁੜ ਖ਼ੁਸ਼ੀਆਂ ਨੇ ਦਸਤਕ ਦਿੱਤੀ ਹੈ। ਦਰਅਸਲ,  ਮਨਕੀਰਤ ਔਲਖ ਦੇ ਵੱਡੇ ਭਰਾ ਨੂੰ ਵਾਹਿਗੁਰੂ ਜੀ ਨੇ ਪੁੱਤਰ ਦੀ ਦਾਤ ਬਖ਼ਸ਼ੀ ਹੈ, ਜਿਸ ਦੀ ਜਾਣਕਾਰੀ ਮਨਕੀਰਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। 

PunjabKesari

ਦੱਸ ਦਈਏ ਕਿ ਮਨਕੀਰਤ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਨ੍ਹਾਂ ਦੇ ਪਿਤਾ ਆਪਣੇ ਪੋਤੇ ਨੂੰ ਗੋਦੀ ਚੁੱਕੀ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਪੋਸਟ ਕਰਦਿਆਂ ਮਨਕੀਰਤ ਨੇ ਕੈਪਸ਼ਨ 'ਚ ਲਿਖਿਆ ਹੈ, ''Congratulations Aulakh Family,Big Brother@ravsheraulakh Blessed with Baby Boy 👦।''

PunjabKesari

ਇਸ ਦੇ ਨਾਲ ਹੀ ਮਨਕੀਰਤ ਔਲਖ ਨੇ ਲਿਖਿਆ - ਹਮ ਚਾਚਾ ਬਣ ਗਏ। ਨਾਲ ਹੀ ਉਨ੍ਹਾਂ ਨੇ ਆਪਣੇ ਭਤੀਜੇ ਦੇ ਨਾਂ ਦਾ ਖ਼ੁਲਾਸਾ ਕੀਤਾ। ਦੱਸ ਦਈਏ ਕਿ ਮਨਕੀਰਤ ਔਲਖ ਦੇ ਭਤੀਜਾ ਦਾ ਨਾਂ ਵਰਿਆਮ ਸਿੰਘ ਔਲਖ ਰੱਖਿਆ ਗਿਆ। ਜਿਵੇਂ ਹੀ ਉਨ੍ਹਾਂ ਵੇ ਇਹ ਪੋਸਟ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਫੈਨਜ਼ ਦੇ ਨਾਲ-ਨਾਲ ਕਲਾਕਾਰ ਵੀ ਕੁਮੈਂਟ ਕਰਕੇ ਔਲਖ ਨੂੰ ਵਧਾਈਆਂ ਦੇ ਰਹੇ ਹਨ।

 


author

sunita

Content Editor

Related News