ਮਲੇਸ਼ੀਆ ’ਚ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਦੇਹ ਨੂੰ ਪੰਜਾਬ ਲਿਆਉਣ ਲਈ ਸਰਕਾਰ ਨੂੰ ਲਾਈ ਗੁਹਾਰ

Thursday, Jan 21, 2021 - 06:14 PM (IST)

ਮਲੇਸ਼ੀਆ ’ਚ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਦੇਹ ਨੂੰ ਪੰਜਾਬ ਲਿਆਉਣ ਲਈ ਸਰਕਾਰ ਨੂੰ ਲਾਈ ਗੁਹਾਰ

ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਸ਼ਹਿਰ ਵਿਚ ਬਾਬਾ ਰਾਮ ਲਾਲ ਨਗਰ ਵਿਚ ਰਹਿੰਦੇ ਨੌਜਵਾਨ ਅਰਵਿੰਦਰ ਸਿੰਘ (34) ਪੁੱਤਰ ਬਲੋਰ ਸਿੰਘ ਦੀ ਮਲੋਸ਼ੀਆ ’ਚ ਮੌਤ ਹੋ ਗਈ। ਇਸ ਮੌਤ ਨੂੰ ਲੈ ਕੇ ਉਸਦੇ ਪਰਿਵਾਰ ਅਤੇ ਆਸਪਾਸ ਦੇ ਲੋਕਾਂ ’ਚ ਸ਼ੋਕ ਦਾ ਮਾਹੌਲ ਬਣਿਆ ਹੋਇਆ ਹੈ। ਅਰਵਿੰਦਰ ਸਿੰਘ ਦੀ ਮਾਤਾ ਜੋਗਿੰਦਰ ਕੌਰ ਅਤੇ ਭਰਾ ਗੁਰਮੀਤ ਸਿੰਘ ਨੇ ਦੱਸਿਆ ਕਿ +2 ਅਤੇ ਆਈ. ਟੀ. ਆਈ. ਪਾਸ ਅਰਵਿੰਦਰ ਸਿੰਘ ਕਰੀਬ 2 ਸਾਲ ਪਹਿਲਾਂ ਰੋਜ਼ੀ ਰੋਟੀ ਲਈ ਮਲੇਸ਼ੀਆ ਗਿਆ ਸੀ, ਜਿਥੇ ਕੁਝ ਦਿਨ ਪਹਿਲਾਂ ਉਸਦੀ ਸਿਹਤ ਖਰਾਬ ਹੋ ਗਈ ਅਤੇ 2-3 ਵਾਰ ਉਥੇ ਹੀ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ 3 ਦਿਨ ਪਹਿਲਾਂ ਪਤਾ ਚੱਲਿਆ ਹੈ ਕਿ ਅਰਵਿੰਦਰ ਸਿੰਘ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: ਅੱਧੀ ਰਾਤ ਕਾਂਗਰਸ ਨੇਤਾ ਦੇ ਘਰ ਕੱਚ ਦੇ ਗਿਲਾਸਾਂ ਨਾਲ ਹੋਇਆ ਹਮਲਾ, ਪਈਆਂ ਭਾਜੜਾਂ

PunjabKesari

ਜੋਗਿੰਦਰ ਕੌਰ, ਗੁਰਮੀਤ ਸਿੰਘ ਅਤੇ ਯੁਵਾ ਐੱਨ. ਜੀ. ਓ. ਮੰਨੂ ਸ਼ਰਮਾ ਤੇ ਸੂਰਜ ਵਧਵਾ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਰਵਿੰਦਰ ਦੀ ਲਾਸ਼ ਫਿਰੋਜ਼ਪੁਰ ਲਿਆਉਣ ’ਚ ਪਰਿਵਾਰ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਰਵਿੰਦਰ ਸਿੰਘ ਦਾ ਪਰਿਵਾਰ ਬਹੁਤ ਗਰੀਬ ਹੈ ਅਤੇ ਕੇਂਦਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਪੱਧਰ ’ਤੇ ਕੋਸ਼ਿਸ਼ ਕਰਕੇ ਜਲਦੀ ਅਰਵਿੰਦਰ ਦੀ ਲਾਸ਼ ਫਿਰੋਜ਼ਪੁਰ ਲਿਆਉਣ ’ਚ ਪਰਿਵਾਰ ਦੀ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ: ਅਫ਼ਸੋਸਜਨਕ ਖ਼ਬਰ:ਸੰਘਰਸ਼ ਦੌਰਾਨ ਪਿੰਡ ਬੁਗਰਾ ਦੇ ਕਿਸਾਨ ਦੀ ਬੀਮਾਰ ਹੋਣ ਕਾਰਨ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Shyna

Content Editor

Related News