ਦਿਨ-ਦਿਹਾੜੇ ਸਾਬਕਾ MC ਦੇ ਘਰੋਂ 15 ਤੋਲੇ ਸੋਨਾ ਤੇ 50 ਹਜ਼ਾਰ ਦੀ ਨਕਦੀ ਚੋਰੀ, ਪ੍ਰੋਗਰਾਮ ''ਤੇ ਗਿਆ ਸੀ ਪਰਿਵਾਰ

04/17/2023 12:41:06 PM

ਜਲਾਲਾਬਾਦ (ਜ. ਬ.) : ਵਰਤਮਾਨ ਸਮੇਂ ’ਚ ਜਲਾਲਾਬਾਦ ਸ਼ਹਿਰ ਦੀਆਂ ਡੋਰਾਂ ਰੱਬ ਹੱਥ ਹੀ ਵਿਖਾਈ ਦੇ ਰਹੀਆਂ ਹਨ ਤੇ ਇਸ ਗੱਲ ਦਾ ਸਬੂਤ ਥਾਣਾ ਸਿਟੀ ਦੀ ਹਦੂਦ ਅੰਦਰ ਆਏ ਦਿਨ ਵਾਪਰਣ ਵਾਲੀਆਂ ਚੋਰੀ ਦੀਆਂ ਵਾਰਦਾਤਾਂ ਦੇ ਰਹੀਆਂ ਹਨ ਤੇ ਇਸ ਤਰ੍ਹਾਂ ਦੀ ਹੀ ਦਿਨ-ਦਿਹਾੜੇ ਤਾਜ਼ਾ ਵਾਪਰੀ ਚੋਰੀ ਦੀ ਘਟਨਾ ਦਾ ਸ਼ਿਕਾਰ ਸਾਬਕਾ ਐੱਮ. ਸੀ. ਦਾ ਪਰਿਵਾਰ ਹੋਇਆ ਹੈ।

ਇਹ ਵੀ ਪੜ੍ਹੋ- ਬਠਿੰਡਾ ਮਿਲਟਰੀ ਸਟੇਸ਼ਨ ’ਚ ਹੋਏ ਚਾਰ ਜਵਾਨਾਂ ਦੇ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਸਾਹਮਣੇ ਆਇਆ ਪੂਰਾ ਸੱਚ

ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਮਹਿਲਾ ਐੱਮ. ਸੀ. ਦੇ ਪਤੀ ਰੋਹਿਤ ਗੁਡਾਲੀਆ ਨੇ ਦੱਸਿਆ ਕਿ ਉਹ ਐਤਵਾਰ ਸਵੇਰੇ 11 ਵਜੇ ਦੇ ਕਰੀਬ ਸਥਾਨਕ ਜਨਤਾ ਨੈਸ਼ਨਲ ਕਾਲਜ ਦੇ ਪਿਛਲੇ ਪਾਸੇ ਸਥਿਤ ਆਪਣੇ ਘਰ ਤੋਂ ਸ਼ਹਿਰ ’ਚ ਹੀ ਇਕ ਸਮਾਗਮ ’ਚ ਸ਼ਾਮਲ ਹੋਣ ਲਈ ਗਏ ਹੋਏ ਸਨ ਤੇ ਜਦੋਂ ਸ਼ਾਮ 5 ਵਜੇ ਦੇ ਕਰੀਬ ਉਹ ਘਰ ਆਏ ਤਾਂ ਘਰ ਦਾ ਦ੍ਰਿਸ਼ ਵੇਖ ਕੇ ਪੂਰਾ ਪਰਿਵਾਰ ਹੱਕਾ-ਬੱਕਾ ਰਹਿ ਗਿਆ। ਕਿਉਂਕਿ ਉਨ੍ਹਾਂ ਦੇ ਘਰ ਦੇ ਤਾਲੇ ਟੁੱਟੇ ਹੋਏ ਸਨ ਤੇ ਸਾਮਾਨ ਆਦਿ ਖਿੱਲਰਿਆ ਪਿਆ ਸੀ।

ਇਹ ਵੀ ਪੜ੍ਹੋ- ਜਲਾਲਾਬਾਦ 'ਚ ਵਾਪਰਿਆ ਦਿਲ ਵਲੂੰਧਰ ਦੇਣ ਵਾਲਾ ਹਾਦਸਾ, ਟਰਾਲੇ ਨੇ ਬੁਰੀ ਤਰ੍ਹਾ ਦਰੜਿਆ ਸਕੂਟਰੀ ਸਵਾਰ

ਰੋਹਿਤ ਗੁਡਾਲੀਆ ਅਨੁਸਾਰ ਉਨ੍ਹਾਂ ਦੇ ਘਰ ’ਚੋਂ 15 ਤੋਲੇ ਸੋਨਾ ਤੇ 50 ਹਜ਼ਾਰ ਦੀ ਨਕਦੀ ਗਾਇਬ ਹੈ ਤੇ ਚੋਰੀ ਸਬੰਧੀ ਥਾਣਾ ਸਿਟੀ ਪੁਲਸ ਨੂੰ ਸੂਚਿਤ ਕਰਦੇ ਹੋਏ ਸਬੰਧਤ ਚੋਰਾਂ ਨੂੰ ਜਲਦ ਕਾਬੂ ਕਰ ਕੇ ਚੋਰੀ ਹੋਈ ਨਕਦੀ ਤੇ ਸੋਨਾ ਆਦਿ ਬਰਾਮਦ ਕਰਨ ਦੀ ਮੰਗ ਕੀਤੀ ਹੈ। ਜਦਕਿ ਉਧਰ ਦੂਜੇ ਪਾਸੇ ਥਾਣਾ ਸਿਟੀ ਪੁਲਸ ਵਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News