ਘਰ ’ਚੋਂ 6 ਤੋਲੇ ਸੋਨਾ ਤੇ 1 ਲੱਖ ਰੁਪਏ ਦੀ ਨਕਦੀ ਚੋਰੀ
Wednesday, Jul 10, 2024 - 04:51 PM (IST)
ਤਲਵੰਡੀ ਭਾਈ (ਗੁਲਾਟੀ) : ਪਿੰਡ ਕੋਟ ਕਰੋੜ ਕਲਾਂ ’ਚ ਇਕ ਘਰ ਅੰਦਰ ਦਾਖਲ ਹੋ ਕੇ ਚੋਰਾਂ ਨੇ 6 ਤੋਲੇ ਸੋਨਾ ਅਤੇ ਇਕ ਲੱਖ ਰੁਪਏ ਨਕਦੀ ਚੋਰੀ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਗੁਰਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਕੋਟ ਕਰੋੜ ਕਲਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਘਰ ’ਚ ਮੌਜੂਦ ਨਹੀਂ ਸੀ ਤਾਂ ਚੋਰ ਘਰ ਦੇ ਕਮਰੇ ਦੀ ਬਾਰੀ ਤੋੜ ਕੇ ਅੰਦਰ ਦਾਖਲ ਹੋਏ, ਜਿਨ੍ਹਾਂ ਵੱਲੋਂ ਕਮਰੇ ਅੰਦਰ ਪਈਆਂ ਅਲਮਾਰੀਆਂ ਦੀ ਫਰੋਲਾ-ਫਰੋਲੀ ਕੀਤੀ, ਜਿਥੋਂ 6 ਤੋਲੇ ਸੋਨਾ ਅਤੇ ਇਕ ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ।
ਪੀੜਤ ਵੱਲੋਂ ਇਸ ਸਬੰਧੀ ਤਲਵੰਡੀ ਭਾਈ ਪੁਲਸ ਨੂੰ ਇਤਲਾਹ ਦਿੱਤੀ ਗਈ। ਪੁਲਸ ਨੇ ਪੀੜਤ ਦੇ ਬਿਆਨ ਕਲਮਬੰਦ ਕਰਨ ਤੋਂ ਬਾਅਦ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।