ਬਾਹਰਲੇ ਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਦੋ ਖਿਲਾਫ਼ ਮਾਮਲਾ ਦਰਜ
Thursday, Apr 30, 2026 - 01:59 PM (IST)
ਫਾਜ਼ਿਲਕਾ (ਨਾਗਪਾਲ) : ਉਪ ਮੰਡਲ ਫਾਜ਼ਿਲਕਾ ਅਧੀਨ ਆਉਂਦੇ ਥਾਣਾ ਖੂਈ ਖੇੜਾ ਪੁਲਸ ਨੇ ਬਾਹਰਲੇ ਦੇਸ਼ ਭੇਜਣ ਦੇ ਨਾਂਅ ’ਤੇ ਠੱਗੀ ਮਾਰਨ ਵਾਲੇ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਮਿਤ ਕੁਮਾਰ ਵਾਸੀ ਪਿੰਡ ਰਾਮਕੋਟ ਨੇ ਦੱਸਿਆ ਕਿ ਉਸ ਨੂੰ ਬਾਹਰਲੇ ਦੇਸ਼ ਭੇਜਣ ਦੇ ਨਾਂਅ ’ਤੇ ਪ੍ਰਮੋਦ ਕੁਮਾਰ ਅਤੇ ਰਾਕੇਸ਼ ਕੁਮਾਰ ਉਰਫ਼ ਪ੍ਰਕਾਸ਼ ਵਾਸੀ ਰਾਣੀਆ ਸਿਰਸਾ ਨੇ ਉਸ ਨਾਲ 8,98,700 ਰੁਪਏ ਦੀ ਠੱਗੀ ਮਾਰੀ। ਪੁਲਸ ਨੇ ਦੋਵਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
